
ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਕਾਲੋ ਨੇ ਕਿਹਾ ਕਿ
ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਜੀਤੀ ਵੱਲੋਂ ਆਪਣੇ ਹੀ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਨੂੰ ਵੱਡੇ ਪੱਧਰ ‘ਤੇ ਹੈਰਾਨ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋ ਨੇ ਕਿਹਾ ਕਿ ਵਾਟਰ ਨੰਬਰ 10 ਅਤੇ ਫੇਜ-7 ਮੋਹਾਲੀ ਦਾ ਕੋਈ ਵਾਲੀ ਵਾਰਿਸ ਨਹੀਂ ਹੈ। ਉਹਨਾਂ ਕਿਹਾ ਕਿ ਇੱਥੇ ਦੇ ਪਾਰਕਾਂ ਦਾ ਮਾੜਾ ਹਾਲ ਹੈ ਅਤੇ ਸੀਵਰੇਜ ਲਾਈਨ ਦੇ ਸਾਰੇ ਮੇਨ ਹੋਲ ਓਵਰਫਲੋ ਹੋ ਰਹੇ ਹਨ। ਉਹਨਾਂ ਕਿਹਾ ਕਿ ਫੇਜ-7 ਦੀਆਂ ਚਾਵਲਾ ਲਾਈਟਾਂ ਤੋਂ ਲੈ ਕੇ ਫੇਜ-7 ਦੇ ਸੈਂਟ ਸੋਲਜਰ ਸਕੂਲ ਤੱਕ ਸੋਅ ਰੂਮਾਂ ਦੇ ਪਿਛਲੇ ਪਾਸੇ ਸੀਵਰ ਮੇਨ ਹੋਲ ਓਵਰਫਲੋ ਹੋ ਰਹੇ ਹਨ। ਜਿਸ ਕਾਰਨ ਇਥੇ ਸਾਰਾ ਦਿਨ ਗੰਦਗੀ ਫੈਲਦੀ ਰਹਿੰਦੀ ਹੈ ਅਤੇ ਬਦਬੂਦਾਰ ਪਾਣੀ ਸੜਕਾਂ ‘ਤੇ ਖੜਾ ਰਹਿੰਦਾ ਹੈ। ਜਿਸ ਕਾਰਨ ਬਿਮਾਰੀ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਉੱਥੇ ਇਥੋਂ ਲੰਘਣ ਵਾਲੇ ਲੋਕਾਂ ਨੂੰ ਵੱਡੇ ਪੱਧਰ ‘ਤੇ ਪਰੇਸ਼ਾਨੀ ਹੋਣਾ ਪੈ ਰਿਹਾ ਹੈ। ਪਰਮਜੀਤ ਸਿੰਘ ਕਾਹਲੋ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਪਾਈ ਸੀਵਰ ਲਾਈਨ ਥਾਂ-ਥਾਂ ਤੋਂ ਥੱਲੇ ਧੱਸ ਗਈ ਹੈ ਅਤੇ ਸੜਕਾਂ ਦਾ ਵੀ ਲਗਭਗ ਮੋਹਾਲੀ ਸ਼ਹਿਰ ਵਿੱਚ ਬਹੁਤ ਨੁਕਸਾਨ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਦਾ ਕਰੋੜਾਂ ਰੁਪਏ ਬਰਬਾਦ ਹੋਊ ਰਹੇ ਹਨ। ਇਸ ਦੀ ਜਿੰਮੇਵਾਰੀ ਫਿਕਸ ਕਾਰਕ ਠੇਕੇਦਾਰਾਂ ਅਤੇ ਹੋਰ ਸੰਬੰਧਿਤ ਵਿਅਕਤੀਆਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।


