Home » Uncategorized » ਜਾਸੂਸੀ ਕਰਕੇ ਪਾਕਿਸਤਾਨ ਨੂੰ ਭਾਰਤ ਦੇ ਅੰਦਰਲੇ ਭੇਦ ਦੱਸਣ ਦੇ ਦੋਸ਼ ‘ਚ ਮਸ਼ਹੂਰ ਮਹਿਲਾ ਯੂਟਿਊਬਰ ਯੂਜਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…

ਜਾਸੂਸੀ ਕਰਕੇ ਪਾਕਿਸਤਾਨ ਨੂੰ ਭਾਰਤ ਦੇ ਅੰਦਰਲੇ ਭੇਦ ਦੱਸਣ ਦੇ ਦੋਸ਼ ‘ਚ ਮਸ਼ਹੂਰ ਮਹਿਲਾ ਯੂਟਿਊਬਰ ਯੂਜਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…

ਚੰਡੀਗੜ੍ਹ 17 ਮਈ (ਮੰਗਤ ਸਿੰਘ ਸੈਦਪੁਰ) ਆਪਣੇ ਦੇਸ਼ ਦੀ ਜਾਸੂਸੀ ਕਰਕੇ ਪਾਕਿਸਤਾਨ ਨੂੰ ਅੰਦਰੂਨੀ ਭੇਦ ਦੱਸਣੇ ਦੇਸ਼ ਨਾਲ ਗਦਾਰੀ ਕਿਹਾ ਜਾ ਸਕਦਾ ਹੈ ਅਤੇ ਬਹੁਤ ਹੀ ਗਲਤ ਰੁਝਾਨ ਹੈ। ਇਸੇ ਸਬੰਧ ‘ਚ ਕਈ ਵਿਅਕਤੀ ਜਾਸੂਸੀ ਕਰਕੇ ਦੇਸ਼ ਦੇ ਅੰਦਰੂਨੀ ਭੇਦ ਦੇਣ ਦੇ ਮਾਮਲੇ ‘ਚ ਗਿਰਫਤਾਰ ਕੀਤੇ ਜਾ ਚੁੱਕੇ ਹਨ। ਹੁਣ ਹਰਿਆਣਾ ਤੋਂ ਇੱਕ ਮਹਿਲਾ ਯੂਟਿਊਬਰ ਨੂੰ ਭਾਰਤ ਦੀ ਜਾਸੂਸੀ ਕਰਨ ਅਤੇ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਮਿਲਣ ‘ਤੇ ਹਿਸਾਰ ਦੀ ਯੂਟਿਊਬਰ ਯੂਜਰ ਮਹਿਲਾ ਜੋਤੀ ਮਲਹੋਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਪੁਲਿਸ ਨੇ ਕੈਥਲ ਤੋਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਮਹਿਲਾ ਯੂਟਿਊਬਰ ਨੂੰ ਪਾਣੀਪਤ ਤੋਂ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਹਿਸਾਰ ਦੀ ਰਹਿਣ ਵਾਲੀ ਜੋਤੀ ਮਲਹੋਤਰਾ ਇੱਕ ਟ੍ਰੈਵਲ ਬਲੌਗਰ ਹੈ ਅਤੇ ਉਹ ਪਿਛਲੇ ਸਾਲ ਅਪ੍ਰੈਲ 2024 ਵਿੱਚ ਪਾਕਿਸਤਾਨ ਵੀ ਗਈ ਸੀ। ਜੋਤੀ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ‘ਤੇ ਪਾਕਿਸਤਾਨ ਦੀ ਆਪਣੀ ਫੇਰੀ ਦੇ ਕਈ ਵੀਡੀਓ ਸਾਂਝੇ ਕੀਤੇ ਹਨ।ਪੁਲਿਸ ਨੇ ਹਰਿਆਣਾ ਅਤੇ ਪੰਜਾਬ ਤੋਂ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਭਾਰਤ ਦੀ ਜਾਸੂਸੀ ਕਰ ਰਹੇ ਸਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋਸ਼ੀ ਮਹਿਲਾ ਯੂਟਿਊਬਰ ਅਤੇ ਹੋਰ ਪਾਕਿਸਤਾਨ ਦੀ ਆਈਐਸਆਈ ਦੇ ਸੰਪਰਕ ਵਿੱਚ ਸਨ। ਇਸ ਤੋਂ ਪਹਿਲਾਂ, ਹਰਿਆਣਾ ਪੁਲਿਸ ਨੇ ਕੈਥਲ ਤੋਂ 25 ਸਾਲਾ ਦੇਵੇਂਦਰ, ਪਾਣੀਪਤ ਤੋਂ ਇੱਕ ਮੁਸਲਿਮ ਨੌਜਵਾਨ ਅਤੇ ਨੂਹ ਤੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਮਹਿਲਾ ਯੂਟਿਊਬਰ ਨੂੰ ਪਾਣੀਪਤ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਸਾਰਿਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮਲੇਰਕੋਟਲਾ ਅਤੇ ਬਠਿੰਡਾ ਤੋਂ ਵੀ ਦੋ ਲੋਕਾਂ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਹਿਸਾਰ ਦੀ ਯੂਟਿਊਬਰ ਯੂਜਰ ਮਹਿਲਾ ਜੋਤੀਰੀ ਮਲਹੋਤਰਾ  ਵੱਲੋਂ ਜਾਸੂਸੀ ਕਰਨ ਦੇ ਮਾਮਲੇ ਚ ਜਾਂਚ ਦੌਰਾਨ ਹੋਰ ਕੀ ਖੁਲਾਸੇ ਕੀਤੇ ਜਾਣਗੇ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Leave a Reply

Your email address will not be published. Required fields are marked *