Home » Uncategorized » ਪਾਣੀ ਸਾਡੀ ਜੀਵਨ ਧਾਰਾ ਹੈ, ਇਸ ਤੇ ਪਹਿਰੇਦਾਰੀ ਨਿਰੰਤਰ ਰਹੇਗੀ ਜਾਰੀ- ਹਰਜੋਤ ਬੈਂਸ

ਪਾਣੀ ਸਾਡੀ ਜੀਵਨ ਧਾਰਾ ਹੈ, ਇਸ ਤੇ ਪਹਿਰੇਦਾਰੀ ਨਿਰੰਤਰ ਰਹੇਗੀ ਜਾਰੀ- ਹਰਜੋਤ ਬੈਂਸ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਡੈਮ ਦਾ ਕੀਤਾ ਦੌਰਾ, ਸਥਿਤੀ ਦਾ ਲਿਆ ਜਾਇਜ਼ਾ

ਸ੍ਰੀ ਆਨੰਦਪੁਰ ਸਾਹਿਬ, (4 ਮਈ) (ਦਵਿੰਦਰਪਾਲ ਸਿੰਘ): ਪੰਜਾਬ ਦੇ ਕਿਸਾਨਾਂ ਲਈ ਪਾਣੀ ਜੀਵਨ ਧਾਰਾ ਹੈ, ਸਮੁੱਚੇ ਪੰਜਾਬ ਦੀ ਆਰਥਿਕਤਾ ਕਿਰਸਾਨੀ ਤੇ ਨਿਰਭਰ ਹੈ ਅਤੇ ਕਿਸਾਨਾਂ ਲਈ ਪਾਣੀ ਦਾ ਮਹੱਤਵ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਖੂਬੀ ਸਮਝਦੇ ਹਨ। ਪੰਜਾਬ ਸਰਕਾਰ ਪਾਣੀਆਂ ਬਾਰੇ ਲਏ ਫੈਸਲੇ ਤੇ ਅਡੋਲ ਖੜੀ ਹੈ। ਸਾਡੇ ਹੱਕਾਂ ਤੇ ਹਿੱਤਾਂ ਤੇ ਡਾਕਾ ਨਹੀ ਮਾਰਿਆ ਜਾ ਸਕਦਾ, ਇਸ ਲਈ ਪਾਣੀਆਂ ਦੀ ਪਹਿਰੇਦਾਰੀ ਨਿਰੰਤਰ ਜਾਰੀ ਰਹੇਗੀ।

ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਨੰਗਲ ਡੈਮ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਥਿਤੀ ਤੇ ਪੂਰੀ ਨਜ਼ਰ ਰੱਖ ਰਹੇ ਹਾਂ। ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਖੁੱਦ ਨੰਗਲ ਡੈਮ ਦਾ ਦੌਰਾ ਕਰ ਚੁੱਕੇ ਹਨ, ਭਲਕੇ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾਇਆ ਗਿਆ ਹੈ। ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਪੰਜਾਬ ਸਰਕਾਰ ਲੜ ਰਹੀ ਹੈ। ਭਾਜਪਾ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਸਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਨਹੀ ਮਾਰ ਸਕਦੇ। ਉਨ੍ਹਾਂ ਨੇ ਕਿਹਾ ਕਿ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨਿਰੰਤਰ ਨੰਗਲ ਡੈਮ ਤੇ ਪਹਿਰਾ ਦੇ ਰਹੇ ਹਨ, ਗੈਰ ਕਾਨੂੰਨੀ ਤਰੀਕੇ ਨਾਲ ਪਾਣੀ ਦੀ ਵਾਧੂ ਮਾਤਰਾ ਅਸੀ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ। ਸਾਡਾ ਝੋਨੇ ਦੀ ਲਵਾਈ ਦਾ ਸੀਜ਼ਨ ਨੇੜੇ ਹੈ ਤੇ ਸਾਡੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਜਰੂਰਤ ਹੈ। ਇਸ ਲਈ ਅਸੀ ਆਪਣੀ ਜੀਵਨ ਧਾਰਾਂ ਦੀ ਰਾਖੀ ਕਰ ਰਹੇ ਹਾਂ। ਉਨ੍ਹਾਂ ਨੇ ਨੰਗਲ ਡੈਮ ਤੋ ਛੱਡੇ ਜਾ ਰਹੇ ਪਾਣੀ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਕਿਹਾ ਕਿ ਪੰਜਾਬ ਦੇ ਲੋਕ ਭਰੋਸਾ ਰੱਖਣ ਹੁਣ ਉਨ੍ਹਾਂ ਦੇ ਹਿੱਤ ਭਗਵੰਤ ਮਾਨ ਸਰਕਾਰ ਦੇ ਹੱਥਾਂ ਵਿਚ ਪੂਰੀ ਤਰਾਂ ਸੁਰੱਖਿਅਤ ਹਨ। ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਭੰਗਲ, ਦਲਜੀਤ ਕਾਕਾ, ਬਲਰਾਮ ਨਿੱਕੂ ਨੰਗਲ ਵੀ ਮੋਜੂਦ ਸਨ।

Leave a Reply

Your email address will not be published. Required fields are marked *