ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਨਾਈਪਰ ਮੋਹਾਲੀ ਦੇ ਫਾਰਮਾਸਿਊਟੀਕਲ ਪ੍ਰਬੰਧਨ ਵਿਭਾਗ ਵਲੋਂ ਦੋ ਰੋਜ਼ਾ ‘ ਸੰਪ੍ਰਭਾਵ ਯੂਨੀਅਨ ਆਫ ਮੈਗਨੇਟਸ 2025 ‘ਸਮਾਗਮ ਦੀ ਅੱਜ ਸ਼ੁਰੂਆਤ ਕੀਤੀ ਗਈ ! ਸਮਾਗਮ ਦੇ ਉਦਘਾਟਨ ਸਮੇ ਕਾਰਜਕਾਰੀ ਕੋਚ ਅਤੇ ਸਲਾਹਕਾਰ ਫਰਮਾ ਮਾਰਕੀਟਿੰਗ ਸੂਬਾ ਰਾਓ ਚਗਨਤੀ ਨੇ ਸੰਬੋਧਨ ਕਰਦਿਆਂ ਫਾਰਮਾਸਿਊਟੀਕਲ ਮਾਰਕੀਟਿੰਗ ਦੇ ਵਿਕਾਸ ਅਤੇ ਇਸ ਵਿਚ ਆਈਆਂ ਕੀਰਤੀਮਾਨ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ! ਫਾਰਮਾਸਿਊਟੀਕਲ ਬਾਰੇ ਕਿਤਾਬਾਂ ਦੇ ਲੇਖਕ ਅਤੇ ਇਨੋਵਾ ਕੈਪਟੈਬ ਲਿਮਟਿਡ ਦੇ ਬਾਨੀ ਵਿਨੈ ਕੁਮਾਰ ਲੋਹਰੀਵਾਲਾ ਨੇ ਫਰਮਾਂ ਕਾਰੋਬਾਰ ਵਿਚ ਆਉਦੀਆਂ ਚੁਣੌਤੀਆਂ ਬਾਰੇ ਵਿਚਾਰ ਪ੍ਰਗਟ ਕੀਤੇ ! ਨਾਈਪਰ ਦੇ ਇਸ ਸਮਾਗਮ ਵਿਚ ਫਰਮਾ ਕਾਰੋਬਾਰ ਨਾਲ ਜੁੜੇ ਵੱਖ ਵੱਖ ਵਿਸ਼ਿਆਂ ਬਾਰੇ ਪ੍ਰੋਫੈਸਰ, ਕੰਪਨੀ ਮਾਲਕ ਅਤੇ ਹੋਰ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕਰਨਗੇ ! ਸਮਾਗਮ ਵਿਚ ਦੇਸ਼ ਭਰ ਤੋਂ 15 ਫਾਰਮੇਸੀ ਅਤੇ ਪ੍ਰਬੰਧਨ ਸੰਸਥਾਵਾਂ ਦੇ ਕਰੀਬ 400 ਵਿਦਿਆਰਥੀ ਸ਼ਾਮਲ ਹੋਏ !
ਦੇਸ਼ ਭਰ ਤੋਂ ਲਗਭਗ 400 ਵਿਦਿਆਰਥੀ ਨਾਈਪਰ ਦੇ ਉਦਘਾਟਨੀ ਸਮਾਗਮ ਵਿੱਚ ਹੋਏ ਸ਼ਾਮਿਲ…


