Translate Your Language

October 5, 2026 7:23 am

PUNPUN03583/19/1/2007-TC

PUNPUN03583/19/1/2007-TC

Home » Uncategorized » ਨਿਊ ਆਦਰਸ਼ ਨਗਰ ਮੁਹੱਲਾ ਵਾਸੀਆਂ ਨੇ ਮਿਉਂਸੀਪਲ ਕਮੇਟੀ ਪ੍ਰਧਾਨ ਲਾਲਾ ਮਾਂਗਟ ਰਾਏ ਨੂੰ ਕੀਤਾ ਸਨਮਾਨਤ

ਨਿਊ ਆਦਰਸ਼ ਨਗਰ ਮੁਹੱਲਾ ਵਾਸੀਆਂ ਨੇ ਮਿਉਂਸੀਪਲ ਕਮੇਟੀ ਪ੍ਰਧਾਨ ਲਾਲਾ ਮਾਂਗਟ ਰਾਏ ਨੂੰ ਕੀਤਾ ਸਨਮਾਨਤ

 

ਸਮਰਾਲਾ, () ਅੱਜ ਵਾਰਡ ਨੰਬਰ 14 ਦੇ ਮੁਹੱਲਾ ਨਿਊ ਆਦਰਸ਼ ਨਗਰ ਦੇ ਵਾਸੀਆਂ ਵੱਲੋਂ ਲਾਲਾ ਮੰਗਤ ਰਾਏ ਪ੍ਰਧਾਨ ਮਿਊਸਪਲ ਕਮੇਟੀ ਸਮਰਾਲਾ ਨੂੰ ਵਿਸ਼ੇਸ਼ ਤੌਰ ਤੇ ਸੱਦ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਬੀਤੇ ਲੰਮੇਂ ਸਮੇਂ ਤੋਂ ਇਸ ਵਾਰਡ ਵਿਚ ਕੋਈ ਵੀ ਨਵ ਉਸਾਰੀ ਦਾ ਕੰਮ ਨਹੀਂ ਹੋਇਆ। ਉਹਨਾਂ ਨਗਰ ਕੌਂਸਲ ਦੇ ਪ੍ਰਧਾਨ ਦੇ ਧਿਆਨ ਵਿੱਚ ਲਿਆਂਦਾ ਕਿ ਮੁਹੱਲੇ ਵਿਚ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਦਾ ਯੋਗ ਪ੍ਰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਆਪਣੇ ਘਰਾਂ ਅੱਗੇ ਗਲੀ ਵਿਚ ਹੀ ਖੂਹੀਆਂ ਪੁਟਵਾ ਕੇ ਪਾਣੀ ਨੂੰ ਜ਼ਮੀਨ ਵਿਚ ਹੀ ਸੁੱਟਣ ਲਈ ਮਜਬੂਰ ਹਨ। ਜਿਸ ਕਾਰਨ ਜ਼ਮੀਨਦੋਜ਼ ਪਾਣੀ ਦੂਸਿ਼ਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਅਵਾਰਾ ਜਾਨਵਰ ਅਤੇ ਅਵਾਰਾ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਉਹਨਾਂ ਮੰਗ ਕੀਤੀ ਕਿ ਮੁਹੱਲਾ ਨਿਵਾਸੀਆਂ ਨੂੰ ਮੁੱਢਲੀ ਸਹੂਲਤਾਂ ਮੁਹੱਈਆ ਕਰਵਾਇਆਂ ਜਾਣ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਲਾਲ ਮਾਂਗਟ ਰਾਏ ਨੇ ਮੁਹੱਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਅਜੇ ਥੋੜਾ ਸਮਾਂ ਪਹਿਲਾਂ ਹੀ ਨਗਰ ਕੌਂਸਲ ਦਾ ਕਾਰਜਭਾਰ ਸੰਭਾਲਿਆ ਹੈ। ਬਰਸਾਤ ਦੇ ਮੌਸਮ ਕਾਰਨ ਡੇਂਗੂ, ਮਲੇਰੀਆ ਅਤੇ ਮੌਸਮੀ ਬਿਮਾਰੀਆਂ ਦੇ ਖਤਰੇ ਨੂੰ ਟਾਲਣ ਲਈ ਇਸ ਵੇਲੇ ਪੂਰੇ ਸ਼ਹਿਰ ਦੀ ਸਫਾਈ ਦਾ ਕੰਮ ਵੱਡੇ ਪੱਧਰ ਤੇ ਚਲ ਰਿਹਾ ਹੈ। ਉਹਨਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸਥਾਨਕ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਥਾਂ ਥਾਂ ਤੇ ਗੰਦਗੀ ਨਾ ਫੈਲਾਉਣ। ਹਾਜ਼ਰ ਲੋਕਾਂ ਨੇ ਮੰਗ ਕੀਤੀ ਕਿ ਮੁਹੱਲੇ ਵਿਚ ਜਿਹੜੀਆਂ ਗਲੀਆਂ ਅਜੇ ਤਕ ਨਹੀਂ ਬਣੀਆਂ ਉਹਨਾਂ ਨੂੰ ਬਣਾਇਆ ਜਾਵੇ, ਵਾਟਰ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ, ਵਾਟਰ ਸਪਲਾਈ ਵਿਭਾਗ ਵਲੋਂ ਸਪਲਾਈ ਲਾਈਨਾਂ ਪਾਉਣ ਲਈ ਪੁੱਟੀਆਂ ਗਈਆਂ ਗਲੀਆਂ ਨੂੰ ਦਰੁਸਤ ਕਰਵਾਇਆ ਜਾਵੇ ਅਤੇ ਲੀਕ ਹੋ ਰਿਹਾ ਪਾਣੀ ਵੀ ਠੀਕ ਕਰਵਾਇਆ ਜਾਵੇ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਲੋਕਾਂ ਦੇ ਕਾਰਜਾਂ ਲਈ ਸਮਰਪਿਤ ਹਨ। ਉਹਨਾਂ ਭਰੋਸਾ ਦਿੱਤਾ ਕਿ ਸਾਰੇ ਕੰਮ ਸਮੇਂ ਸਿਰ ਹੋਣਗੇ। ਉਹਨਾਂ ਕਿਹਾ ਇਕੱਲੇ ਮੁਹੱਲਾ ਨਿਵਾਸੀ ਹੀ ਨਹੀਂ ਬਲਕਿ ਸਾਰਾ ਸਮਰਾਲਾ ਸ਼ਹਿਰ ਹੀ ਥੋੜੇ ਸਮੇਂ ਬਾਅਦ ਮਹਿਸੂਸ ਕਰੇਗਾ ਕਿ ਸੱਚਮੁੱਚ ਹੀ ਵਿਕਾਸ ਕਾਰਜਾਂ ਦੀ ਝੜੀ ਲੱਗ ਰਹੀ ਹੈ। ਇਸ ਮੌਕੇ ਪ੍ਰਧਾਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਵਾਲੀਆਂ ਸਖਸ਼ੀਅਤਾਂ ਵਿਚ ਡਾ ਭੀਮ ਰਾਓ ਅੰਬੇਦਕਰ ਮਿਸ਼ਨ ਵੈਲਫੇਅਰ ਸੁਸਾਇਟੀ ਸਮਰਾਲਾ ਦੇ ਪ੍ਰਧਾਨ ਧਰਮਜੀਤ ਸਿੰਘ ਤੋਂ ਇਲਾਵਾ ਮੀਤ ਪ੍ਰਧਾਨ ਰਘਬੀਰ ਸਿੰਘ ਐਸ ਡੀ ਓ, ਬੰਟੀ ਸ਼ਰਮਾ ਪ੍ਰਧਾਨ, ਪ੍ਰੀਤਮ ਸਿੰਘ ਬਿਜਲੀ ਪੁਰ, ਮਾਸਟਰ ਟਹਿਲ ਸਿੰਘ, ਮਾਸਟਰ ਨਰਿੰਦਰ ਸਿੰਘ, ਸੰਜੀਵ ਸਿੰਘ, ਗੁਰਚਰਨ ਸਿੰਘ ਰਾਮਪੁਰ, ਡਾ ਤੇਜਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਫੋਜੀ, ਜਸ਼ਨਪ੍ਰੀਤ ਸਿੰਘ, ਮਲਕੀਤ ਸਿੰਘ, ਮੁਨੀਮ ਤਰਸੇਮ ਸਿੰਘ, ਰਤਨ ਕੁਮਾਰ, ਪਵਿੱਤਰ ਸਿੰਘ, ਪਰਮਜੀਤ ਸਿੰਘ ਸੰਧੂ, ਦਮਨਪ੍ਰੀਤ ਸਿੰਘ, ਕੇਵਲ ਸਿੰਘ ਮਰਾੜ, ਸਿੰਕਦਰ ਸਿੰਘ, ਤਾਰਾਂ ਸਿੰਘ ਸਾਮਗੜ, ਨਰੇਸ਼ ਕੁਮਾਰ,ਪ੍ਰ ਅਮਨਦੀਪ ਸਿੰਘ, ਗੁਰਮੇਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

 

ਫੋਟੋ :-

Leave a Reply

Your email address will not be published. Required fields are marked *