Translate Your Language

October 5, 2026 6:32 am

PUNPUN03583/19/1/2007-TC

PUNPUN03583/19/1/2007-TC

Home » ਸਿੱਖਿਆ » ਬੀਸੀਏ ਦੂਜੇ ਸਮੈਸਟਰ ‘ਚ ਪਰਵੀਨ ਕੌਰ ਨੇ 8.79 ਐਸਜੀਪੀਏ ਨਾਲ ਕਾਲਜ ‘ਚ ਪਹਿਲਾ ਸਥਾਨ ਹਾਸਿਲ ਕੀਤਾ

ਬੀਸੀਏ ਦੂਜੇ ਸਮੈਸਟਰ ‘ਚ ਪਰਵੀਨ ਕੌਰ ਨੇ 8.79 ਐਸਜੀਪੀਏ ਨਾਲ ਕਾਲਜ ‘ਚ ਪਹਿਲਾ ਸਥਾਨ ਹਾਸਿਲ ਕੀਤਾ

 

ਮਾਛੀਵਾੜਾ ਸਾਹਿਬ, 21 ਸਤੰਬਰ (ਅੰਮ੍ਰਿਤਪਾਲ)-ਸਥਾਨਕ ਸਰਕਾਰੀ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਉਚੇਰੀ ਸਿੱਖਿਆ ਦੇ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਸਰਕਾਰੀ ਕਾਲਜ ਮਾਛੀਵਾੜਾ ‘ਚ ਬੀਸੀਏ ਦੇ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਐਲਾਨੇ ਗਏ ਨਤੀਜਿਆਂ ਦੌਰਾਨ ਪਰਵੀਨ ਕੌਰ ਨੇ 8.79 ਐਸਜੀਪੀਏ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਜਦਕਿ ਪ੍ਰਿਆ ਨੇ ਨਾਲ 8.21 ਐਸਜੀਪੀਏ ਨਾਲ ਦੂਜਾ ਅਤੇ ਰਾਜ ਕੌਰ ਨੇ 7.88 ਐਸਜੀਪੀਏ ਨਾਲ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰ. ਨੰਦਿਨੀ ਵੈਦ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਾਇਸ ਪ੍ਰਿੰਸੀਪਲ ਸਹਾਇਕ ਪ੍ਰੋਫ਼ੈਸਰ ਪ੍ਰਦੀਪ ਸਿੰਘ ਨੇ ਬੀਸੀਏ ਵਿਭਾਗ ਨੂੰ ਵਧਾਈ ਦਿੱਤੀ। ਵਿਭਾਗ ਦੇ ਮੁੱਖੀ ਸਹਾਇਕ ਪ੍ਰੋ. ਰਾਜ ਕੁਮਾਰ ਨੇ ਕਿਹਾ ਕਿ ਵਿਭਾਗ ਭਵਿੱਖ ਵਿਚ ਵੀ ਸ਼ਾਨਦਾਰ ਨਤੀਜਿਆਂ ਲਈ ਯਤਨਸ਼ੀਲ ਹੈ। ਇਸ ਮੌਕੇ ਅਮਰੀਸ਼ ਖੁੱਲਰ, ਅਜੈ ਕੁਮਾਰ, ਅਮਨਦੀਪ ਕੌਰ (ਸਾਰੇ ਸਹਾਇਕ ਪ੍ਰੋਫ਼ੈਸਰਜ਼) ਅਤੇ ਬੀਸੀਏ ਵਿਭਾਗ ਦਾ ਸਮੂਹ ਸਟਾਫ਼ ਹਾਜ਼ਿਰ ਸਨ।

Leave a Reply

Your email address will not be published. Required fields are marked *