Home » Uncategorized » ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਤੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਇੱਕਜੁੱਟ ਹੋ ਕੇ ਖਾਲਸਾ ਰਾਜ ਪ੍ਰਾਪਤੀ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਹਮਦਰਦੀਆਂ, ਰਾਜਨੀਤਿਕ, ਸਮਾਜਸੇਵੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੇ ਸਹਿਮਤੀ ਹੋਏ ਪ੍ਰਗਟਾਵੇ….

ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਤੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਇੱਕਜੁੱਟ ਹੋ ਕੇ ਖਾਲਸਾ ਰਾਜ ਪ੍ਰਾਪਤੀ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਹਮਦਰਦੀਆਂ, ਰਾਜਨੀਤਿਕ, ਸਮਾਜਸੇਵੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੇ ਸਹਿਮਤੀ ਹੋਏ ਪ੍ਰਗਟਾਵੇ….



ਹਵਾਰਾ ਚੰਡੀਗੜ੍ਹ ਕਲ੍ਹਾ 21 ਫਰਵਰੀ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) :
ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਪਿੰਡ ਹਵਾਰਾ ਦੀ ਧਰਤੀ ‘ਤੇ ਚੜ੍ਹਦੀ ਕਲ੍ਹਾ ਪੰਥਕ ਇਕੱਠ ਵਿੱਚ ਵੱਖ-ਵੱਖ ਪੰਥਕ ਰਾਜਨੀਤੀਕ ਸਮਾਜ ਸੇਵੀ ਮੁਸਲਿਮ ਭਾਈਚਾਰਾ ਅਤੇ ਹੋਰ ਪੰਥਕ ਹਮਦਰਦ ਬੁਲਾਰਿਆਂ ਨੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਆਏ ਸੰਦੇਸ਼ ਮੁਤਾਬਕ ਪੰਥਕ ਏਕਤਾ ਸਬੰਧੀ ਵਿਚਾਰ ਰੱਖੇ ਅਤੇ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਅਗਲੀ ਰਣਨੀਤੀ ਬਣਾਉਣ ਬਾਰੇ ਇਸ ਸਮਾਗਮ ਵਿੱਚ ਲਗਭਗ 10-12 ਹਜ਼ਾਰਾਂ ਇਕੱਤਰ ਸੰਗਤਾਂ ਨੂੰ ਸੰਬੋਧਨ ਕੀਤਾ। ਖਾਸ ਗੱਲ ਇਹ ਹੈ ਕਿ ਇਸ ਮੌਕੇ ਤਾਮਲਨਾਢੂ ਦੇ ਆਗੂ ਜੀਵਨ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਬੰਦੀ ਸਿੰਘਾਂਸਬੰਧੀ ਬਹੁਤ ਹੀ ਭਾਵਪੂਰਨ ਅਤੇ ਜਜ਼ਬਾਤੀ ਤਕਰੀਰ ਖਾਲਸਾ ਪੰਥ ਨੂੰ ਉਹਨਾਂ ਦੇ ਹੱਕੀ ਮੰਗਾਂ ਅਤੇ ਮਾਰਸ਼ਲ ਕੌਮ ਹੋਣ ਦਾ ਅਹਿਸਾਸ ਕਰਾਇਆ। ਭਾਵੇਂ ਉਹਨਾਂ ਦਾ ਲੈਕਚਰ ਅੰਗਰੇਜ਼ੀ ਵਿੱਚ ਸੀ ਪਰ ਲੋਕਾਂ ਨੇ ਉਹਨਾਂ ਦੇ ਲੈਕਚਰ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿੱਚ ਉਹਨਾਂ ਵੱਲੋਂ ਕਹੀਆਂ ਗੱਲਾਂ ਦੀ ਤਾਈਦ ਕੀਤੀ। ਸਰਦਾਰ ਜੀਵਨ ਸਿੰਘ ਜੀ ਨੇ ਆਪਣੀ ਤਕਰੀਰ ਵਿੱਚ ਦੱਸਿਆ ਕਿ ਤਾਮਿਲਨਾਡੂ ਦੇ ਲੋਕਾਂ ਅਤੇ ਸਰਕਾਰਾਂ ਨੇ ਮਤੇ ਪਾ ਕੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਵਾਲਿਆ ਨਾਲ ਹੀ ਉਹਨਾਂ ਨੇ ਮੇਣਾ ਮਾਰਦਿਆਂ ਆਖਿਆ ਪੰਜਾਬ ਦੇ ਆਗੂਆਂ ਵਿੱਚ ਏਕੇ ਦੀ ਕਮੀ ਹੈ ਅਤੇ ਇਹ ਆਪਣੀ ਸਵਾਰਥਾਂ ਤੇ ਪੂਰਤੀ ਲਈ ਆਪਣੀ ਡਫਲੀ ਬਜਾ ਰਹੇ ਹਨ। ਜਿਸ ਕਰਕੇ ਇੰਡੀਅਨ ਸਟੇਟ ਦੀਆਂ ਵੱਖ ਵਖ ਜੇਲਾਂ ਵਿੱਚ ਜਾਵਾਂ ਪੂਰੀਆਂ ਕਰ ਚੁੱਕੇ  ਬੰਦੀ ਸਿੰਘਾਂ ਦੇ ਰਿਹਾਈ ਨਹੀਂ ਹੋ ਰਹੀ। ਖਾਲਸਾ ਰਾਜ ਦੀ ਸਥਾਪਤੀ ਲਈ ਕੁਰਬਾਨੀ ਦੇ ਚੁੱਕੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਬਹੁਤ ਹੀ ਸਤਿਕਾਰਯੋਗ ਸਪੁੱਤਰੀ ਬੀਬੀ ਸਤਵੰਤ ਕੌਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਥਕ ਹਿੱਤਾਂ ਖਾਲਸਾ ਰਾਜ ਦੀ ਪ੍ਰਾਪਤੀ ਲਈ ਕੁਰਬਾਨੀਆਂ ਕਰ ਚੁੱਕੇ ਸਿੰਘਾਂ ਸਿੰਘਣੀਆਂ ਬੱਚਿਆਂ ਮਾਮਾ ਅਤੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖਦਿਆਂ ਆਪਣੀਆਂ ਖੁਦਗਰਜੀਆਂ ਅਤੇ ਨਿਜੀ ਸਵਾਰਥਾਂ ਨੂੰ ਛੱਡਦਿਆਂ ਸਾਰੇ ਆਗੂਆਂ ਨੂੰ ਖਾਲਸਾ-ਏ-ਨਿਸ਼ਾਨ ਸਾਹਿਬ ਹੇਠ ਇਕੱਤਰ ਹੋਣ ਦੀ ਲੋੜ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਗੁਲਾਮ ਹਾਂ। ਜਦ ਤੱਕ ਸਿੱਖ ਆਪਣਾ ਆਜ਼ਾਦ ਮੁਲਕ ਪ੍ਰਾਪਤ ਨਹੀਂ ਕਰ ਲੈਂਦੇ ਉਦੋਂ ਤੱਕ ਸਿੱਖਾਂ ਨਾਲ ਇੰਝ ਹੀ ਧੱਕਾ ਹੁੰਦਾ ਰਹੇਗਾ। ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਬੋਲਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਪੰਥਕ ਏਕਤਾ ਲਈ ਹਮੇਸ਼ਾ ਤਿਆਰ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਹ ਨਿਆ ਦੇ ਲਈ ਅਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਹਮੇਸ਼ਾ ਇਨਸਾਫ ਪਸੰਦ ਲੋਕਾਂ ਦੇ ਨਾਲ ਖੜੇ ਹਨ। ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਮਤਾ ਪੜਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਦਿੱਤੀ ਗਈ ਤਾਂ ਦੋ ਮਾਰਚ ਤੋਂ ਦੇਸ਼ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਅਰਦਾਸ ਕਰਨਗੀਆਂ ਕਿ ਭਗਵੰਤ ਮਾਨ ਮੁੱਖ ਮੰਤਰੀ ਨਿਆ ਕਰਨ ਦੇ ਯੋਗ ਨਹੀਂ ਕਿਸ ਦਾ ਰਾਜ ਭਾਗ ਵਾਪਸ ਲਿਆ ਜਾਵੇ। ਸ. ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਕੇਂਦਰ ਅਤੇ ਪੰਜਾਬ ਸਰਕਾਰਾਂ ਮੈਂਬਰ ਪਾਰਲੀਮੈਂਟ ਸ਼੍ਰੀ ਖੰਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਨਹੀਂ ਕਰਨਾ ਚਾਹੁੰਦੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥਾਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਪਾਰਲੀਮੈਂਟ ਚ ਭੇਜਿਆ ਜਾਵੇ ਤੇ ਲੋਕਾਂ ਵੱਲੋਂ ਚੁਣੇ ਮੈਂਬਰ ਪਾਰਲੀਮੈਂਟ ਨੂੰ ਆਪਣੀ ਗੱਲ ਕਹਿਣ ਦਾ ਹੱਕ ਰੱਖਣ ਦਿੱਤਾ ਜਾਵੇ। ਫਿਰ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ ਹੋਵੇਗਾ ਅੰਮ੍ਰਿਤਪਾਲ ਸਿੰਘ ਤੋਂ ਜਦੋਂ ਉਹ ਬੇੜੀਆਂ ਵਿੱਚ ਜਕੜਿਆ ਹੋਵੇਗਾ। ਦੂਜੀ ਗੱਲ ਉਹਨਾਂ ਆਖਿਆ ਕਿ ਪੰਜਾਬ ਦੇ ਐਮਐਲਏ ਸਾਬਕਾ ਐਮਐਲਏ ਐਮਪੀਜ ਬੁੱਧੀਜੀਵੀਆਂ ਦਾ 101 ਬੰਦਿਆਂ ਦਾ ਜਥਾ ਕਾਲੇ ਕੱਪੜੇ ਪਾ ਆਪਣੇ ਆਪ ਨੂੰ ਸੰਗਲੀਆਂ ਵਿੱਚ ਜਕੜ ਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਤੱਕ ਰੋਸ ਮਾਰਚ ਕਰੇ ਤਾਂ ਕਿ ਅੰਤਰਰਾਸ਼ਟਰੀ ਪੱਧਰ ‘ਤੇ ਅੰਤਰ ਰਾਸ਼ਟਰੀ ਪ੍ਰੈਸ ਮੀਡੀਆ ਰਾਹੀਂ ਅਸੀਂ ਦੱਸ ਸਕੀਏ ਕਿ ਸਿੱਖ ਘੱਟ ਗਿਣਤੀ ਕਾਰਨ ਕਿਵੇਂ ਇਸ ਦੇਸ਼ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਝੱਲ ਰਹੇ ਹਨ। ਇਸ ਮੌਕੇ ਸ. ਮਨਪ੍ਰੀਤ ਸਿੰਘ ਇਆਲੀ ਐਮਐਲਏ ਦਾਖਾ ਨੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਟੇਟ ਦੀਆਂ ਵੱਖ ਵੱਖ ਜਿਲਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੇ ਰਿਹਾਈ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਰਦਾਰ ਇਆਲੀ ਨੇ ਕਿਹਾ ਕਿ ਉਹ ਇਸ ਬਾਬਤ ਅਸੈਂਬਲੀ ਵਿੱਚ ਵੀ ਮਤਾ ਰੱਖਣਗੇ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੌਜੂਦਾ ਪ੍ਰਧਾਨ ਅਕਾਲੀ ਦਲ ਪੁਨਰ ਸੁਰਜੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਧਾਂਤਾਂ ਤੇ ਪਹਿਰਾ ਦੇਣ ਵਾਲੀਆਂ ਪੰਥਕ ਧਿਰਾਂ ਦੀ ਏਕਤਾ ਦਾ ਸਵਾਗਤ ਕਰਨਗੇ। ਇਸ ਮੌਕੇਭਾਈ ਕਰਮਜੀਤ ਸਿੰਘ ਸੇਖੋ ਵੱਲੋਂ ਲਿਖਤ ਬੱਬਰ ਖਾਲਸਾ ਕਿਤਾਬ ਰਿਲੀਜ਼ ਕੀਤੀ ਗਈ। ਇਸ ਮੌਕੇ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਨੇਵੀ ਸੰਗਤਾਂ ਨੂੰ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਭਾਈ ਇੰਦਰਬੀਰ ਸਿੰਘ ਪਟਿਆਲਾ ਜਥੇਦਾਰ ਰਸ਼ਪਾਲ ਸਿੰਘ ਚੰਡੀਗੜ੍ਹ ਜਥੇਦਾਰ ਬਲਕਾਰ ਸਿੰਘ ਭੁੱਲਰ ਜਥੇਦਾਰ ਬਲਵੀਰ ਸਿੰਘ ਸੋਹਾਣਾ, ਸਾਬਕਾ ਪ੍ਰਧਾਨ ਸੰਤ ਸਿੰਘ ਸੁਹਾਣਾ ਐਡਵੋਕੇਟ ਨ ਤਰੀਕ ਗੁਰਸ਼ਰਨ ਸਿੰਘ ਧਾਲੀਵਾਲ ਐਡਵੋਕੇਟ ਮਨਦੀਪ ਸਿੰਘ ਚੰਡੀਗੜ੍ਹ, ਲੱਖਾ ਸਿਧਾਣਾ ਤੇ ਭਾਨਾ ਸਿੱਧੂ ਨੇ ਵੀ ਆਪਣੇ ਬਿਆਨ ਵਿੱਚ ਪੰਜਾਬ ਹੋ ਰਹੀਆਂ ਵਧੀਕੀਆਂ ਸਬੰਧੀ ਆਪਣੀ ਚਿੰਤਾ ਪ੍ਰਗਟ ਕੀਤੀ।ਅਖੀਰ ਵਿੱਚ ਜਸਵੰਤ ਸਿੰਘ ਸਿੱਧੂਪੁਰ ਕਨਵੀਨਰ ਚੜ੍ਹਦੀ ਕਲਾ ਪੰਥਕ ਇਕੱਠ ਹਵਾਰਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਅਮਰਪ੍ਰੀਤ ਸਿੰਘ ਪੰਜਕੋਹਾ ਅਤੇ ਜਸਵੰਤ ਸਿੰਘ ਬਡਾਲੀ ਵੱਲੋਂ ਸਟੇਜ ਸੰਚਾਲਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ। ਦਲ ਖਾਲਸਾ ਵੱਲੋਂ ਭਾਈ ਹਰਪਾਲ ਸਿੰਘ ਚੀਮਾ ਨੇ ਹਾਜ਼ਰੀ ਲਵਾਈ। ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਫਤਿਹਗੜ੍ਹ ਸਾਹਿਬ ਵੀ ਉਚੇਚੇ ਤੌਰ ਤੇ ਪਹੁੰਚੇ। ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਵੀ ਹਾਜ਼ਰੀ ਲਵਾਈ। ਇਸ ਮੌਕੇ ਅਮਰੀਕ ਸਿੰਘ ਰੋਮੀ ,ਗੁਰਸੇਵਕ ਸਿੰਘ ਪੰਜਕੋਹਾ, ਸਰਬਜੀਤ ਸਿੰਘ ਅਮਰਾਲਾ, ਅਤਿੰਦਰਪਾਲ ਸਿੰਘ ਖਾਲਿਸਤਾਨੀ, ਵੰਗਾਰ ਸੰਪਾਦਕ ਦੇ ਮੁਖੀ ਬਲਜੀਤ ਸਿੰਘ ਖਾਲਸਾ ਬੀਬੀ ਸੰਦੀਪ ਕੌਰ ਖਾਲਸਾ ਜੇਜੇ ਤੌਰ ਤੇ ਪਹੁੰਚੇ ਅਤੇ ਪੰਡਾਲ ਵਿੱਚ ਵੰਗਾਰ ਮੈਗਜ਼ੀਨ ਦੀਆਂ ਕਾਪੀਆਂ ਫਰੀ ਵੰਡੀਆਂ ਗਈਆਂ। ਭਾਈ ਕਰਮਜੀਤ ਸਿੰਘ ਸੇਖੋ ਵੱਲੋਂ ਲਿਖਤ ਬੱਬਰ ਖਾਲਸਾ ਕਿਤਾਬ ਰਿਲੀਜ਼ ਕੀਤੀ ਗਈ।ਗੁਰਿੰਦਰ ਸਿੰਘ ਭੰਗੂ ਕਿਸਾਨ ਆਗੂ ਰਾਜੇਵਾਲ ਸਤਿੰਦਰ ਸਿੰਘ ਗੜਹੇੜਾ ਕਿਸਾਨ ਆਗੂ ਜਿਲਾ ਫਤਿਹਗੜ ਸਾਹਿਬ

 ਇਸ ਮੌਕੇ ਬਾਬਾ ਰਣਜੀਤ ਸਿੰਘ ਜੀ ਬਾਠਾਂ ਵਾਲੇ ਅਤੇ ਜਸ ਬਾਬਾ ਜਸਵੀਰ ਸਿੰਘ ਜੀ ਨੇ ਲੰਗਰ ਦੀ ਸੇਵਾ ਨਿਭਾਈ ਉੱਥੇ ਪਿੰਡ ਘੜੂਆਂ ਦੀ ਸੰਗਤ ਵੱਲੋਂ ਵੀ ਲੰਗਰ ਲਗਾਇਆ ਗਿਆ ਪਿੰਡ ਮਨਸੂਰਪੁਰ ਅਤੇ ਹਵਾਰਾ ਕਲਾਂ ਦੀ ਸੰਗਤ ਵੱਲੋਂ ਵੀ ਲੰਗਰ ਲਗਾਈ ਗਏ।ਸਟੇਜ ਤੇ ਪੰਥਕ ਆਗੂਆਂ ਵੱਲੋਂ ਨਿਭਾਈ ਗਈ।

Leave a Reply

Your email address will not be published. Required fields are marked *