Translate Your Language

October 6, 2026 8:36 am

PUNPUN03583/19/1/2007-TC

PUNPUN03583/19/1/2007-TC

Home » ਕਰਾਇਮ » 15 ਲੱਖ ਦੀ ਚੋਰੀ ਦੇ ਦੋਸ਼ੀ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

15 ਲੱਖ ਦੀ ਚੋਰੀ ਦੇ ਦੋਸ਼ੀ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

 

ਚੋਰੀ ਦਾ ਇਹ ਮਾਮਲਾ ਖੜ੍ਹੇ ਕਰ ਰਿਹਾ ਹੈ ਕਈ ਸਵਾਲ, ਕਈ ਭੱਦਰਪੁਰਸ਼ ਮਾਮਲਾ ਦਬਾਉਣ ਦੀ ਕੋਸ਼ਿਸ਼ ‘ਚ

ਮਾਛੀਵਾੜਾ ਸਾਹਿਬ, 4 ਅਗਸਤ (ਅੰਮ੍ਰਿਤਪਾਲ) – ਪਿਛਲੇ ਦਿਨੀਂ ਮਾਛੀਵਾੜਾ ਦੇ ਇੱਕ ਵਪਾਰੀ ਦੇ ਘਰ 15 ਲੱਖ ਦੀ ਚੋਰੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਸ਼ਿਕਾਇਤਕਰਤਾ ਅਤੇ ਉਸਦੇ ਨਾਬਾਲਗ ਪੁੱਤਰ ਖਿਲਾਫ਼ ਮਾਮਲਾ ਦਰਜ ਕਰ ਦਿੱਤਾ। ਜਿਸ ਵਿੱਚ ਪੁਲਿਸ ਨੇ ਦੱਸਿਆ ਕਿ ਵਪਾਰੀ ਦੇ ਨਾਬਾਲਗ ਪੁੱਤਰ ਨੇ ਹੀ ਮਹਿੰਗੇ ਸ਼ੋਂਕਾਂ ਕਾਰਨ ਇਸ ਚੋਰੀ ਨੂੰ ਅੰਜਾਮ ਦਿੱਤਾ ਸੀ। ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਿਸ ਦੁਆਰਾ ਸੁਲਝਾਏ ਗਏ ਇਸ ਚੋਰੀ ਦੇ ਮਾਮਲੇ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਜਿਸ ਤਰ੍ਹਾਂ ਕਿ ਜਦ ਪੁਲਿਸ ਨੂੰ ਜਾਣਕਾਰੀ ਹੋ ਚੁੱਕੀ ਸੀ ਕਿ ਘਰ ਦੇ ਨਾਬਾਲਗ ਲੜਕੇ ਨੇ ਹੀ ਚੋਰੀ ਕੀਤੀ ਹੈ, ਫੇਰ ਇਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਕਿਵੇਂ ਹੋ ਗਏ। ਜਦਕਿ ਚੋਰੀ ਦੀ ਕਾਰਵਾਈ ਕਰਵਾਉਣ ਲਈ ਖੁਦ ਵਪਾਰੀ ਮੌਕੇ ‘ਤੇ ਥਾਣੇ ਵਿੱਚ ਮੋਜੂਦ ਸੀ। ਉਸ ਤੋਂ ਬਾਅਦ ਪੁਲਿਸ ਵੱਲੋਂ ਦੱਸਿਆ ਗਿਆ ਕਿ ਲੜਕੇ ਨੇ ਚੋਰੀ ਦੇ ਪੈਸਿਆਂ ਨਾਲ ਮਹਿੰਗੇ ਮੋਬਾਇਲ, ਵੀਡਿਓ ਗੇਮ ਅਤੇ ਮੋਟਰਸਾਈਕਲ ਤੱਕ ਲਿਆਂਦਾ ਗਿਆ ਹੈ। ਜਿਹੜਾ ਕਿ ਵੱਡਾ ਸਵਾਲ ਹੈ ਕਿ 8ਵੀਂ ਜਮਾਤ ਚ ਪੜ੍ਹਨ ਵਾਲਾ 13 ਸਾਲ ਦਾ ਬੱਚਾ ਇਕੱਲਾ ਹੀ ਇਹਨਾਂ ਚੀਜ਼ਾਂ ਦੀ ਖਰੀਦਦਾਰੀ ਨਹੀਂ ਕਰ ਸਕਦਾ। ਦੂਸਰਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਸੋਨਾ ਚੋਰੀ ਹੋਇਆ ਸੀ, ਉਹ ਕਿੱਥੇ ਤੇ ਕਿਸ ਨੂੰ ਵੇਚਿਆ ਗਿਆ ਅਤੇ ਕਿਸਨੇ ਜਾ ਕੇ ਸੋਨਾ ਵੇਚਿਆ, ਕਿਉਂਕਿ ਇੱਕ 13 ਸਾਲ ਦਾ ਬੱਚਾ ਇਕੱਲਾ ਕਿਸੇ ਦੁਕਾਨ ‘ਤੇ ਜਾ ਕੇ ਸੋਨਾ ਨਹੀਂ ਵੇਚ ਸਕਦਾ। ਕੀ ਚੋਰੀ ਦੀ ਇਸ ਘਟਨਾ ਵਿਚ ਕੋਈ ਹੋਰ ਵੀ ਸ਼ਾਮਿਲ ਹੋ ਸਕਦਾ ਹੈ?
ਸ਼ਹਿਰ ਅੰਦਰ ਇਹ ਵੀ ਖੁਸਰ ਫ਼ੁਸਰ ਚੱਲ ਰਹੀ ਕਿ ਇੱਥੋਂ ਦੇ ਕਈ ਪਤਵੰਤੇ ਭੱਦਰਪੁਰਸ਼ ਇਸ ਚੋਰੀ ਦੇ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹਨ। ਜਦੋਂ ਚੋਰੀ ਦੇ ਮਾਮਲੇ ਸਬੰਧੀ ਥਾਣਾ ਮੁਖੀ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਿਹੜਾ ਵੀ ਇਸ ਚੋਰੀ ਦੀ ਘਟਨਾ ‘ਚ ਦੋਸ਼ੀ ਪਾਇਆ ਗਿਆ, ਉਸ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *