Translate Your Language

October 5, 2026 6:31 am

PUNPUN03583/19/1/2007-TC

PUNPUN03583/19/1/2007-TC

Home » Uncategorized » ਐਸ ਪੀ ਐਸ ਹਸਪਤਾਲ ਵਲੋਂ ਹਾਰਟ ਦਿਵਸ ਮੌਕੇ ਮੈਰਾਥਨ ਦੌੜ 27 ਨੂੰ

ਐਸ ਪੀ ਐਸ ਹਸਪਤਾਲ ਵਲੋਂ ਹਾਰਟ ਦਿਵਸ ਮੌਕੇ ਮੈਰਾਥਨ ਦੌੜ 27 ਨੂੰ

ਸਮਰਾਲਾ, (ਸੁਰਜੀਤ ਸਿੰਘ) ਆਮ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਸੁਚੇਤ ਕਰਨ ਦੇ ਮਨਸੂਬੇ ਨੂੰ ਲੈਕੇ ਐਸ ਪੀ ਐਸ ਹਸਪਤਾਲ ਲੁਧਿਆਣਾ ਵਲੋਂ 12 ਵੀਂ ਮੈਰਾਥਨ ‘ਦਿਲ ਕੀ ਦੌੜ’ ਦਾ ਆਯੋਜਨ 27 ਸਤੰਬਰ ਨੂੰ ਵਿਸ਼ਵ ਹਾਰਟ ਦਿਵਸ ਮੌਕੇ ਕੀਤਾ ਜਾ ਰਿਹਾ ਹੈ। ਇਹ ਦੌੜ ਸਤਿ ਗੁਰੂ ਪਰਤਾਪ ਸਿੰਘ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਸੰਧੂ ਦੀ ਨਿਰਦੇਸ਼ਨਾ ਹੇਠ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਾਰਵਾਈ ਜਾ ਕਾਰਵਾਈ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਣ ਵਾਲੀ ਇਸ ਮੈਰਾਥਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਅੱਜ ਐਸ ਪੀ ਐਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਸੰਧੂ ਵਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸੀ ਈ ਓ ਯੋਗਿੰਦਰ ਨਾਥ ਅਵਧਿਆ ਨੇ ਦੱਸਿਆ ਕਿ ਪੁਰਸ਼ਾਂ ਦੀ ਮੈਰਾਥਨ 10 ਕਿਲੋਮੀਟਰ ਅਤੇ ਔਰਤਾਂ ਦੀ 5 ਕਿਲੋਮੀਟਰ ਦੀ ਦੌੜ ਕਾਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਦੌੜ ਵਿਚ ਭਾਰਤ ਭਰ ਤੋਂ ਦੌੜਾਕ ਪੁੱਜ ਰਹੇ ਹਨ। ਸੀ ਈ ਓ ਅਵਧਿਆ ਅਨੁਸਾਰ ਪੁਰਸ਼ਾਂ ਦਾ ਪਹਿਲਾ ਇਨਾਮ 51 ਹਾਜ਼ਰ, ਦੂਜਾ 31 ਹਾਜ਼ਰ ਅਤੇ ਤੀਜਾ ਇਨਾਮ 21 ਹਾਜ਼ਰ ਦਾ ਦਿੱਤਾ ਜਾਵੇਗਾ। ਇਸੇ ਤਰਾਂ ਔਰਤਾਂ ਦਾ ਪਹਿਲਾ ਇਨਾਮ 31 ਹਾਜ਼ਰ, ਦੂਜਾ 21 ਅਤੇ ਤੀਜਾ ਇਨਾਮ 11 ਹਾਜ਼ਰ ਦਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ‘ਦਿਲ ਕੀ ਦੌੜ’ 27 ਸਤੰਬਰ ਐਤਵਾਰ ਨੂੰ ਸਵੇਰੇ 5 ਵਜੇ ਆਰੰਭ ਹੋਵੇਗੀ। ਇਸ ਮੌਕੇ ਮਾਰਕੀਟ ਹੈਡ ਸੁਧੀਰ ਠਾਕੁਰ ਅਤੇ ਹਸਪਤਾਲ ਦੇ ਲੋਕ ਸੰਪਰਕ ਅਧਿਕਾਰੀ ਲਖਵੀਰ ਸਿੰਘ ਬੱਦੋਵਾਲ ਮੌਜੂਦ ਸਨ।

Leave a Reply

Your email address will not be published. Required fields are marked *