9 ਸਾਲਾਂ ਬਾਅਦ ਮਾਣਯੋਗ ਅਦਾਲਤ ਸ੍ਰ: ਤੇਜਿੰਦਰਪਾਲ ਸਿੰਘ ਰੰਧਾਵਾ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਣਾਇਆ ਫ਼ੈਸਲਾ :
ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਮਈ (ਮੰਗਤ ਸਿੰਘ ਸੈਦਪੁਰ) : ਉੱਘੇ ਸਮਾਜ ਸੇਵੀ ਅਤੇ ਪੰਥਕ ਲੀਡਰ ਜਥੇਦਾਰ ਅਵਤਾਰ ਸਿੰਘ ਨਗਲਾ ਪਿਛਲੇ ਲੰਮ ਸਮੇਂ ਤੋਂ ਪੰਚਾਇਤੀ ਜਮੀਨਾਂ ਉੱਤੇ ਪ੍ਰਸ਼ਾਸਨ ਦੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰੇ-ਦਰਬਾਰੇ ਦਬਦਬਾ ਰੱਖਣ ਵਾਲੇ ਵਿਅਕਤੀਆਂ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਵਿਰੁੱਧ ਪੰਚਾਇਤੀ ਜਮੀਨਾਂ ਨੂੰ ਬਚਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਸਰਕਾਰਾਂ ਦੀ ਮਿਲੀਭੁਗਤ ਨਾਲ ਕਾਰਪੋਰੇਟ ਘਰਾਣਿਆ ਦੇ ਪੰਚਾਇਤੀ ਜਮੀਨਾਂ ਉੱਤੇ ਕਬਜ਼ੇ ਕਰਾਉਣ ਨੂੰ ਲੈ ਕੇ ਉਹਨਾਂ ਨੂੰ 29 ਦਿਨ ਸਫੈਦੇ ‘ਤੇ ਬੈਠ ਕੇ ਸੰਘਰਸ਼ ਕਰਨਾ ਪਿਆ। ਇਸ ਤੋਂ ਇਲਾਵਾ 11 ਕੇਬੀ ਇਲੈਕਟਰਿਕ ਟਾਵਰ ‘ਤੇ ਚੜ ਕੇ ਵੀ ਪੰਚਾਇਤੀ ਜਮੀਨਾਂ ਨੂੰ ਬਚਾਉਣ ਲਈ ਆਪਣੀ ਜਿੰਦਗੀ ਨੂੰ ਖਤਰੇ ਵਿੱਚ ਪਾ ਕੇ ਸੰਘਰਸ਼ ਕਰਨਾ ਪਿਆ। ਇਹ ਇੱਕ ਰੱਬ ਦੀ ਹੀ ਵਾਹਿਗੁਰੂ ਦੀ ਹੀ ਕਿਰਪਾ ਰਹੀ ਕਿ ਜਦੋਂ 11 ਕੇਬੀ ਇਲੈਕਟਰਿਕ ਪਾਵਰ ‘ਤੇ ਪੰਚਾਇਤੀ ਜਮੀਨਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ ਤਾਂ ਉਹ ਸਰਕਟ ਸ਼ਾਰਟ ਹੋਣ ਕਰਕੇ ਜਖਮੀ ਵੀ ਹੋਏ। ਪ੍ਰੰਤੂ ਬਹੁਤ ਮੁਸ਼ਕਿਲ ਨਾਲ ਉਹਨਾਂ ਦੀ ਇਲਾਜ ਦੌਰਾਨ ਜਾਨ ਬਚੀ। ਇਸੇ ਸੰਬੰਧ ‘ਚ ਸੰਘਰਸ਼ ਦੌਰਾਨ ਉਹਨਾਂ ਤੇ ਅਨੇਕਾਂ ਇਹੋ ਜਿਹੇ ਕੇਸ ਦਰਜ ਹੋਏ ਜਿਨਾਂ ਵਿੱਚ ਉਹਨਾਂ ਨੂੰ ਸਜ਼ਾਵਾਂ ਕਰਾਉਣ ਦੀਆਂ ਕੋਸ਼ਿਸ਼ਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਝੂਠੇ ਕੇਸ ਦਰਜ ਕਰਵਾ ਕੇ ਕੀਤੀਆਂ ਗਈਆਂ। ਕਾਰਪੋਰੇਟ ਘਰਾਣਿਆ ਨਾਲ ਸੰਬੰਧਿਤ ਵਿਅਕਤੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਉੱਤੇ ਵੱਖ ਵੱਖ ਸਰਕਾਰਾਂ ਦੌਰਾਨ ਨਜਾਇਜ਼ ਕੇਸ ਦਰਜ ਕੀਤੇ ਗਏ ਅਤੇ ਗੈਰ ਕਾਨੂੰਨੀ ਤੌਰ ‘ਤੇ ਜਿਹੜਾ ਵਿੱਚ ਡੱਕ ਕੇ ਉਹਨਾਂ ਨੂੰ ਨਜਾਇਜ਼ ਸਜਾਵਾਂ ਦਿੱਤੀਆਂ ਗਈਆਂ.ਅਤੇ ਲੰਮਾ ਸਮਾਂ ਜੇਲ੍ਹਾਂ ਵਿੱਚ ਬਿਤਾਉਣ ਲਈ ਮਜਬੂਰ ਕੀਤਾ ਗਿਆ। ਜਿਨ੍ਹਾਂ ਵੱਲੋਂ ਅੱਜ ਵੀ ਆਪਣੇ ਸੰਘਰਸ਼ ਨੂੰ ਜਾਰੀ ਰੱਖਦਿਆਂ ਜ਼ੀਰਕਪੁਰ ਵਿਖੇ ਨਗਰ ਕੌਂਸਲ ਦੇ ਦਫਤਰ ਵਿੱਚ ਆਪਣਾ ਤਖਤ ਉਸ ਲਾ ਕੇ ਪੰਚਾਇਤੀ ਜਮੀਨਾਂ ਉੱਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਇਸੇ ਸੰਬੰਧ ਵਿੱਚ ਐਸ ਏ ਐਸ ਨਗਰ ਮੋਹਾਲੀ ਵੱਲੋ ਮਿੱਤੀ 13/03/2026 ਨੂੰ ਭੂ-ਮਾਫੀਆ ਦੇ ਸਰਗਨੇ ਬਿਲਡਰ ਕੇਵਲ ਗਰਗ ਵੱਲੋ ਦਰਜ ਕਰਵਾਏ ਅ/ਧ 307 ਦੇ ਝੂਠੇ ਮੁਕੱਦਮੇ ਵਿੱਚੋ ਅਵਤਾਰ ਸਿੰਘ ਨਗਲਾ ਅਤੇ ਉਸ ਦੇ ਚਾਰ ਸਾਥੀਆਂ ਨੂੰ ਬਾਇੱਜਤ ਬਰੀ ਕਰ ਦਿੱਤਾ ਗਿਆ ਹੈ। ਕੇਸ ਦੀ ਸੰਖੇਪ ਕਹਾਣੀ ਇਹ ਹੈ ਕਿ ਬਿਲਡਰ ਕੇਵਲ ਗਰਗ ਵੱਲੋ ਸਾਲ 2007 ਵਿੱਚ ਪਿੰਡ ਨਗਲਾ ਦੇ ਸਰਪੰਚ ਤੇਜਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਪਟਿਆਲਾ ਨਾਲ ਮਿਲੀਭੁਗਤ ਕਰ ਕੇ ਪਿੰਡ ਦੀ 233-08 ਬਿਸਵੇ ਪੰਚਾਇਤੀ ਜਮੀਨ ਆਪਣੇ ਰਿਸ਼ਤੇਦਾਰਾਂ ਦੇ ਨਾਮ ਕਰਵਾ ਲਈ ਸੀ। ਸਰਕਾਰ ਵੱਲੋ ਸਰਪੰਚ ਤੇਜਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਪੰਚਾਇਤ ਲੈਂਡ ਪਟਿਆਲਾ ਜਗਵੰਤ ਸਿੰਘ ਬਰਾੜ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬੇਸ਼ਕ ਜਮੀਨ ਕਾਗਜਾਂ ਵਿੱਚ ਕੇਵਲ ਗਰਗ ਦੇ ਰਿਸ਼ਤੇਦਾਰਾਂ ਦੇ ਨਾਮ ਹੋ ਚੁੱਕੀ ਸੀ। ਫਿਰ ਵੀ ਨਵੀ ਪੰਚਾਇਤ ਵੱਲੋ ਸਾਲ 2016 ਤੱਕ ਇਸ ਪੰਚਾਇਤੀ ਜਮੀਨ ਨੂੰ ਚਕੌਤੇ ਤੇ ਦਿੱਤਾ ਜਾਂਦਾ ਰਿਹਾ ਹੈ। ਨਵੰਬਰ 2016 ਵਿੱਚ ਪਿੰਡ ਨਗਲਾ ਅਤੇ ਸਨੌਲੀ ਨਗਰ ਕੌਂਸਲ ਜੀਰਕਪੁਰ ਵਿੱਚ ਸ਼ਾਮਲ ਹੋ ਗਏ। ਇਸ ਦਾ ਲਾਹਾ ਤੱਕਦੇ ਹੋਏ ਬਿਲਡਰ ਕੇਵਲ ਗਰਗ ਵੱਲੋ ਮਿੱਤੀ 19/04/2017 ਨੂੰ ਨਿਸ਼ਾਨਦੇਹੀ ਦੀ ਆੜ ਹੇਠ ਗੈਰ ਕਾਨੂੰਨੀ ਢੰਗ ਨਾਲ ਇਸ ਜਮੀਨ ਤੇ ਕਬਜ਼ਾ ਕਰ ਲਿਆ ਅਵਤਾਰ ਸਿੰਘ ਨਗਲਾ ਅਤੇ ਉਸ ਦੇ ਸਾਥੀਆਂ ਵੱਲੋ ਇਸ ਦਾ ਜਬਰਦਸਤ ਵਿਰੋਧ ਕੀਤਾ ਗਿਆ। ਬਿਲਡਰ ਕੇਵਲ ਗਰਗ ਵੱਲੋ ਆਪਣੇ ਡਰਾਈਵਰ ਹਰਪਾਲ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਅਵਤਾਰ ਸਿੰਘ ਨਗਲਾ ਅਤੇ ਉਸ ਦੇ ਸਾਥੀਆਂ ਵਿਰੁੱਧ 307 ਦਾ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ 9 ਸਾਲ ਦੀ ਲੰਬੀ ਸੁਣਵਾਈ ਤੋ ਬਾਅਦ ਮਾਨਯੋਗ ਅਦਾਲਤ ਵੱਲੋ ਸਾਰਿਆਂ ਨੂੰ ਬਾਇੱਜਤ ਬਰੀ ਕਰ ਦਿੱਤਾ ਗਿਆ। ਅਵਤਾਰ ਸਿੰਘ ਨਗਲਾ ਵੱਲੋ ਦੱਸਿਆ ਗਿਆ ਕਿ ਬਿਲਡਰ ਕੇਵਲ ਗਰਗ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਮਾਲ ਵਿਭਾਗ ਦੇ ਪਟਵਾਰੀ ਸਮੇਤ ਨਗਰ ਕੌਂਸਲ ਜੀਰਕਪੁਰ ਦੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਦੋਸ਼ੀ ਬਿਲਡਰ ਕੇਵਲ ਗਰਗ ਅਤੇ ਦੋਸ਼ੀ ਪੁਲਿਸ ਮੁਲਾਜ਼ਮਾ ਤੋਂ ਇਲਾਵਾ ਮਾਲ ਵਿਭਾਗ ਦੇ ਪਟਵਾਰੀਆਂ ਸਮੇਤ ਨਗਰ ਕੌਂਸਲ ਜੀਰਕਪੁਰ ਦੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਉਣ ਦੀ ਤਿਆਰੀ ‘ਚ ਸਮਾਜਸੇਵੀ ਅਵਤਾਰ ਸਿੰਘ ਨਗਲਾ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਬਾਅਦ ਕੀਤੇ ਘਪਲਿਆ ‘ਚ ਸ਼ਾਮਲ ਇਹਨਾਂ ਵਿਅਕਤੀਆਂ ਵਿਰੁੱਧ ਹੋਰ ਕੀ ਖੁਲਾਸੇ ਸਾਹਮਣੇ ਆਉਣਗੇ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰੰਤੂ ਸਮਾਜ ਸੇਵੀ ਅਵਤਾਰ ਸਿੰਘ ਨਗਲਾ ਵੱਲੋਂ ਕੀਤੇ ਗਏ ਲੰਮੇ ਸੰਘਰਸ਼ ਤੋਂ ਬਾਅਦ ਬਰੀ ਹੋਣਾ ਬਹੁਤ ਹੀ ਅਹਿਮੀਅਤ ਵਾਲੀ ਗੱਲ ਹੈ ਅਤੇ ਦੋਸ਼ੀਆਂ ਵੱਲੋਂ ਦਰਜ ਕਰਵਾਏ ਗਏ ਝੂਠੇ ਮਾਮਲਿਆਂ ਲਈ ਬਹੁਤ ਸ਼ਰਮ ਨਾਇਕ ਗੱਲ ਹੈ। ਕਾਨੂੰਨ ਦੋਸ਼ੀਆਂ ਨੂੰ ਕੀ ਸਜ਼ਾਵਾਂ ਦੇਵੇਗਾ ਫਿਲਹਾਲ ਆਉਣ ਵਾਲੇ ਸਮੇਂ ਦੀ ਗੱਲ ਹੈ ਪ੍ਰੰਤੂ ਸਮਾਜ ਸੇਵੀ ਅਵਤਾਰ ਸਿੰਘ ਮਗਲਾ ਦੀ ਇਹ ਇੱਕ ਇਤਿਹਾਸਿਕ ਜਿੱਤ ਹੈ ਜਿਸ ਵਿੱਚ ਉਹਨਾਂ ਨੇ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਨੂੰ ਬਚਾਉਣ ਲਈ ਆਪਣੇ ਪੂਰੀ ਜਿੰਦਗੀ ਖਤਰਾਂ ਚ ਪਾ ਕੇ ਦਾਅ ਲਾਈ ਹੋਈ ਸੀ।


