Home » ਖੇਡ » ਹਾਕੀ ਖੇਡ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਵਚਨਬੱਧ – ਗੁਰਪ੍ਰੀਤ ਬੇਦੀ

ਹਾਕੀ ਖੇਡ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਵਚਨਬੱਧ – ਗੁਰਪ੍ਰੀਤ ਬੇਦੀ

 

(ਹਾਕੀ ਕਲੱਬ ਸਮਰਾਲਾ ਵੱਲੋਂ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਦੇ ਖਿਡਾਰੀਆਂ ਨੂੰ ਹਾਕੀਆਂ ਅਤੇ ਗੇਂਦਾਂ ਭੇਂਟ)

ਸਮਰਾਲਾ, 4 ਅਗਸਤ (ਅੰਮ੍ਰਿਤਪਾਲ)-ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਵਿਖੇ ਹਾਕੀ ਖੇਡਣ ਵਾਲੇ ਖਿਡਾਰੀਆਂ ਨੂੰ ਹਾਕੀਆਂ ਅਤੇ ਗੇਂਦਾਂ ਭੇਂਟ ਕਰਨ ਮੌਕੇ ਬੋਲਦਿਆਂ ਹਾਕੀ ਕਲੱਬ ਸਮਰਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਹਾਕੀ ਖੇਡ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਪ੍ਰਫੁੱਲਤ ਕਰਨ ਲਈ ਸਾਡੀ ਸੰਸਥਾ ਹਮੇਸ਼ਾਂ ਵਚਨਬੱਧ ਹੈ। ਉਹਨਾਂ ਕਿਹਾ ਕਿ ਜਿੱਥੇ ਕਿਤੇ ਵੀ ਹਾਕੀ ਟ੍ਰੇਨਿੰਗ ਸੈਂਟਰ ਹਨ, ਜੋ ਖਿਡਾਰੀਆਂ ਨੂੰ ਹਾਕੀ ਖੇਡ ਨਾਲ ਜੋੜ ਕੇ ਉਹਨਾਂ ਦੀ ਮਿਹਨਤ ਕਰਵਾਉਂਦੇ ਹਨ, ਸਾਡੀ ਸੰਸਥਾ ਖਿਡਾਰੀਆਂ ਲਈ ਲੋੜੀਂਦੀਆਂ ਹਾਕੀ ਸਟਿੱਕਾਂ ਅਤੇ ਗੇਂਦਾਂ ਉਹਨਾਂ ਤੱਕ ਪਹੁੰਚਾ ਰਹੀ ਹੈ। ਉਹਨਾਂ ਕਿਹਾ ਕਿ ਪਿੰਡ ਰਾਮਪੁਰ ਦੇ ਖਿਡਾਰੀ ਹਾਕੀ ਦੇ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ ਜੋ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ।
ਇਸ ਸਮੇਂ ਪਲਵਿੰਦਰ ਸਿੰਘ ਗੋਲੂ ਅਤੇ ਪ੍ਰੇਮ ਸਿੰਘ ਹਾਕੀ ਕੋਚ ਨੇ ਕਿਹਾ ਕਿ ਸਮਰਾਲਾ ਹਾਕੀ ਕਲੱਬ ਦੇ ਇਸ ਯਤਨ ਨਾਲ ਟ੍ਰੇਨਿੰਗ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਹੋਰ ਹੌਸਲਾ ਅਤੇ ਬਲ ਮਿਲੇਗਾ। ਇਸ ਮੌਕੇ ਕਲੱਬ ਦੇ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ, ਪੰਡਤ ਕੇਵਲ ਕ੍ਰਿਸ਼ਨ, ਖ਼ਜ਼ਾਨਚੀ ਮਨਦੀਪ ਸਿੰਘ ਰਿਐਤ, ਰੁਪਿੰਦਰ ਸਿੰਘ ਉਟਾਲ, ਜਸਵੰਤ ਸਿੰਘ ਸਰਪੰਚ, ਸੁਖਮਿੰਦਰ ਸਿੰਘ ਪੰਚ, ਅਵਤਾਰ ਸਿੰਘ ਪੰਚ, ਵੀਰਪਾਲ ਸਿੰਘ ਪੰਚ, ਦੰਗਲ ਸਿੰਘ ਫੌਜੀ, ਹਰਦੀਪ ਸਿੰਘ ਡੀ.ਪੀ.ਈ., ਸੁਖਜੀਤ ਸਿੰਘ ਕਾਕਾ, ਗੁਰਿੰਦਰ ਸਿੰਘ ਰਵੀ, ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *