
ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਨਵੰਬਰ (ਮੰਗਤ ਸਿੰਘ ਸੈਦਪੁਰ) : ਪੁਆਧੀ ਮੰਚ ਮੁਹਾਲੀ ਵੱਲੋਂ ਪੁਆਧੀ ਭਗਤ ਕਵੀ ਆਸਾ ਰਾਮ ਬੈਦਵਾਣ ਦੇ ਯਾਦਗਾਰੀ ਸਥਾਨ ਉੱਤੇ ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪੁਆਧੀ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਸ਼ਾਮਿਲ ਸੰਗਤਾਂ ਦਾ ਸਵਾਗਤ ਮੰਚ ਦੇ ਲਾਣੇਦਾਰ ਪਰਮਦੀਪ ਸਿੰਘ ਬੈਦਵਾਣ ਮਟੌਰ ਨੇ ਕੀਤਾ। ਮੰਚ ਦੇ ਆਗੂਆਂ ਗੁਰਮੀਤ ਸਿੰਘ ਬੈਦਵਾਣ ਬਾਸੀਆਂ ਬੈਦਵਾਣ, ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਪਰਮਦੀਪ ਸਿੰਘ ਬੈਦਵਾਣ, ਗੁਰਪ੍ਰੀਤ ਸਿੰਘ ਨਿਆਮੀਆਂ, ਹਰਦੀਪ ਸਿੰਘ ਬਠਲਾਣਾ, ਮੋਹਨੀ ਤੂਰ, ਰਾਜਕਰਨ ਸਿੰਘ ਬੈਦਵਾਣ, ਮਹਿੰਦਰ ਸਿੰਘ ਸੋਹਾਣਾ, ਕਿਰਪਾਲ ਸਿੰਘ ਸਿਆਊ, ਸੁਖਵਿੰਦਰ ਸਿੰਘ ਦੁਰਾਲੀ, ਸਤੀਸ਼ ਵਿਦਰੋਹੀ, ਜਸਵੰਤ ਸਿੰਘ ਪੂਨੀਆ ਮਾਣਕਮਾਜਰਾ ਆਦਿ ਦੀ ਦੇਖ-ਰੇਖ ਹੇਠ ਹੋਏ ਇਸ ਪ੍ਰੋਗਰਾਮ ਵਿਚ ਵੱਖ-ਵੱਖ ਤਰਾਂ ਦੀਆਂ ਪੁਆਧੀ ਪੇਸ਼ਕਾਰੀਆਂ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਦੀ ਪੇਸ਼ਕਾਰੀ ਕੀਤੀ ਗਈ। ਜਥੇਦਾਰ ਸਿਕੰਦਰ ਸਿੰਘ ਕੁੰਭਡ਼ਾ ਗੁਰਦੁਆਰਾ ਝਿੜੀ ਸਾਹਿਬ, ਸੈਕਟਰ 68 ਮੋਹਾਲੀ ਨੇ ਇਸ ਮੌਕੇ ਆਪਣੇ ਸਾਥੀਆਂ ਸਮੇਤ ਪੁਆਧੀ ਅਖਾਡ਼ਾ ਲਗਾਇਆ ਅਤੇ ਤਿੰਨ ਘੰਟੇ ਤੋਂ ਵੱਧ ਵੱਖ-ਵੱਖ ਕਾਵਿ ਰੂਪਾਂ ਤਹਿਤ ਗੁਰੂ ਸਾਹਿਬ ਦੀ ਜੀਵਨੀ ਦਾ ਬਿਰਤਾਂਤ ਪੇਸ਼ ਕੀਤਾ। ਫ਼ਿਲਮੀ ਅਦਾਕਾਰਾ ਮੋਹਣੀ ਤੂਰ, ਗਾਇਕ ਸੁਖਵਿੰਦਰ ਦੁਰਾਲੀ, ਕਵੀ ਸਤੀਸ਼ ਵਿਦਰੋਹੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਯੂਥ ਅਕਾਲੀ ਆਗੂ ਖੁਸ਼ਇੰਦਰ ਸਿੰਘ ਬੈਦਵਾਣ, ਕੌਂਸਲਰ ਹਰਜੀਤ ਸਿੰਘ ਭੋਲੂ ਬੈਦਵਾਣ, ਰੂਪਾ ਸੋਹਾਣਾ ਆਦਿ ਨੇ ਬੋਲਦਿਆਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸਹਾਦਤ ਅਤੇ ਜੀਵਨ ਤੇ ਚਾਨਣਾ ਪਾਇਆ। ਪ੍ਰਬੰਧਕਾਂ ਵੱਲੋਂ ਵੱਖ-ਵੱਖ ਸ਼ਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਧੰਨਵਾਦ ਪਰਮਜੀਤ ਕੌਰ ਲਾਂਡਰਾਂ ਨੇ ਕੀਤਾ।
Home
»
Uncategorized
»
ਪੁਆਧੀ ਮੰਚ ਵੱਲੋਂ ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪੁਆਧੀ ਪ੍ਰੋਗਰਾਮ ਆਯੋਜਿਤ


