Translate Your Language

October 5, 2026 8:12 am

PUNPUN03583/19/1/2007-TC

PUNPUN03583/19/1/2007-TC

Home » Uncategorized » ਇੰਟਰਨੈਸ਼ਨਲ ਸਿੱਖ ਕੌਮ ਦਾ ਮਾਣ ਨਿਊਜ਼ੀਲੈਂਡ ਦੀ ਆਰਮੀ ‘ਚ ਨਵੇਂ ਭਰਤੀ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ‘ਚ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਵੀ ਸ਼ਾਮਿਲ : ਲੂਈ ਸਿੰਘ ਖ਼ਾਲਸਾ

ਇੰਟਰਨੈਸ਼ਨਲ ਸਿੱਖ ਕੌਮ ਦਾ ਮਾਣ ਨਿਊਜ਼ੀਲੈਂਡ ਦੀ ਆਰਮੀ ‘ਚ ਨਵੇਂ ਭਰਤੀ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ‘ਚ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਵੀ ਸ਼ਾਮਿਲ : ਲੂਈ ਸਿੰਘ ਖ਼ਾਲਸਾ

ਚੰਡੀਗੜ੍ਹ/ਨਿਊਜ਼ੀਲੈਂਡ 18 ਸਤੰਬਰ (ਮੰਗਤ ਸਿੰਘ ਸੈਦਪੁਰ) : ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੇ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਜਿਆ ਖਾਲਸਾ ਪੰਥ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਲੱਖਾਂ ਲੋਕਾਂ ਵਿੱਚ ਜੇਕਰ ਇਹ ਇਕੱਲਾ ਖਾਲਸਾ ਸਿੰਘ ਵੀ ਖੜਾ ਹੋਵੇ ਤਾਂ ਉਸ ਦੀ ਪਛਾਣ ਇਕ ਸਿੱਖ ਵਜੋਂ ਹੁੰਦੀ ਹੈ ਕਿ ਉਹ ਖਾਲਸਾ ਪੰਥ ਦਾ ਸਿਪਾਹੀ ਹੈ। ਜਿਸ ਨੂੰ ਪੂਰੀ ਦੁਨੀਆ ਵਿੱਚ ਸਰਬੱਤ ਦੇ ਭਲੇ ਵਜੋਂ ਜਾਣਿਆ ਜਾਂਦਾ ਹੈ ਅਤੇ ਇੱਕ ਬਹਾਦਰ ਸੰਤ ਸਿਪਾਹੀ ਵਜੋਂ ਵੀ ਉਸ ਦੀ ਵਿਲੱਖਣ ਪਹਿਚਾਣ ਹੁੰਦੀ ਹੈ। ਇਸੇ ਸੰਬੰਧ ਵਿੱਚ ਨਿੱਗੀ ਲੈਣ ਆਰਮੀ ‘ਚ ਭਰਤੀ ਅੰਮ੍ਰਿਤਧਾਰੀ ਅੰਗਰੇਜ਼ ਗੋਰਾ ਨੌਜਵਾਨ ‘ਲੂਈ ਸਿੰਘ ਖਾਲਸਾ’ ਭਰਤੀ ਹੈ। ਜਿਸ ਦੇ ਸਿਰ ਉੱਤੇ ਸਜੀ ਹਰੇ ਰੰਗ ਦੀ ਪੱਗ ਉਤੇ ਆਰਮੀ ਦਾ ਲੋਗੋ, ਹਲਕੀ ਜਿਹੀ ਭੂਰੀ ਦਾੜੀ, ਮਿਲਟ੍ਰੀ ਸਲੀਕੇ ਨਾਲ ਫ਼ੜ੍ਹੀ ਬੰਦੂਕ, ਪਰ ਉਸ ਦਾ ਧਿਆਨ ਜ਼ਰਾ ਵੀ ਇਸ ਗੱਲ ਵੱਲ ਨਹੀਂ ਸੀ ਕਿ ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚ ਲਿਆ ਸੀ। ਇਸ ਗੋਰੇ ਸਿੱਖ ਨੌਜਵਾਨ ਦਾ ਨਾਂ ‘ਲੂਈ ਸਿੰਘ ਖ਼ਾਲਸਾ’ ਹੈ ਜੋ ਨਿਊਜ਼ੀਲੈਂਡ ਦੇ ਕੈਂਟਰਬਰੀ ਦੇ ਇਕ ਸ਼ਹਿਰ ਟੀਮਾਰੂ ਦਾ ਰਹਿਣਾ ਵਾਲਾ ਹੈ, ਇਸ ਨੌਜਵਾਨ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਅੰਮ੍ਰਿਤ ਛੱਕਿਆ ਸੀ। ਸਿੱਖੀ ਸਰੂਪ ਵਿੱਚ ਰਹਿੰਦਿਆਂ ਦੁਨੀਆਂ ਭਰ ਵਿੱਚ ਮਿਸਾਲ ਕਾਇਮ ਕੀਤੀ ਹੈ, ਇਸ ਨੌਜਵਾਨ ਦੀ ਮਾਤਾ ਇੰਗਲੈਂਡ ਤੋਂ ਹੈ ਅਤੇ ਪਿਤਾ ਨਿਊਜ਼ੀਲੈਂਡ ਤੋਂ ਤੇ ਇਸਦਾ ਇਕ ਵੱਡਾ ਭਰਾ ਹੈ ਅਤੇ ਇਕ ਛੋਟੀ ਭੈਣ ਵੀ ਹੈ। ਸ੍ਰੀ ਦਰਬਾਰ ਸਾਹਿਬ ਜਾਂਦਾ ਹੈ, ਸੜਕਾਂ ਉਤੇ ਲਿਖੇ ਪੰਜਾਬੀ ਬੋਰਡ ਪੜ੍ਹ ਕੇ ਪ੍ਰੈਕਟਿਸ ਕਰਦਾ ਹੈ ਅਤੇ ਵਾਪਿਸ ਨਿਊਜ਼ੀਲੈਂਡ ਆ ਕੇ ਤਬਲਾ ਅਤੇ ਕੀਰਤਨ ਸਿੱਖਣ ਲਗਦਾ ਹੈ। ਇਸ ਤਰ੍ਹਾਂ ਸਿੱਖੀ ਸਰੂਪ ਵਿੱਚ ਦਸਤਾਰ ਸਜਾ ਕੇ ਅੱਗੇ ਵਧਣਾ ਸਿੱਖ ਬੱਚਿਆਂ ਲਈ ਇਕ ਉਦਾਹਰਣ ਹੈ, ਨੌਜਵਾਨ ਦਾ ਸਿੱਖੀ ਸਰੂਪ ਵਿੱਚ ਨਿਊਜ਼ੀਲੈਂਡ ਆਰਮੀ ਦੇ ਵਿੱਚ ਰਹਿੰਦਿਆ ਪੂਰੇ ਸਿੱਖ ਜਗਤ ਲ਼ਈ ਮਾਣ ਵਾਲੀ ਗੱਲ ਹੈ। ਆਪਣੇ ਸਿੱਖੀ ਜੀਵਨ ਬਾਰੇ ਗੋਰੇ ਸਿੱਖ ਨੌਜਵਾਨ ਨੇ ਦੱਸਿਆ ਕਿ ਸਾਲ 2015  ਵਿੱਚ ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਆਪਣੇ ਇਕ ਦੋਸਤ ਸਿੱਖ ਨੌਜਵਾਨ ਸ. ਤੇਜਿੰਦਰ ਸਿੰਘ (ਹੁਣ ਕੈਨੇਡਾ) ਨੂੰ ਮਿਲਿਆ ਅਤੇ ਉਸਨੇ ਉਸ ਤੋਂ ਸਾਰੇ ਗੁਰੂ ਸਾਹਿਬਾਨਾਂ ਅਤੇ ਗੁਰਦੁਆਰਿਆਂ ਬਾਰੇ ਜਾਣਕਾਰੀ ਮੰਗੀ। ਜੂਨ 2018 ਦੇ ਵਿੱਚ ਇਹ ਸਿੱਖ ਨੌਜਵਾਨ ਪੰਜਾਬ ਜਾਂਦਾ ਹੈ ਤੇ ਇਕ ਸਿੱਖ ਪਰਿਵਾਰ ਨਾਲ ਰਹਿੰਦਾ ਹੈ, ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਅੰਮ੍ਰਿਤਪਾਨ ਕਰਦਾ ਹੈ, ਚੋਲਾ ਪਹਿਨਦਾ ਹੈ, ਗੁਰਮੁੱਖੀ ਸਿੱਖਣੀ ਸ਼ੁਰੂ ਕਰਦਾ ਹੈ ਤੇ ਬਾਣੀ ਪੜ੍ਹਨੀ ਸ਼ੁਰੂ ਕਰਦਾ ਹੈ।
ਸਕੂਲ ਤੋਂ ਬਾਅਦ ਨੌਜਵਾਨ ਨੇ ਆਪਣੀ ਕਾਲਜ ਦੀ ਪੜ੍ਹਾਈ ਕ੍ਰਾਈਸਟ ਕਾਲਜ ਕ੍ਰਾਈਸਟ ਚਰਚ ਤੋਂ ਪੂਰੀ ਕੀਤੀ ਫ਼ਿਰ ਉਸ ਗੋਰੇ ਸਿੱਖ ਨੌਜਵਾਨ ਨੇ ਦੱਸਿਆ ਕਿ ਮੇਰੇ ਦੋਸਤ ਨੂੰ ਮੈਂਨੂੰ ਜਦੋ ਕ੍ਰਾਈਸਟ ਚਰਚ ਦੇ ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ ਵਿਖੇ ਆਉਣ ਲਈ ਕਿਹਾ, ਤਾਂ ਉਥੇ ਆ ਕੇ ਮੈਨੂੰ ਇਕ ਵੱਖਰਾ ਸਕੂਨ ਮਿਲਿਆ। ਫ਼ਿਰ ਉਹ ਹੌਲੀ ਹੌਲੀ ਗੁਰਬਾਣੀ ਦੇ ਇੰਗਲਿਸ਼ ਅਰਥ ਉਸ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਹਿਰਦੇ ਵੱਸ ਗਏ, ਉਹ ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾਣ ਲੱਗਾ ਜਿੱਥੇ ਉਸਨੂੰ ਸਿੱਖ ਨੌਜਵਾਨ ਭਾਈ ਸੁਖਪ੍ਰੀਤ ਸਿੰਘ, ਕਮਲ ਸਿੰਘ, ਦਿਲਰਾਜ ਸਿੰਘ, ਕੰਵਲਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਹੋਰੀਂ ਮਿਲਦੇ ਰਹਿੰਦੇ ਅਤੇ ਉਹ ਸਿੱਖੀ ਜੀਵਨ ਵੱਲ਼ ਪ੍ਰੇਰਿਤ ਹੋਣ ਲੱਗਾ।

Leave a Reply

Your email address will not be published. Required fields are marked *