Translate Your Language

October 5, 2026 6:32 am

PUNPUN03583/19/1/2007-TC

PUNPUN03583/19/1/2007-TC

Home » Uncategorized » ਹਿੰਦੀ ਸਾਹਿਤ ਦੇ ਵਿਦਵਾਨ ਡਾ. ਰਵੀ ਅਤੇ ਡਾ. ਸੁਖਵਿੰਦਰ ਬਾਠ 28 ਨੂੰ ਹੋਣਗੇ ਸਨਮਾਨਿਤ

ਹਿੰਦੀ ਸਾਹਿਤ ਦੇ ਵਿਦਵਾਨ ਡਾ. ਰਵੀ ਅਤੇ ਡਾ. ਸੁਖਵਿੰਦਰ ਬਾਠ 28 ਨੂੰ ਹੋਣਗੇ ਸਨਮਾਨਿਤ

ਸਮਰਾਲਾ, (ਸੁਰਜੀਤ ਸਿੰਘ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਦੇ ਸੇਵਾਮੁਕਤੀ ਸਾਬਕਾ ਮੁਖੀ ਪ੍ਰੋ. ਡਾ. ਰਵੀ ਕੁਮਾਰ ‘ਅਨੁ’ ਅਤੇ ਸਾਹਿਤ ਸ਼ਿਰੋਮਣੀ ਤੇ ਸਾਬਕਾ ਮੁਖੀ ਪ੍ਰੋ. ਡਾ. ਸੁਖਵਿੰਦਰ ਕੌਰ ਬਾਠ ਨੂੰ ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ।
ਪ੍ਰੋ. ਰਵੀ ਕੁਮਾਰ ‘ਅਨੁ’ ਨੂੰ ਵਿਸ਼ੇਸ਼ ਸ਼੍ਰੇਣੀ ਦੇ ਸਨਮਾਨ ਤਹਿਤ ‘ਰਾਮ ਸਜਨ ਪਾਂਡੇ ਸਮ੍ਰਿਤੀ ਸਨਮਾਨ 2026’ ਨਾਲ ਨਿਵਾਜਿਆ ਜਾ ਰਿਹਾ ਹੈ, ਜਦਕਿ ਪ੍ਰੋ. ਡਾ. ਸੁਖਵਿੰਦਰ ਕੌਰ ਬਾਠ ਨੂੰ ਇਸੇ ਸ਼੍ਰੇਣੀ ਵਿੱਚ ‘ਪੰਜਾਬ ਲੋਕਧਾਰਾ ਹਿੰਦੀ ਸਨਮਾਨ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਪ੍ਰੋ. ਰਵੀ ਕੁਮਾਰ ‘ਅਨੁ’ ਅਤੇ ਡਾ. ਸੁਖਵਿੰਦਰ ਕੌਰ ਬਾਠ ਨੂੰ ਇਹ ਸਨਮਾਨ ਅਕਾਦਮਿਕ ਖੇਤਰ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਦਿੱਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਪਖਵਾੜੇ ਤਹਿਤ ਪੰਜਾਬ ਪ੍ਰਾਂਤ ਵਿੱਚ ਹਿੰਦੀ ਭਾਸ਼ਾ ਅਤੇ ਸਾਹਿਤ ਦੇ ਸੰਵਰਧਨ, ਸੰਭਾਲ ਅਤੇ ਸਿਰਜਣਾ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਹਿੰਦੀ ਲੇਖਕਾਂ ਨੂੰ ਸਨਮਾਨਿਤ ਕਰਨ ਦੀ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਤਹਿਤ ਪੰਜਾਬ ਦੇ 25 ਲੇਖਕਾਂ ਨੂੰ ‘ਪੰਜਾਬ ਹਿੰਦੀ ਸਾਹਿਤ ਰਤਨ’ ਨਾਲ ਸਨਮਾਨਿਤ ਕੀਤਾ ਜਾਵੇਗਾ।
ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਕੁਮਾਰ ਅਨੁਸਾਰ ਇਹ ਸਮਾਗਮ 28 ਸਤੰਬਰ ਨੂੰ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *