ਕੌਮੀ ਇਨਸਾਫ ਮੋਰਚੇ ਦੇ ਪੰਡਾਲ ‘ਚ ਸੀਨੀਅਰ ਆਗੂਆਂ ਅਤੇ ਤਾਲਮੇਲ ਕਮੇਟੀ ਦੇ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ..
ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਇੰਡੀਅਨ ਸਟੇਟ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ, ਬਹਿਬਲ ਕਲਾਂ ਗੋਲੀ ਕਾਂਡ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣਾ ਅਤੇ ਬੇਅਦਬੀ ਸਬੰਧੀ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਨਵਾਂ ਕਾਨੂੰਨ ਬਣਾਉਣ ਦੀਆਂ ਮੰਗਾਂ ਨੂੰ ਲੈ ਕੇ ਕੌਮੀ ਇਨਸਾਨ ਮੋਰਚੇ ਦੀਆਂ ਉਪਰੋਕਤ ਮੰਗਾਂ ਦੇ ਹੱਲ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਖਾਸ ਗੱਲ ਇਹ ਹੈ ਕਿ ਕੌਮੀ ਇਨਸਾਫ ਮੋਰਚਾ 7 ਫਰਵਰੀ 2023 ਨੂੰ ਸਰਪਰਸਤ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਾਇਆ ਗਿਆ ਸੀ ਪ੍ਰੰਤੂ ਤਿੰਨ ਸਾਲ ਤੋਂ ਵੀ ਵੱਧ ਸਮਾਂ ਬੀਤਣ ਦੇ ਬਾਵਜੂਦ ਕੇਂਦਰ ਸਰਕਾਰਾਂ ਵੱਲੋਂ ਕੌਮੀ ਇਨਸਾਫ ਮੋਰਚੇ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਪ੍ਰਤੀ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ। ਤਿੰਨ ਸਾਲਾਂ ਦੇ ਸਮੇਂ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦਾ ਉਪਰੋਕਤ ਮੰਗਾਂ ਵੱਲ ਬਾਰ ਬਾਰ ਧਿਆਨ ਵਿੱਚ ਲਿਆਉਣ ਲਈ ਸੰਗਤਾਂ ਵੱਲੋਂ ਅਨੇਕਾਂ ਹੀ ਰੋਸ ਮਾਰਚ ਪ੍ਰਦਰਸ਼ਨ ਧਰਨੇ ਲਾਏ ਗਏ ਪਰੰਤੂ ਅੱਜ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਬੱਲੋ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹਨਾਂ ਮੰਗਾਂ ਨੂੰ ਹੀ ਲੈ ਕੇ 21 ਫਰਵਰੀ 2026 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਵਿਖੇ 20 ਵਿਸ਼ਾਲ ਇਕੱਠ ਕੀਤਾ ਗਿਆ ਸੀ। ਜਿਸ ਵਿੱਚ ਵੱਡੇ ਪੱਧਰ ਤੇ ਸੰਗਤਾਂ, ਪੰਥਕ ਹਮਦਰਦੀਆਂ, ਧਾਰਮਿਕ ਜਥੇਬੰਦੀਆਂ ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਨੇ ਸ਼ਾਮਿਲ ਹੋ ਕੇ ਇਹ ਸਾਬਤ ਕਰ ਦਿੱਤਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਸੱਚਮੁੱਚ ਹੀ ਸਿੱਖ ਕੌਮ ਦੀਆਂ ਜਾਇਜ਼ ਮੰਗਾਂ ਮੰਨਣ ਵਿੱਚ ਅਸਮਰੱਥ ਰਹੀਆਂ ਹਨ ਅਤੇ ਪੰਜਾਬ ਅਤੇ ਖਾਸ ਕਰਕੇ ਸਿੱਖ ਕੌਮ ਨੂੰ ਇਨਸਾਫ ਦੇਣਾ ਵਿੱਚ ਆਪਣੀ ਬੇਇਜਤੀ ਸਮਝਦੀਆਂ ਹਨ। ਇਸੇ ਸੰਬੰਧ ‘ਚ ਅੱਜ ਮਿਤੀ 2-3-2026 ਨੂੰ ਕੌਮੀ ਇਨਸਾਫ਼ ਮੋਰਚੇ ਵਲੋਂ ਬਣਾਈ ਗਈ ਤਾਲਮੇਲ ਕਮੇਟੀ ਦੀ ਮੀਟਿੰਗ, ਹਵਾਰਾ ਕਲਾਂ ਵਿਖੇ ਹੋਏ 21-2-2026 ਦੇ ਇਕੱਠ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਕੀਤੀ ਗਈ। ਜਿਸ ਵਿੱਚ ਸੰਗਤਾਂ ਦੀ ਭਾਰੀ ਗਿਣਤੀ ਦੁਆਰਾ ਰੋਸ ਮਾਰਚ ਕੱਢਿਆ ਗਿਆ ਅਤੇ ਸਤਿਗੁਰ ਦੀ ਹਜ਼ੂਰੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦਿਆਂ ਮੋਰਚੇ ਦੀ ਚੜ੍ਹਦੀ ਕਲ੍ਹਾ ਲਈ ਬੇਨਤੀ ਕੀਤੀ ਗਈ। ਵੱਖ ਵੱਖ ਆਗੂਆਂ ਵਲੋਂ ਆਪਣੀਆਂ ਤਕਰੀਰਾਂ ਵਿੱਚ ਭਾਰਤ ਦੇ ਦੰਭੀ ਅਤੇ ਦਿਖਾਵੇ ਦੇ ਲੋਕਤੰਤਰ ਦੀ ਨਿਖੇਧੀ ਕਰਦਿਆਂ, ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦਿੱਤਾ। ਇਸ ਲੜਾਈ ਨੂੰ ਜਾਰੀ ਰੱਖਣ ਲਈ ਕੌਮੀ ਇਨਸਾਫ ਮੋਰਚੇ ਵਲੋਂ ਜਲਦ ਹੀ ਅਗਲੇਰੀ ਕਾਰਵਾਈ ਦੀ ਵਿਉਂਤਬੰਦੀ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਵਲੋਂ ਕਿਸਾਨ ਮੋਰਚੇ ਦੇ ਸੱਦੇ ਉੱਤੇ 6-3-2026 ਨੂੰ ਦਿੱਤੇ ਜਾਣ ਵਾਲੇ ਧਰਨਿਆਂ ਦੀ ਪੁਰਜ਼ੋਰ ਹਮਾਇਤ ਦਾ ਐਲਾਨ ਕੀਤਾ ਗਿਆ ਅਤੇ ਸੰਗਤਾਂ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਕੌਮੀ ਇਨਸਾਫ਼ ਮੋਰਚੇ ਵਲੋਂ 7-3-2026 ਨੂੰ ਰੱਖੀ ਗਈ ਮੀਟਿੰਗ ਕਿਸਾਨਾਂ ਦੇ 6-3-26 ਦੇ ਪ੍ਰੋਗਰਾਮ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ। ਕੌਮੀ ਇਨਸਾਫ ਮੋਰਚੇ ਦੇ ਪੰਡਾਲ ‘ਚ ਹੋਈ ਇਸ ਅਹਿਮ ਮੀਟਿੰਗ ਵਿੱਚ ਯੂਨਾਈਟਡ ਅਕਾਲੀ ਦਲ ਦੇ ਚੇਅਰਮੈਨ ਅਤੇ ਕੌਮੀ ਇਨਸਾਫ ਮੋਰਚੇ ਦੇ ਮੁੱਖ ਬੁਲਾਰੇ ਗੁਰਦੀਪ ਸਿੰਘ ਬਠਿੰਡਾ, ਕੋਆਰਡੀਨੇਟਰ ਪਾਲ ਸਿੰਘ ਫਰਾਂਸ, ਕਿਸਾਨ ਆਗੂ ਅਤੇ ਬੰਦੀ ਸਿੰਘ ਬਲਜੀਤ ਸਿੰਘ ਭਾਊ, ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਇੰਦਰਬੀਰ ਸਿੰਘ ਪਟਿਆਲਾ, ਸੀਨੀਅਰ ਆਗੂ ਬਲਵਿੰਦਰ ਸਿੰਘ ਕਾਲਾ ਝਾੜ, ਸ. ਬਲਜਿੰਦਰ ਸਿੰਘ ਗੁੱਡੂ, ਸ. ਪਾਲ ਸਿੰਘ ਘੜੂੰਆਂ, ਪੰਥਕ ਆਗੂ ਭਾਈ ਤੇਜਿੰਦਰ ਸਿੰਘ ਹਾਈਜੈਕਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਏਸੀਪੀ ਮੈਂਬਰ ਜਥੇਦਾਰ ਬਲਕਾਰ ਸਿੰਘ ਭੁੱਲਰ, ਸ. ਪਰਮਿੰਦਰ ਸਿੰਘ ਮਲੋਆ, ਸ. ਹਰਪਾਲ ਸਿੰਘ ਕਰਨਾਲ, ਸ. ਗੁਰਜੀਤ ਸਿੰਘ ਜੋਗੀਪੁਰ, ਸ. ਮਨਜਿੰਦਰ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ ਦੇਸੂ ਮਾਜਰਾ, ਸ. ਰਵੀ ਸਿੰਘ, ਅਵਤਾਰ ਸਿੰਘ ਬੁੜੈਲ, ਜੀਤ ਸਿੰਘ ਔਲਖ, ਕੁਲਦੀਪ ਸਿੰਘ, ਬੀਬੀ ਰਾਜਿੰਦਰ ਕੌਰ ਸਰਾਂ, ਬੀਬੀ ਜਸਵਿੰਦਰ ਕੌਰ, ਬੀਬੀ ਕੁਲਵੰਤ ਕੌਰ ਛੱਜੂ ਮਾਜਰਾ, ਬੀਬੀ ਵਰਿੰਦਰ ਕੌਰ ਮੋਹਾਲੀ, ਬੀਬੀ ਕਰਮਜੀਤ ਕੌਰ ਜ਼ੀਰਕਪੁਰ, ਬੀਬੀ ਮਨਜੀਤ ਕੌਰ, ਬੀਬੀ ਕੁਲਬੀਰ ਕੌਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੁਲਬੀਰ ਸਿੰਘ ਖਰੜ, ਚਰਨਜੀਤ ਸਿੰਘ ਪਡਿਆਲਾ, ਬਲਵੀਰ ਸਿੰਘ ਖਰੜ, ਕੁਲਵੀਰ ਸਿੰਘ ਖਾਲਸਾ ਜਥੇਦਾਰ ਸੇਵਾ ਸਿੰਘ ਗੀਗੇ ਮਾਜਰਾ, ਜਥੇ. ਅਵਤਾਰ ਸਿੰਘ ਦੈੜੀ ਆਦਿ ਨੇ ਸ਼ਮੂਲੀਅਤ ਕੀਤੀ।


