Home » Uncategorized » ਪੰਜਾਬ ਦੇ ਕਈ ਜ਼ਿਲ੍ਹਿਆਂ, ਰਾਜਧਾਨੀ ਚੰਡੀਗੜ੍ਹ ਅਤੇ ਹਰਿਆਣਾ ‘ਚ ਵੇਖਣ ਨੂੰ ਮਿਲਿਆ ਤੇਜ਼ ਹਵਾਵਾਂ ਨਾਲ ਮੀਹ ਵਾਲਾ ਮੌਸਮ…

ਪੰਜਾਬ ਦੇ ਕਈ ਜ਼ਿਲ੍ਹਿਆਂ, ਰਾਜਧਾਨੀ ਚੰਡੀਗੜ੍ਹ ਅਤੇ ਹਰਿਆਣਾ ‘ਚ ਵੇਖਣ ਨੂੰ ਮਿਲਿਆ ਤੇਜ਼ ਹਵਾਵਾਂ ਨਾਲ ਮੀਹ ਵਾਲਾ ਮੌਸਮ…

ਚੰਡੀਗੜ੍ਹ 17 ਮਈ (ਮੰਗਤ ਸਿੰਘ ਸੈਦਪੁਰ) :  ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਰਾਜਸਥਾਨ, ਅਸਾਮ ਅਤੇ ਮੇਘਾਲਿਆ, ਛੱਤੀਸਗੜ੍ਹ, ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ, ਮੱਧ ਪ੍ਰਦੇਸ਼, ਮਰਾਠਵਾੜਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਉੱਤਰਾਖੰਡ ਅਤੇ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਕੁਝ ਥਾਵਾਂ ਉਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ ਗਰਜ-ਤੂਫ਼ਾਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦਾ ਅਸਰ ਪੰਜਾਬ ਅਤੇ ਹਰਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੱਲ੍ਹ ਦੁਪਹਿਰ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਇਹ ਸਿਲਸਲਾ ਅੱਜ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਕੁਝ ਥਾਵਾਂ ਉਤੇ ਗਰਜ ਦੇ ਨਾਲ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਕਰਨਾਟਕ, ਓਡੀਸ਼ਾ ਅਤੇ ਤੇਲੰਗਾਨਾ ਵਿਚ ਕੁਝ ਥਾਵਾਂ ‘ਤੇ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉਂਝ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦਿਨ ਭਰ ਦੀ ਗਰਮੀ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਮੌਸਮ ਅਚਾਨਕ ਬਦਲ ਗਿਆ। ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਨੇ ਲੋਕਾਂ ਨੂੰ ਰਾਹਤ ਦਿੱਤੀ। ਇਸ ਦਾ ਅਸਰ ਪੰਜਾਬ ਅਤੇ ਹਰਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੱਲ੍ਹ ਦੁਪਹਿਰ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਇਹ ਸਿਲਸਲਾ ਅੱਜ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਸਭ ਦੇ ਵਿਚਕਾਰ ਦੱਖਣ-ਪੱਛਮੀ ਮਾਨਸੂਨ ਸਬੰਧੀ ਵੱਡੀ ਖੁਸ਼ਖਬਰੀ ਆਈ ਹੈ। ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ, ਜਿਸ ਨਾਲ ਮਾਨਸੂਨ ਦੀ ਗਤੀ ਹੋਰ ਵਧੇਗੀ। ਇਸ ਕਾਰਨ ਪੱਛਮੀ ਬੰਗਾਲ, ਓਡੀਸ਼ਾ, ਬਿਹਾਰ, ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਕੇਰਲ ਵਰਗੇ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਹੈ। ਮੌਸਮ ਵਿਭਾਗ ਅਨੁਸਾਰ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿਚ ਬਣਿਆ ਚੱਕਰਵਾਤੀ ਸਰਕੂਲੇਸ਼ਨ 17 ਮਈ 2025 ਨੂੰ ਦੱਖਣ-ਮੱਧ ਬੰਗਾਲ ਦੀ ਖਾੜੀ ਵੱਲ ਵਧਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਦੱਖਣ-ਪੱਛਮੀ ਬੰਗਾਲ ਦੀ ਖਾੜੀ ਵੱਲ ਵਧੇਗਾ ਅਤੇ ਤਾਮਿਲਨਾਡੂ ਤੱਟ ਦੇ ਨੇੜੇ ਪਹੁੰਚ ਜਾਵੇਗਾ। ਇਸ ਸਮੇਂ ਦੌਰਾਨ ਦੱਖਣ-ਪੱਛਮ ਅਤੇ ਦੱਖਣ-ਮੱਧ ਬੰਗਾਲ ਦੀ ਖਾੜੀ ਦੇ ਆਲੇ-ਦੁਆਲੇ ਇਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਕਾਰਨ ਮਾਨਸੂਨ ਦਾ ਪ੍ਰਵਾਹ ਹੋਰ ਅੱਗੇ ਵਧੇਗਾ, ਜਿਸ ਕਾਰਨ ਬਾਰਿਸ਼ ਸ਼੍ਰੀਲੰਕਾ ਤੱਕ ਪਹੁੰਚੇਗੀ ਅਤੇ ਮਾਨਸੂਨ ਦਾ ਪ੍ਰਭਾਵ ਤਾਮਿਲਨਾਡੂ ਦੇ ਨੇੜੇ ਦਿਖਾਈ ਦੇਵੇਗਾ। ਜੇਕਰ ਇਹ ਘੱਟ ਦਬਾਅ ਵਾਲਾ ਖੇਤਰ ਬਣ ਜਾਂਦਾ ਹੈ, ਤਾਂ ਇਹ ਤੇਜ਼ੀ ਨਾਲ ਦੱਖਣੀ ਭਾਰਤ ਵੱਲ ਵਧੇਗਾ। ਇਸ ਦੇ ਪ੍ਰਭਾਵ ਕਾਰਨ ਤਾਮਿਲਨਾਡੂ, ਕੇਰਲ ਦੇ ਉੱਤਰ-ਦੱਖਣੀ ਹਿੱਸਿਆਂ, ਤੱਟਵਰਤੀ ਅਤੇ ਉੱਤਰੀ ਕਰਨਾਟਕ, ਗੋਆ, ਮੱਧ ਮਹਾਰਾਸ਼ਟਰ ਅਤੇ ਕੋਂਕਣ ਖੇਤਰ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੁੰਬਈ ਅਤੇ ਦੱਖਣੀ ਤੱਟਵਰਤੀ ਗੁਜਰਾਤ ਵਿੱਚ ਪ੍ਰੀ-ਮੌਨਸੂਨ ਦੌਰਾਨ ਗਰਜ ਅਤੇ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਪੱਛਮੀ ਰਾਜਸਥਾਨ ਵਿਚ 16-22 ਮਈ ਦੌਰਾਨ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਵਿਚ 16 ਅਤੇ 17 ਮਈ ਨੂੰ ਅਤੇ ਉੱਤਰੀ ਮੱਧ ਪ੍ਰਦੇਸ਼ ਵਿੱਚ 18 ਅਤੇ 19 ਮਈ ਨੂੰ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ। ਅਗਲੇ 5-6 ਦਿਨਾਂ ਦੌਰਾਨ ਉੱਤਰ-ਪੂਰਬੀ ਭਾਰਤ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਭਾਰੀ ਬਾਰਿਸ਼ ਦੇ ਨਾਲ-ਨਾਲ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਦੱਖਣੀ ਪ੍ਰਾਇਦੀਪ ਭਾਰਤ ਵਿਚ ਅਗਲੇ 5 ਦਿਨਾਂ ਦੌਰਾਨ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ।

Leave a Reply

Your email address will not be published. Required fields are marked *