Home » Uncategorized » ਮਇਮੀਗਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ‘ਚ ਏਆਈਜੀ ਸਣੇ 4 ਹੋਰ ਲੋਕਾਂ ਵਿਰੁੱਧ ਹੋਈ ਐਫਆਈਆਰ ਦਰਜ…

ਮਇਮੀਗਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ‘ਚ ਏਆਈਜੀ ਸਣੇ 4 ਹੋਰ ਲੋਕਾਂ ਵਿਰੁੱਧ ਹੋਈ ਐਫਆਈਆਰ ਦਰਜ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਖਾਸ ਕਰਕੇ ਰੁਜ਼ਗਾਰਾਂ ਦੇ ਸਾਧਨ ਲਗਭਗ ਖਤਮ ਹੋਣ ਅਤੇ ਜਾਨ ਲੇਵਾ ਨਸ਼ੇ ਫੈਲਣ ਕਾਰਨ ਬਹੁਤ ਵਧੀਆ ਘਰਾਣਿਆਂ ਦੇ ਬੱਚੇ ਜੋ ਚੰਗੇ ਪੜੇ- ਲਿਖੇ ਹੁੰਦੇ ਹਨ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਆਪ ਨੂੰ ਸੈਟਲ ਕਰਨ ਲਈ ਤਰਜੀ ਦਿੰਦੇ ਹਨ। ਇਥੋਂ ਤੱਕ ਕਿ ਮਾਪਿਆਂ ਵੱਲੋਂ ਵੀ ਇਸ ਕਰਕੇ ਪਹਿਲ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਬੱਚੇ ਪੰਜਾਬ ਵਿੱਚ ਨਸ਼ਾ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਅਤੇ ਵਿਦੇਸ਼ਾਂ ਵਿੱਚ ਜਾ ਕੇ ਆਪਣੀਆਂ ਜਿੰਦਗੀਆਂ ਨੂੰ ਖੁਸ਼ਹਾਲ ਮਾਹੌਲ ਵਿੱਚ ਜੀਅ ਸਕਣ। ਇਸ ਲਈ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਆਪਣੇ ਆਪ ਨੂੰ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਪ੍ਰਤੀ ਵਿਸ਼ੇਸ਼ ਤੌਰ ‘ਤੇ ਸਹਿਯੋਗ ਦਿੱਤਾ ਜਾਂਦਾ ਹੈ ਤਾਂ ਕਿ ਬੱਚੇ ਪੰਜਾਬ ਚ ਫੈਲੇ ਜਾਨ ਲੇਵਾ ਚਿੱਟੇ ਵਰਗੇ ਨਸ਼ਿਆਂ ਤੋਂ ਬਚ ਕੇ ਆਪਣੀ ਜਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦੇ ਸਮਰੱਥ ਹੋ ਜਾਣ। ਪ੍ਰੰਤੂ ਇਮੀਗਰੇਸ਼ਨ ਦਫਤਰਾਂ ਦੇ ਮਾਲਕਾਂ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਭੇਜਣ ਲਈ ਭੇਜਣ ਲਈ ਤਰ੍ਹਾਂ ਤਰ੍ਹਾਂ ਦੇ ਸਾਬਜਬਾਗ ਦਿਖਾਏ ਜਾਂਦੇ ਹਨ ਉਹਨਾਂ ਦੇ ਝਾਂਸਿਆ ਚ ਆ ਕੇ ਬੱਚੇ ਆਪਣੇ ਮਾਂ-ਬਾਪ ਨੂੰ ਇਮੀਗ੍ਰੇਸ਼ਨ ਦੇ ਦਫਤਰਾਂ ਦੇ ਮਾਲਕਾਂ ਅਤੇ ਏਜਂਟਾਂ ਕੋਲ ਪੈਸੇ ਦੇ ਕੇ ਫਸ ਜਾਂਦੇ ਹਨ। ਪ੍ਰੰਤੂ ਬਹੁਤ ਸਾਰੇ ਇਮੀਗ੍ਰੇਸ਼ਨ ਮਾਲਕ ਅਤੇ ਏਜਂਟ ਇਹੋ ਜਿਹੇ ਹਨ ਜਿਨ੍ਹਾਂ ਵੱਲੋਂ ਨਾ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ ਅਤੇ ਨਾ ਹੀ ਬੱਚਿਆਂ ਨੂੰ ਪੈਸੇ ਵਾਪਸ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਖੁਦਕਸੀਆਂ ਕਰਕੇ ਆਪਣੇ ਆਪ ਨੂੰ ਖਤਮ ਕਰ ਲਿਆ ਜਾਂਦਾ ਹੈ। ਇਸੇ ਸਬੰਧ ਵਿੱਚ ਇਮੀਗਰੇਸ਼ਨ ਕੰਪਨੀ ਦੇ ਮਾਲਕ ਰਾਜਦੀਪ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਵੱਲੋਂ ਵੱਡਾ ਐਕਸ਼ਨ ਕਰਦਿਆਂ ਹੋਇਆ ਏਆਈਜੀ ਸਮੇਤ 4 ਲੋਕਾਂ ਵਿਰੁੱਧ ਐਫ ਆਈਆਰ ਦਰਜ ਕੀਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਬੀਤੇ ਦਿਨ ਰਾਜਦੀਪ ਨਾਂਅ ਦੇ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ। ਜਿਸ ਵਿੱਚ ਉਸ ਨੇ ਸਮੀਰ ਅਗਰਵਾਲ, ਪੰਜਾਬ ਪੁਲਿਸ ਦੇ ਏਆਈਜੀ ਅਤੇ ਦੋ ਹੋਰ ਲੋਕਾਂ ਦਾ ਨਾਮ ਲਿਖਿਆ ਗਿਆ। ਰਾਜਦੀਪ ਦਾ ਦੋਸ਼ ਸੀ ਕਿ ਇਨ੍ਹਾਂ ਲੋਕਾਂ ਵੱਲੋਂ ਉਸ ਦੇ ਨਾਲ ਠੱਗੀ ਮਾਰੀ ਗਈ ਹੈ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆ ਏਆਈਜੀ ਸਮੇਤ 4 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅਸਲ ਮਾਮਲਾ ਕੀ ਹੈ.? ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਹੋਣਗੇ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਪਰੰਤੂ ਇਸ ਖੁਦਕੁਸ਼ੀ ਪਿੱਛੇ ਕੋਈ ਵੀ ਕਾਰਨ ਹੋਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਕਾਨੂੰਨ ਅਨੁਸਾਰ ਮਿਲਣੀਆਂ ਚਾਹੀਦੀਆਂ ਹਨ।

Leave a Reply

Your email address will not be published. Required fields are marked *