Home » Uncategorized » ਡਾਇਰੈਕਟਰ ਸੁਰਿੰਦਰ ਸਿੰਘ ਬੈਦਵਾਣ (ਰੋਡਾ) ਸੋਹਾਣਾ ਨੇ ਟੱਕ ਲਾਕੇ ਸੋਹਾਣਾ ਦੇ ਵਾਰਡ ਨੰਬਰ-40 ‘ਚ 31.90 ਲੱਖ ਦੀ ਲਾਗਤ ਨਾਲ ਬਣੇਗਾ ਵਾਕਿੰਗ ਟਰੈਕ ਦੇ ਕੰਮ ਦੀ ਰਸਮੀ ਸ਼ੁਰੂਆਤ : ਕੌਂਸਲਰ ਕਮਲਜੀਤ ਕੌਰ ਸੋਹਾਣਾ

ਡਾਇਰੈਕਟਰ ਸੁਰਿੰਦਰ ਸਿੰਘ ਬੈਦਵਾਣ (ਰੋਡਾ) ਸੋਹਾਣਾ ਨੇ ਟੱਕ ਲਾਕੇ ਸੋਹਾਣਾ ਦੇ ਵਾਰਡ ਨੰਬਰ-40 ‘ਚ 31.90 ਲੱਖ ਦੀ ਲਾਗਤ ਨਾਲ ਬਣੇਗਾ ਵਾਕਿੰਗ ਟਰੈਕ ਦੇ ਕੰਮ ਦੀ ਰਸਮੀ ਸ਼ੁਰੂਆਤ : ਕੌਂਸਲਰ ਕਮਲਜੀਤ ਕੌਰ ਸੋਹਾਣਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 31 ਜੁਲਾਈ (ਮੰਗਤ ਸਿੰਘ ਸੈਦਪੁਰ) : ‘ਆਪ’ ਦੇ ਸੀਨੀ. ਆਗੂ ਸਾਬਕਾ ਕੌਂਸਲਰ ਅਤੇ ਮੌਜੂਦਾ ਡਾਇਰੈਕਟਰ ਸੁਰਿੰਦਰ ਸਿੰਘ ਬੈਦਵਾਣ (ਰੋਡਾ) ਸੋਹਾਣਾ ਵੱਲੋਂ ਸੈਕਟਰ-77 ‘ਚ 31.90 ਲੱਖ ਦੀ ਲਾਗਤ ਨਾਲ ਬਣ ਵਾਲੇ ਵਾਕਿੰਗ ਟਰੈਕ ਕਹੀ ਨਾਲ ਟੱਕ ਲਾ ਕੇ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਸਰਦਾਰ ਸੁਰਿੰਦਰ ਸਿੰਘ ਬੈਦਵਾਣ (ਰੋਡਾ) ਨੇ ਕਰਦਿਆਂ ਦੱਸਿਆ ਕਿ 31.90 ਲੱਖ ਦੀ ਲਾਗਤ ਨਾਲ ਬਣਨ ਰਹੇ ਵਾਕਿੰਗ ਟਰੈਕ ਦੇ ਨਾਲ ਵਾਰਡ ਨੰਬਰ-40 ਅਤੇ ਨਾਲ ਲੱਗਦੇ ਏਰੀਏ ਦੇ ਸੀਨੀਅਰ ਸਿਟੀਜਨ ਨੂੰ ਵੱਡਾ ਲਾਭ ਪਹੁੰਚੇਗਾ। ਉਹ ਸਵੇਰੇ-ਸ਼ਾਮ ਇਸ ਵਾਕਿੰਗ ਟਰੈਕ ਉੱਤੇ ਆਸਾਨੀ ਨਾਲ ਵਾਕਿੰਗ ਕਰ ਸਕਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਮਸਲਿਆਂ ਨੂੰ ਸਮਾਂ ਰਹਿੰਦਿਆਂ ਹੱਲ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਸਰਬਜੀਤ ਸਿੰਘ ਸਮਾਣਾ ਮੋਹਾਲੀ ਹਲਕੇ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤੀ ਵਾਕਿਫ ਹਨ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਮੇਅਰ ਸਰਬਜੀਤ ਸਿੰਘ ਸਮਾਣਾ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਰੱਖੀ ਜਾਂਦੀ ਹੈ, ਉਹ ਤੁਰੰਤ ਅਮਲੀ ਜਾਮਾ ਪਹਿਨਾਉਂਦੇ ਹਨ। ਉਹਨਾਂ ਦੱਸਿਆ ਕਿ ਵਾਰਡ ਨੰਬਰ-40 ਦੇ ਵਿੱਚ 31.90 ਲੱਖ ਦੀ ਲਾਗਤ ਨਾਲ ਬਣ ਰਹੇ ਵਾਕਿੰਗ ਟਰੈਕ’ ਸੀਨੀਅਰ ਸਿਟੀਜਨ ਦੇ ਲਈ ਇੱਕ ਅਹਿਮ ਸੌਗਾਤ ਸਾਬਤ ਹੋਵੇਗਾ। ਕਿਉਂਕਿ ਸਿਹਤ ਸੰਭਾਲ ਲਈ ਸੀਨੀਅਰ ਸਿਟੀਜਨ ਨੂੰ ਸੈਰ ਕਰਨ ਦੀ ਵੱਧ ਤੋਂ ਵੱਧ ਲੋੜ ਹੁੰਦੀ ਹੈ ਜਿਸ ਨਾਲ ਉਹਨਾਂ ਦੀ ਸਿਹਤ ਅਰੋਗ ਅਤੇ ਸਿਹਤਮੰਦ ਰਹਿੰਦੇ ਹਨ। ਉਹਨਾਂ ਕਿਹਾ ਕਿ ਉਹ  ਵਾਰਡ ਨੰਬਰ-40 ਦੇ ਲੋਕਾਂ ਦੀ ਇਸ ਜਰੂਰਤ ਤੋਂ ਉਹ ਵੀ ਭਲੀਭਾਂਤ ਵਾਕਫ ਸਨ। ਉਹਨਾਂ ਕਿਹਾ ਕਿ ਇਸ ਬਾਰੇ ਵਿਸਥਾਰ ਵਿੱਚ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਸਰਬਜੀਤ ਸਿੰਘ ਸਮਾਣਾ ਨਾਲ ਗੱਲਬਾਤ ਕਰਕੇ ਰਸਮੀ ਤੌਰ ‘ਤੇ ਸ਼ੁਰੂਆਤ ਕਰ ਦਿੱਤੀ ਹੈ ਅਤੇ ਇੱਕ ਮਹੀਨੇ ‘ਚ ‘ਵਾਕਿੰਗ ਟਰੈਕ’ ਬਣ ਕੇ ਲੋਕਾਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅਆਪਸੀ ਲੋਕਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ ਇਕ ਸ਼ਾਮ- ਭਗਵਾਨ ਸ਼ਿਵ ਕੇ ਨਾਮ ਨਾ ਹੇਠ ਪੰਜਾਬ ਭਰ ਵਿੱਚ  ਧਾਰਮਿਕ ਸਮਾਗਮ ਰੱਖੇ ਗਏ ਹਨ। ਬੀਤੀ ਸ਼ਾਮ ਮੋਹਾਲੀ ਵਿੱਚ ਹੋਏ ਵਿਸ਼ਾਲ ਧਾਰਮਿਕ ਸਮਾਗਮ ਦੇ ਵਿੱਚ ਜਿਸ ਉਤਸਾਹ ਅਤੇ ਸ਼ਰਧਾ ਦੇ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੈਕਟਰ-79 ਵਿਚਲੇ ਦੁਸ਼ਹਿਰਾ ਗਰਾਉਂਡ ਵਿਖੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਉਸ ਤੋਂ ਇਹ ਸਾਫ ਝਲਕਦਾ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਲਿਆਉਣ ਦਾ ਪ੍ਰਣ ਕਰੀ ਬੈਠੇ ਹਨ।  ਇਸ ਮੌਕੇ ‘ਤੇ ਸੁਰਿੰਦਰ ਸਿੰਘ ਰੋਡਾ ਡਾਇਰੈਕਟਰ ਦਿ- ਕੋਆਪਰੇਟਿਵ ਬੈਂਕ ਲਿਮਿਟਡ ਜ਼ਿਲ੍ਹਾ ਮੋਹਾਲੀ, ਸੀਨੀ. ਆਗੂ ਹਰਸੰਗਤ ਸਿੰਘ ਨੰਬਰਦਾਰ, ਸ. ਨਰਿੰਦਰ ਸਿੰਘ, ਸੀਨੀ. ਆਗੂ ਜਗਦੀਸ਼ ਸਿੰਘ ਗਿੱਲ ਲਖਨੌਰ, ਸਰਦਾਰ ਪ੍ਰੇਮ ਸਿੰਘ ਸੈਕਟਰ-78, ਸ. ਦਵਿੰਦਰ ਸਿੰਘ ਬੈਦਵਾਣ ਨੰਬਰਦਾਰ ਸੋਹਾਣਾ, ਯੂਥ ਆਗੂ ਸਤਿਕਾਰ ਸਿੰਘ ਬੈਦਵਾਣ ਸੋਹਾਣਾ, ਸ. ਗੁਰਮੇਲ ਸਿੰਘ, ਨਾਇਬ ਸਿੰਘ, ਗੁਰਦੀਪ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਦਰਸ਼ਨ ਸਿੰਘ, ਰਮਨਪ੍ਰੀਤ ਸਿੰਘ, ਪਰਮਜੀਤ ਕੋਰ, ਪਲਵਿੰਦਰ ਕੌਰ, ਗੀਤਾ ਸੈਣੀ ਹਾਜ਼ਰ ਸਨ।

Leave a Reply

Your email address will not be published. Required fields are marked *