Translate Your Language

October 5, 2026 8:17 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਐਮ ਏ ਐਮ ਸਕੂਲ ਨੇ ਮੈਕਸ ਆਰਥਰ ਮੈਕਾਲਿਫ ਦੀ ਮਨਾਈ ਜੈਅੰਤੀ

ਐਮ ਏ ਐਮ ਸਕੂਲ ਨੇ ਮੈਕਸ ਆਰਥਰ ਮੈਕਾਲਿਫ ਦੀ ਮਨਾਈ ਜੈਅੰਤੀ

ਸਮਰਾਲਾ, (ਸੁਰਜੀਤ ਸਿੰਘ) ਸਥਾਨਕ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਵਿਖੇ ਮਹਾਨ ਵਿਦਵਾਨ, ਲੇਖਕ ਅਤੇ ਸਿੱਖ ਇਤਿਹਾਸ ਦੇ ਪ੍ਰਸਿੱਧ ਅਨੁਵਾਦਕ ਮੈਕਸ ਆਰਥਰ ਮੈਕਾਲਿਫ ਦੀ 188ਵੀਂ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਵਿਸ਼ੇਸ਼ ਅਸੈਂਬਲੀ ਅਤੇ ਕੇਕ ਕਟਿੰਗ ਸਮਾਰੋਹ ਕਰਵਾਇਆ ਗਿਆ।
ਵਿਸ਼ੇਸ਼ ਅਸੈਂਬਲੀ ਵਿੱਚ ਸਕੂਲ ਅਧਿਆਪਕਾਂ  ਨੇ ਮੈਕਾਲਿਫ ਦੇ ਜੀਵਨ, ਪੰਜਾਬ ਨਾਲ ਉਨ੍ਹਾਂ ਦੀ ਗਹਿਰੀ ਸਾਂਝ ਅਤੇ ਸਿੱਖ ਇਤਿਹਾਸ, ਪੰਜਾਬੀ ਸਾਹਿਤ ਅਤੇ ਧਾਰਮਿਕ ਵਿਰਸੇ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਭਾਸ਼ਣਾਂ ਅਤੇ ਕਵਿਤਾ ਗਾਇਨ ਰਾਹੀਂ ਪੇਸ਼ ਕੀਤਾ।  ਉਨ੍ਹਾਂ ਦੀ ਮਹਾਨ ਵਿਰਾਸਤ ਨੂੰ ਯਾਦ ਕਰਦਿਆਂ ਆਪਣੀ ਭਾਸ਼ਾ, ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਸਕੂਲ  ਪ੍ਰਿੰਸੀਪਲ ਦੀਪਤੀ ਨੇ ਕਿਹਾ ਕਿ ਮੈਕਾਲਿਫ ਦੀ ਖੋਜ, ਸਮਰਪਣ ਅਤੇ ਪੰਜਾਬ ਪ੍ਰਤੀ ਪਿਆਰ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ  ਪੰਜਾਬੀ ਭਾਸ਼ਾ, ਸਾਹਿਤ ਅਤੇ ਵਿਰਸੇ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਉਪਰੰਤ  ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਪਿੰਸੀਪਲ  ਦੀਪਤੀ ਚੌਪੜਾ ਵੱਲੋ ਕੇਕ ਕਟਿੰਗ ਸਮਾਰੋਹ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰੈਜ਼ੀਡੈਂਟ ਅਨਿਲ ਵਰਮਾ, ਡਾਇਰੈਕਟਰ ਮਿਸ ਗੁਰਸੁਖਮਨੀ ਕੌਰ ਬੈਨੀਪਾਲ, ਪ੍ਰਿੰਸੀਪਲ ਦੀਪਤੀ ਅਤੇ ਹੈੱਡਮਿਸਟ੍ਰੈੱਸ ਮਿਸ ਚਰਨਪ੍ਰੀਤ ਕੌਰ ਸੋਂਦ, ਸਕੂਲ ਮੈਨੇਜਰ ਰਮਨਦੀਪ ਸਿੰਘ,ਗੁਰਪ੍ਰੀਤ ਸਿੰਘ ਘਲੋਟੀ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੈਕਸ ਆਰਥਰ ਮੈਕਾਲਿਫ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ।

Leave a Reply

Your email address will not be published. Required fields are marked *