ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ‘ਆਪ’ ਦੇ ਸੀਨੀ. ਆਗੂ ਅਤੇ ਸਾਬਕਾ ਐਮਸੀ ਸੁਰਿੰਦਰ ਸਿੰਘ (ਰੋਡਾ) ਬੈਦਵਾਣ ਸੋਹਾਣਾ ਨੂੰ ਉਦੋਂ ਵੱਡਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਬਲਦੇਵ ਕੌਰ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਮੋਹਾਲੀ ਦੇ ਸ਼ਮਸ਼ਾਨਘਾਟ (ਬਲੌਂਗੀ) ਵਿਖੇ ਸੰਸਕਾਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਰਗੀ ਮਾਤਾ ਬਲਦੇਵ ਕੌਰ ਦੇ ਭਤੀਜੇ ਨੰਬਰਦਾਰ ਦਵਿੰਦਰ ਸਿੰਘ ਬੈਦਵਾਣ ਸੋਹਾਣਾ ਨੇ ਦੱਸਿਆ ਕਿ ਮਾਤਾ ਬਲਦੇਵ ਕੌਰ ਜੀ 86 ਸਾਲਾਂ ਦੇ ਸਨ ਅਤੇ ਬਿਲਕੁਲ ਤੰਦਰੁਸਤ ਸਨ। ਕੇਵਲ ਦੋ ਮਿੰਟਾਂ ਵਿੱਚ ਹੀ ਅਚਾਨਕ ਸਵਰਗਵਾਸ ਹੋ ਗਏ। ਉਹਨਾਂ ਦੱਸਿਆ ਕਿ ਨੰਬਰਦਾਰ ਪ੍ਰੇਮ ਸਿੰਘ ਦੇ ਮਾਤਾ ਬਲਦੇਵ ਕੌਰ ਭਰਜਾਈ ਲੱਗਦੇ ਸਨ ਜਿਨਾਂ ਦਾ ਸਾਂਝਾ ਪਰਿਵਾਰ (ਜੁਆਇੰਟ ਫੈਮਲੀ) ਹੈ। ਪਰਿਵਾਰ ਵਿੱਚ 14 ਮੈਂਬਰ ਇਕੱਠੇ ਰਹਿੰਦੇ ਹਨ ਅਤੇ ਇਸ ਇਲਾਕੇ ਵਿੱਚ ਬਹੁਤ ਹੀ ਸਤਿਕਾਰਯੋਗ ਪ੍ਰੀਵਾਰ ਹੈ।। ਸਵ. ਮਾਤਾ ਬਲਦੇਵ ਕੌਰ ਪਤਨੀ ਸ. ਅਜਮੇਰ ਸਿੰਘ ਦੇ ਦੋ ਬੱਚੇ ਵੱਡੀ ਬੇਟੀ ਜਸਵਿੰਦਰ ਕੌਰ ਅਤੇ ਛੋਟਾ ਬੇਟਾ ਸੀਨੀਅਰ ‘ਆਪ” ਆਗੂ ਸਾਬਕਾ ਐਮਸੀ ਸੁਰਿੰਦਰ ਸਿੰਘ ਰੋਡਾ ਅਤੇ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸਵਰਗੀ ਮਾਤਾ ਬਲਦੇਵ ਕੌਰ ਪਰਿਵਾਰ ਵਿੱਚ ਹਰ ਮੈਂਬਰ ਦਾ ਬਹੁਤ ਹੀ ਹਰ ਪੱਖੋਂ ਧਿਆਨ ਰੱਖਦੇ ਸਨ। ਪਰਿਵਾਰ ਵਿੱਚ ਸਭ ਨੂੰ ਬਰਾਬਰ ਪਿਆਰ ਦਿੰਦੇ ਸਨ ਅਤੇ ਬਹੁਤ ਹੀ ਸਹਿਜ ਸੁਭਾਅ ਦੇ ਮਾਲਕ ਸਨ। ਉਹਨਾਂ ਦੱਸਿਆ ਕਿ ਸਵ. ਮਾਤਾ ਬਲਦੇਵ ਕੌਰ ਜੀ ਦੇ ਫੁੱਲਾਂ ਦੀ ਰਸਮ 23 ਅਪ੍ਰੈਲ ਦਿਨ ਬੁੱਧਵਾਰ ਹੋਵੇਗੀ ਅਤੇ ਉਹਨਾਂ ਦਾ ਅੰਗੀਠਾ ਸੰਭਾਲਿਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀ. ਆਗੂ ਕੁਲਦੀਪ ਸਿੰਘ ਸਮਾਣਾ, ਸੀਨੀਅਰ ਯੂਥ ਆਗੂ ਮਿਊਸਪਲ ਕੌਂਸਲਰ ਸਰਬਜੀਤ ਸਿੰਘ ਸਮਾਣਾ, ਚੇਅਰਪਰਸਨ ਪਰਭਜੋਤ ਕੌਰ, ਸੀਨੀਅਰ ਆਗੂ ਹਰਸੰਗਤ ਸਿੰਘ ਸੋਹਾਣਾ, ਸੀਨੀਅਰ ਆਗੂ ਅਕਵਿੰਦਰ ਸਿੰਘ ਗੋਸਲ, ਸ. ਸੰਤ ਸਿੰਘ ਬੈਦਵਾਣ ਸੋਹਣਾ, ਸ. ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਰੂਬਲ ਆਸਟਰੇਲੀਆ,ਬਲਜੀਤ ਸਿੰਘ ਹੈਪੀ (ਪੀਏ ਟੂ ਐਮਐਲਏ,) ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋ, ਸਟੇਟ ਅਵਾਰਡ ਫੂਲਰਾਜ ਸਿੰਘ, ਬੀਬੀ ਕਮਲਜੀਤ ਕੌਰ ਸੋਹਾਣਾ, ਬੀਬੀ ਗੁਰਮੀਤ ਕੌਰ ਐਮਸੀ, ਐਮਸੀ ਕੁਲਜੀਤ ਸਿੰਘ ਬੇਦੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਗੁਰਨਾਮ ਬਿੰਦਰਾ ਸਿੰਘ ਸੇਵਕ, ਡਾ. ਕੁਲਦੀਪ ਸਿੰਘ ਬਾਕਰਪੁਰ, ਸ. ਤਰਲੋਚਨ ਸਿੰਘ ਮਟੌਰ, ਜਸਪਾਲ ਸਿੰਘ ਮਟੌਰ, ਆਰਪੀ ਸ਼ਰਮਾ, ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ, ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਗਿੱਲ ਲਾਂਡਰਾਂ, ਸੁਭਾਸ ਬੱਬਰ ਭਾਸੀ, ਸ਼ੇਰ ਸਿੰਘ ਬੈਦਵਾਣ ਸੋਹਾਣਾ, ਇੰਟਰਨੈਸ਼ਨਲ ਕਬੱਡੀ ਮਹਿੰਦਰ ਸਿੰਘ ਸੋਹਾਣਾ, ਕਬੱਡੀ ਕੋਚ ਜਗਦੀਸ਼ ਸਿੰਘ ਦੀਸ਼ਾ, ਜਥੇਦਾਰ ਬਾਬਾ ਹਨੂੰਮਾਨ ਸਿੰਘ ਅਕੈਡਮੀ ਦੇ ਪ੍ਰਧਾਨ ਦਿਨੇਸ਼ ਚੌਧਰੀ, ਜਗਦੀਸ਼ ਸਿੰਘ ਗਿੱਲ ਲਖਨੌਰ, ਗੁਰਬਾਜ ਸਿੰਘ ਮਟੌਰ, ਅਵਤਾਰ ਸਿੰਘ ਮੌਲੀ ਬੈਦਵਾਣ, ਗੁਰਮੁਖ ਸਿੰਘ ਸੋਹਲ, ਹਰਪਾਲ ਸਿੰਘ ਚੰਨਾ, ਅਰੁਣ ਸ਼ਰਮਾ, ਕਮਲਜੀਤ ਸਿੰਘ ਰੂਬੀ, ਰਾਜਾ ਮੋਹਾਲੀ, ਅਕਾਲੀ ਆਗੂ ਬਲਵਿੰਦਰ ਸਿੰਘ ਬਿੰਦਾ ਲਖਨੌਰ, ਸੁਭਾਸ਼ ਸੋਹਾਣਾ, ਸ. ਹਰਮਨਜੋਤ ਸਿੰਘ ਕੁੰਬੜਾ, ਬੀਬੀ ਰਜਿੰਦਰ ਕੌਰ ਕੁੰਬੜਾ, ‘ਆਪ’ ਆਗੂ ਜਗਵਿੰਦਰ ਸਿੰਘ, ਸਤਵੀਰ ਸਿੰਘ ਧਨੋਆ, ਮਨਮੋਹਨ ਸਿੰਘ ਲੰਗ ਆਦਿ ਅਹਿਮ ਸ਼ਖਸੀਅਤਾਂ ਨੇ ਦੁੱਖ ਦੀ ਘੜੀ ‘ਚ ਹਾਜ਼ਰੀ ਭਰੀ। ਇਹਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਉਨਾਂ ਦੇ ਬੇਟੇ ਸਿਮਰਨ ਜੀਤ ਸਿੰਘ ਚੰਦੂ ਮਾਜਰਾ ਅਤੇ ਬਲਦੇਵ ਸਿੰਘ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ। ਇਹਨਾਂ ਤੋਂ ਇਲਾਵਾ ਪਨੀਤ ਵਰਮਾ ਚੇਅਰਮੈਨ ਵਪਾਰ ਮੰਡਲ ਪੰਜਾਬ ਨੇ ਵੀ ਉਹਨਾਂ ਨਾਲ ਦੁੱਖ ਸਾਂਝਾ ਕੀਤਾ।
Home
»
Uncategorized
»
ਸੀਨੀ. ਆਗੂ ਤੇ ਸਾਬਕਾ ਐਮਸੀ ਸੁਰਿੰਦਰ ਸਿੰਘ (ਰੋਡਾ) ਬੈਦਵਾਣ ਸੋਹਾਣਾ ਨੂੰ ਉਦੋਂ ਵੱਡਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਬਹੁਤ ਸਤਿਕਾਰਯੋਗ ਮਾਤਾ ਬਲਦੇਵ ਕੌਰ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ…


