Translate Your Language

October 5, 2026 6:31 am

PUNPUN03583/19/1/2007-TC

PUNPUN03583/19/1/2007-TC

Home » ਸਿਹਤ » ‘ਦਿਲ ਕੀ ਦੌੜ’ ਮੈਰਾਥਨ ਵਿਚ ਦੇਸ਼ ਭਰ ਤੋਂ 1800 ਦੌੜਾਕਾਂ ਨੇ ਲਿਆ ਭਾਗ

‘ਦਿਲ ਕੀ ਦੌੜ’ ਮੈਰਾਥਨ ਵਿਚ ਦੇਸ਼ ਭਰ ਤੋਂ 1800 ਦੌੜਾਕਾਂ ਨੇ ਲਿਆ ਭਾਗ

 

ਸਮਰਾਲਾ, (ਸੁਰਜੀਤ ਸਿੰਘ)ਆਮ ਜਨਤਾ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਤੋਂ ਖ਼ਬਰਦਾਰ ਕਰਨ ਦੇ ਮਕਸਦ ਨੂੰ ਮੁੱਖ ਰੱਖਦਿਆਂ ਅੱਜ ਵਿਸ਼ਵ ਹਾਰਟ ਦਿਵਸ ਮੌਕੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵੱਲੋਂ ਐਮ ਡੀ ਸਰਦਾਰ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 12ਵੀਂ ‘ਦਿਲ ਕੀ ਦੌੜ’ ਮੈਰਾਥਨ ਦਾ ਆਯੋਜਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤਾ ਗਿਆ। ਜਿਸ ਵਿਚ ਦੇਸ਼ ਭਰ ਤੋਂ ਕਰੀਬ 1800 ਦੌੜਾਕਾਂ ਨੇ ਭਾਗ ਲਿਆ। ਮੁੱਖ ਮਹਿਮਾਨ ਐਮ ਡੀ ਸਰਦਾਰ ਜੈ ਸਿੰਘ ਸੰਧੂ ਨੇ ਹਰੀ ਝੰਡੀ ਦਿਖਾ ਕੇ ਮੈਰਾਥਨ ਦੌੜ ਨੂੰ ਰਵਾਨਾ ਕੀਤਾ। ਇਸ ਤੋਂ ਪਹਿਲਾਂ ਇਸ ਮੌਕੇ ਇਕੱਤਰ ਹੋਏ ਦੌੜਾਕਾਂ ਅਤੇ ਆਮ ਜਨਤਾ ਨੂੰ ਸੰਬੋਧਨ ਕਰਦਿਆਂ ਸਰਦਾਰ ਜੈ ਸਿੰਘ ਸੰਧੂ ਨੇ ਕਿਹਾ ਕਿ ਦਿਲ ਦੀ ਸਿਹਤ ਅਤੇ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਸਵੇਰੇ ਦੀ ਸੈਰ ਕਰਨੀ ਬਹੁਤ ਲਾਜ਼ਮੀ ਹੈ। ਹਸਪਤਾਲ ਦੇ ਸੀ ਈ ਓ ਯੋਗਿੰਦਰ ਨਾਥ ਅਵਧਿਆ ਨੇ ਦੱਸਿਆ ਕਿ ਮਰਦਾਂ ਦੀ ਦੌੜ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 51 ਹਾਜ਼ਰ, ਦੂਜੇ ਸਥਾਨ ਤੇ ਆਉਣ ਵਾਲੇ ਨੂੰ 31 ਹਾਜ਼ਰ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਦੌੜਾਕ ਨੂੰ 21 ਹਾਜ਼ਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸੇ ਤਰਾਂ ਮਹਿਲਾਵਾਂ ਦੇ ਵਰਗ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਨੂੰ 31 ਹਾਜ਼ਰ, ਦੂਜੇ ਸਥਾਨ ਨੂੰ 21 ਹਾਜ਼ਰ ਅਤੇ ਤੀਜੇ ਸਥਾਨ ਤੇ ਆਉਣ ਵਾਲੀ ਮਹਿਲਾ ਦੌੜਾਕ ਨੂੰ 11 ਹਾਜ਼ਰ ਰੁਪਏ ਦਾ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। 4 ਤੋਂ 10 ਨੰਬਰ ਤੇ ਆਉਣ ਵਾਲੇ ਖਿਡਾਰੀਆਂ ਨੂੰ ਹੌਸਲਾ ਅਫ਼ਜ਼ਾਈ ਵਜੋਂ 2-2 ਹਾਜ਼ਰ ਰੁਪਏ ਦਿੱਤੇ ਗਏ। ਇਨਾਮਾਂ ਦੀ ਵੰਡ ਐਮ ਡੀ ਜੈ ਸਿੰਘ ਸੰਧੂ ਅਤੇ ਓਂਕਾਰ ਸਿੰਘ ਪਾਹਵਾ ਨੇ ਕੀਤੀ ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾ ਰਵਨਿੰਦਰ ਕੂਕਾ, ਡਾ ਜੀ ਪੀ ਐਸ ਕਲੇਰ, ਡਾ ਮਨਪ੍ਰੀਤ ਸਲੂਜਾ ਅਤੇ ਡਾ ਅਨੁਪਮ ਸ੍ਰੀਵਾਸਤਵ ਨੇ ਪਬਲਿਕ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਟਿਪਸ ਦਿੱਤੇ। ਇਸ ਮੌਕੇ ਯੁਵਰਾਜ ਸਿੰਘ ਸੰਧੂ, ਅਜੈ ਸ਼ਰਮਾ, ਨੰਦ ਕਿਸ਼ੋਰ ਜਿੰਦਲ, ਡਾ ਬਿਨੀਤ ਸਚਦੇਵਾ, ਅਮਿਤ ਅਰੋੜਾ, ਸੁਧੀਰ ਠਾਕੁਰ ਅਤੇ ਹਸਪਤਾਲ ਦੇ ਲੋਕ ਸੰਪਰਕ ਅਧਿਕਾਰੀ ਲਖਵੀਰ ਸਿੰਘ ਬੱਦੋਵਾਲ ਮੌਜੂਦ ਸਨ।

Leave a Reply

Your email address will not be published. Required fields are marked *