Home » Uncategorized » ਪਿੰਡ ਲੋਦੀਪੁਰ ਵਾਸੀਆਂ ਵੱਲੋਂ ਰੇਲਵੇ ਫਾਟਕ ਤੋਂ ਪਹਿਲਾਂ ਰੇਲਵੇ ਸਟੇਸ਼ਨ ਤੱਕ ਸੜਕ ਬਣਾਉਣ ਦੀ ਕੀਤੀ ਮੰਗ ਨੂੰ ਪਿਆ ਬੂਰ

ਪਿੰਡ ਲੋਦੀਪੁਰ ਵਾਸੀਆਂ ਵੱਲੋਂ ਰੇਲਵੇ ਫਾਟਕ ਤੋਂ ਪਹਿਲਾਂ ਰੇਲਵੇ ਸਟੇਸ਼ਨ ਤੱਕ ਸੜਕ ਬਣਾਉਣ ਦੀ ਕੀਤੀ ਮੰਗ ਨੂੰ ਪਿਆ ਬੂਰ

ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ ਵੱਲੋਂ ਮੰਗ ਮੰਨੇ ਜਾਣ ਉਪਰੰਤ ਰੇਲਵੇ ਦੀ ਉੱਚ ਪਧਰੀ ਟੀਮ ਵੱਲੋਂ ਕੀਤਾ ਗਿਆ ਦੌਰਾ

ਸ੍ਰੀ ਅਨੰਦਪੁਰ ਸਾਹਿਬ, 4 ਮਈ (ਦਵਿੰਦਰਪਾਲ ਸਿੰਘ ): ਨੇੜਲੇ ਪਿੰਡ ਲੋਦੀਪੁਰ ਵਾਸੀਆਂ ਵੱਲੋਂ ਰੇਲਵੇ ਫਾਟਕ ਤੋਂ ਪਹਿਲਾਂ ਰੇਲਵੇ ਸਟੇਸ਼ਨ ਤੱਕ ਸੜਕ ਬਣਾਉਣ ਲਈ ਨੌਜਵਾਨ ਆਗੂ ਜੁਗਰਾਜ ਸਿੰਘ ਬਿੱਲੂ ਰਾਹੀਂ ਸਿਰਫ ਦੋ ਦਿਨ ਪਹਿਲਾਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਦਿੱਤੇ ਗਏ ਮੰਗ ਪੱਤਰ ਉਪਰੰਤ ਕੇਂਦਰੀ ਮੰਤਰੀ ਵੱਲੋਂ ਦਿੱਤੇ ਗਏ ਹਾਂ ਪੱਖੀ ਹੁੰਗਾਰੇ ਤੋਂ ਬਾਅਦ ਅੱਜ ਰੇਲਵੇ ਦੀ ਉੱਚ ਪੱਧਰੀ ਟੀਮ ਵੱਲੋਂ ਜੁਗਰਾਜ ਸਿੰਘ ਬਿੱਲੂ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਦੋਰਾ ਕੀਤਾ ਗਿਆ। ਰੇਲਵੇ ਦੇ ਉੱਚ ਅਧਿਕਾਰੀ ਐਸ ਸੀ ਦਿਵੇਦੀ ਦੀ ਅਗਵਾਈ ਹੇਠ ਆਏ ਅਧਿਕਾਰੀਆਂ ਸੰਦੀਪ ਚੌਹਾਨ, ਸੰਜੀਵ ਵਰਮਾ ਅਤੇ ਨਾਲ ਆਈ ਕਰਮਚਾਰੀਆਂ ਦੀ ਟੀਮ ਵੱਲੋਂ ਰੇਲਵੇ ਸਟੇਸ਼ਨ ਤੋਂ ਪਿੰਡ ਲੋਦੀਪੁਰ ਨੂੰ ਜਾਂਦੇ ਉਸ ਰਸਤੇ ਦਾ ਦੌਰਾ ਕਰਕੇ ਜਗ੍ਹਾ ਦੀ ਮਿਣਤੀ ਕੀਤੀ ਗਈ ਜਿਸ ਰਸਤੇ ਉਪਰ ਪਿੰਡ ਵਾਸੀਆਂ ਵੱਲੋਂ ਸੜਕ ਬਣਾਉਣ ਦੀ ਮੰਗ ਕੀਤੀ ਗਈ ਸੀ। ਰੇਲਵੇ ਦੇ ਉੱਚ ਅਧਿਕਾਰੀ ਐਸ ਸੀ ਦਿਵੇਦੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਸਰਪੰਚ ਨੀਲਮ ਸ਼ਰਮਾ ਅਤੇ ਸਮੂਹ ਪੰਚਾਇਤ ਵੱਲੋਂ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਮ ਮੰਗ ਪੱਤਰ ਦੇ ਕੇ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸਾਡੀ ਟੀਮ ਵੱਲੋਂ ਇਸ ਜਗ੍ਹਾ ਦਾ ਦੌਰਾ ਕਰਕੇ ਨਕਸ਼ੇ ਬਣਾਏ ਗਏ ਹਨ ਜੋ ਕਿ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੇਵਾਂਗੇ ਉਪਰੰਤ ਇਸ ਸੜਕ ਦਾ ਜਲਦ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਪਿੰਡ ਦੀ ਸਰਪੰਚ ਨੀਲਮ ਸ਼ਰਮਾ ਨੇ ਇਸ ਦੌਰਾਨ ਜਿੱਥੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਨੌਜਵਾਨ ਆਗੂ ਜਗਰਾਜ ਸਿੰਘ ਬਿੱਲੂ ਸਮੇਤ ਰੇਲਵੇ ਅਧਿਕਾਰੀਆਂ ਦਾ ਵੀ ਇਸ ਸੜਕ ਨੂੰ ਬਣਾਉਣ ਲਈ ਹਾਂ ਪੱਖੀ ਹੁੰਗਾਰਾ ਦਿੱਤੇ ਜਾਣ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਤਕਰੀਬਨ ਦਸ ਦੇ ਕਰੀਬ ਪਿੰਡਾਂ ਵਾਲਿਆਂ ਨੂੰ ਲੰਬਾ ਰਸਤਾ ਤੈਅ ਕਰਕੇ ਅਤੇ ਮੇਨ ਸੜਕ ਰਾਹੀਂ ਹੁੰਦਿਆਂ ਰੇਲਵੇ ਸਟੇਸ਼ਨ ਤੇ ਪਹੁੰਚਣਾ ਪੈਂਦਾ ਸੀ ਪਰੰਤੂ ਅਗਰ ਇਹ ਸੜਕ ਬਣ ਜਾਂਦੀ ਹੈ ਤਾਂ ਨਾ ਹੀ ਰੇਲਵੇ ਫਾਟਕ ਲੱਗਣ ਦਾ ਝੰਜਟ ਰਹੇਗਾ ਅਤੇ ਨਾ ਹੀ ਮੇਨ ਸੜਕ ਉਪਰੋਂ ਜਾਣ ਲਈ ਕੋਈ ਟਾਈਮ ਖਰਾਬ ਕਰਨਾ ਪਵੇਗਾ। ਇਸ ਮੌਕੇ ਪ੍ਰਦੀਪ ਕੁਮਾਰ ਪ੍ਰਧਾਨ ਜਨ ਕਲਿਆਣ ਯੂਥ ਕਲੱਬ, ਬੱਲਮ ਸਿੰਘ, ਸਾਬਕਾ ਸਰਪੰਚ ਹਰਜਾਪ ਸਿੰਘ, ਅਜਮੇਰ ਸਿੰਘ, ਜਰਨੈਲ ਸਿੰਘ, ਸ਼ੇਰ ਸਿੰਘ, ਕੁਲਵੰਤ ਸਿੰਘ, ਤੇਜਾ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *