ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਸਿਹਤ ਪੱਖੋਂ ਨਵਾਂ ਨਰੋਆ ਸਿਰਜਣ ਲਈ ਪੰਜਾਬ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ‘ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਪੈਸ਼ਲ 10 ਲੱਖ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣ ਲਈ ਥਾਂ-ਥਾਂ ਸਪੈਸ਼ਲ ਕੈਂਪ ਲਾਏ ਜਾ ਰਹੇ ਹਨ। ਇਸ ਸਬੰਧ ‘ਚ ਗੁਰਦੁਆਰਾ ਸਿੰਘ ਸਭਾ ਸੈਕਟਰ -71 ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 10 ਲੱਖ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣ ਲਈ ਸਪੈਸ਼ਲ ਕੈਂਪ ਲਾਇਆ ਜਾ ਰਿਹਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਬਚਨ ਸਿੰਘ ਬੋਪਾਰਾਏ ਨੇ ਦੱਸਿਆ ਕਿ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਦੀ ਅਗਵਾਈ ‘ਚ ਲੱਗ ਰਹੇ ਕੈਂਪ ਵਿੱਚ ਸੈਕਟਰ 71 ਦੇ ਵਸਨੀਕਾਂ ਨੂੰ ਗੁਰਦੁਆਰਾ ਸਿੰਘ ਸਭਾ ਸੈਕਟਰ 71 ਵਿਖੇ ਪਹੁੰਚ ਕੇ 10 ਲੱਖ ਰੁਪਏ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣ ਲਈ ਜਰੂਰੀ ਪਹੁੰਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਹ ਪਹਿਲੀ ਸਰਕਾਰ ਹੈ ਜਿਸ ਵੱਲੋਂ 10 ਲੱਖ ਰੁਪਏ ਦਾ ਮੁਫਤ ਇਲਾਜ ਵਾਲਾ ਕਰਾਉਣ ਵਾਲਾ ਕਾਰਡ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਮੁਫਤ ਇਲਾਜ ਵਾਲਾ ਕਾਰਡ ਵੱਡੇ ਪੱਧਰ ਤੇ ਬਣਾਏ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਨਾਗਰਿਕ ਨੂੰ ਇਹ 10 ਲੱਖ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣਾ ਲਈ ਥਾਂ-ਥਾਂ ਕੈਂਪ ਲਾ ਕੇ ਵੱਡੇ ਪੱਧਰ ਤੇ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਕਿ ਪੰਜਾਬ ਨੂੰ ਸਿਹਤ ਪੱਖੋਂ ਨਵਾਂ ਨਰੋਆ ਸਿਰਜਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਸੈਕਟਰ 71 ਦੇ ਹਰ ਵਸਨੀਕ ਨੂੰ ਸਮੇਂ ਤੇ ਪਹੁੰਚ ਕੇ 10 ਲੱਖ ਰੁਪਏ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣਾ ਚਾਹੀਦਾ ਹੈ ਤਾਂ ਕਿ ਔਖੇ ਵੇਲੇ ਹਰ ਬਿਮਾਰੀ ਦਾ ਇਲਾਜ ਕਰਾਉਣ ਲਈ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।|
|


