ਮਹਿਲਾ ਕਮਿਸ਼ਨਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਵੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ
ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ‘ਤੇ ਭ੍ਰਿਸ਼ਟ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮੋਰਚੇ ਵੱਲੋਂ ਕਰਾਂਗੇ ਵੱਡਾ ਸੰਘਰਸ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ 31 ਜੁਲਾਈ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ ) : ਪਿਛਲੇ ਦਿਨਾਂ ਤੋਂ ਲੜਕੀਆਂ ਵੇਚਣ ਵਾਲੇ ਮਾਮਲੇ ਵਿੱਚ ਪੁਲਿਸ ਵੱਲੋਂ ਵਰਸ਼ਾ ਨਾਮ ਦੀ ਲੜਕੀ ਨੂੰ ਰਾਜਸਥਾਨ ਤੋਂ ਰਿਕਵਰ ਕੀਤਾ ਗਿਆ। ਪੀੜਤ ਲੜਕੀ ਵਰਸ਼ਾ ਦਾ ਕਹਿਣਾ ਹੈ ਕਿ ਉਸ ਨੂੰ 28 ਜੁਲਾਈ ਨੂੰ ਰਾਜਸਥਾਨ ਤੋਂ ਮੋਹਾਲੀ ਲਿਆਇਆ ਗਿਆ ਸੀ ਤੇ ਇੱਕ ਰਾਤ ਥਾਣਾ ਫੇਜ਼-8 ਵਿੱਚ ਰੱਖਿਆ ਅਤੇ ਮਿਤੀ 29,30 ਨੂੰ ਕਿਤੇ ਪ੍ਰਾਈਵੇਟ ਜਗ੍ਹਾ ‘ਤੇ ਰੱਖਿਆ ਗਿਆ ਸੀ। ਅੱਜ ਮਿਤੀ 31 ਜੁਲਾਈ ਸ਼ੁੱਕਰਵਾਰ ਨੂੰ ਐਸਸੀ/ਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਵਿਸ਼ੇਸ਼ ਕਾਨਫਰੰਸ ਕੀਤੀ ਗਈ। ਜਿਸ ਵਿੱਚ ਲੜਕੀ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਪੁਲਿਸ ਵੱਲੋਂ ਮੈਨੂੰ ਜੇਲ੍ਹ ਭੇਜਣ ਦੀ ਧਮਕੀਆਂ ਦੇ ਕੇ ਮੇਰੇ ਤੋਂ ਕੋਰਟ ਵਿੱਚ ਪੇਸ਼ ਕਰਕੇ ਗਲਤ ਬਿਆਨ ਕਰਵਾਏ ਗਏ ਤੇ ਮੈਨੂੰ ਬਚਾਉਣ ਵਾਲੀ ਮੇਰੀ ਸਹੇਲੀ ਅੰਜਲੀ ਦਾ ਜ਼ਬਰਦਸਤੀ ਪਰਚੇ ਵਿੱਚ ਨਾਮ ਸ਼ਾਮਲ ਕੀਤਾ। ਮੇਰੀ ਉਮਰ 16 ਸਾਲ ਦੀ ਹੈ ਪਰ ਕੋਰਟ ਵਿੱਚ ਪੁਲਿਸ ਵੱਲੋਂ ਬਿਨਾਂ ਪਰੂਫ ਤੋਂ ਮੇਰੀ ਉਮਰ 30 ਸਾਲ ਦੀ ਦੱਸ ਕੇ ਮੇਰੇ ਬਿਆਨ ਕਰਵਾਏ ਗਏ ਸੀ। ਜਿਸ ਤੋਂ ਬਾਅਦ ਪ੍ਰਧਾਨ ਕੁੰਭੜਾ ਜੀ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਗੱਲਬਾਤ ਕਰਕੇ ਮੈਨੂੰ ਥਾਣੇ ਵਿੱਚੋਂ ਦੋ ਦਿਨ ਬਾਅਦ ਘਰ ਲਿਆਇਆ ਗਿਆ। ਲੜਕੀ ਨੇ ਦੱਸਿਆ ਕਿ ਦੋਸ਼ੀ ਅਲਫਾ ਤੇ ਪੁਲਿਸ ਵੱਲੋਂ ਮੈਂਨੂੰ ਅਲਫਾ ਤੇ ਬਾਕੀ ਦੋਸ਼ੀਆਂ ਦਾ ਨਾਮ ਕਢਵਾਉਣ ਲਈ ਤੇ ਸਹੇਲੀ ਅੰਜਲੀ ਦਾ ਨਾਮ ਲੈਣ ਲਈ ਦਬਾਅ ਪਾਇਆ ਤੇ ਪੈਸਿਆਂ ਦੀ ਆਫਰ ਦਿੱਤੀ ਗਈ। ਇਸ ਮੌਕੇ ਪ੍ਰਧਾਨ ਕੁੰਭੜਾ ਨੇ ਕਿਹਾ ਕਿ ਮਾਨਯੋਗ ਮਹਿਲਾ ਕਮਿਸ਼ਨਰ ਪੰਜਾਬ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਨੋਟਿਸ ਬਾਅਦ ਅੱਜ ਇੱਕ ਮਾਂ ਨੂੰ ਆਪਣੀ ਧੀ ਮਿਲੀ। ਪਰ ਦੁੱਖ ਦੀ ਗੱਲ ਇਹ ਹੈ ਕਿ ਕਿਵੇਂ ਸਾਨੂੰ ਇੰਨੇ ਦਿਨਾਂ ਤੋਂ ਪੁਲਿਸ ਦੀ ਨਲਾਇਕੀ ਤੇ ਖੱਜਲ ਖੁਆਰੀ ਤੋਂ ਬਾਅਦ ਇਹ ਮਾਮਲਾ ਸਫਲ ਹੋਇਆ। ਉਨ੍ਹਾਂ ਕਿਹਾ ਇਸ ਵਿੱਚ ਮੀਡੀਆ ਦਾ ਬਹੁਤ ਵੱਡਾ ਸਹਿਯੋਗ ਰਿਹਾ ਜਿਨ੍ਹਾਂ ਨੇ ਗਰੀਬ ਮਾਂ ਦੀ ਆਵਾਜ ਨੂੰ ਚੁੱਕਿਆ। ਕੁੰਭੜਾ ਨੇ ਅੱਠ ਫੇਜ਼ ਦੀ ਪੁਲਿਸ ਤੇ ਦੋਸ਼ ਲਾਇਆ ਕਿ ਕਿਵੇਂ ਦੋਸ਼ੀਆਂ ਨੂੰ ਬਚਾਉਣ ਲਈ ਦਰਖ਼ਾਸਤ ਦੇ ਕੇ ਪਰਦਾਫਾਸ ਕਰਨ ਵਾਲੀ ਅੰਜਲੀ ਦੀ ਮਾਰ ਕੁਟਾਈ ਤੇ ਫੇਰ ਉਸੇ ਤੇ ਹੀ ਪਰਚਾ ਕੀਤਾ ਗਿਆ ਤੇ ਪੁਲਿਸ ਵੱਲੋਂ ਨਾਬਾਲਗ ਲੜਕੀ ਵਰਸ਼ਾ ਨੂੰ ਪੁਲਿਸ ਵੱਲੋਂ ਉਸਦੀ ਉਮਰ 23 ਲਿਖ ਕੇ ਕੋਰਟ ਵਿੱਚ ਬਿਆਨ ਕਰਵਾਏ ਗਏ। ਫਿਰ ਦੋ ਦਿਨ ਥਾਣੇ ਤੇ ਕਿਸੇ ਪ੍ਰਾਈਵੇਟ ਥਾਂ ਤੇ ਰੱਖ ਕੇ ਪ੍ਰੈਸਰਾਈਜ ਗਿਆ। ਉਨ੍ਹਾਂ ਕਿਹਾ ਇੱਕ ਪਾਸੇ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਝੂਠੀ ਸਾਬਤ ਹੋਈ। ਕੁੰਭੜਾ ਨੇ ਮੁੱਖ ਮੰਤਰੀ ਪੰਜਾਬ ਤੇ ਡੀ ਜੀ ਪੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਉੱਚ ਅਧਿਕਾਰੀਆਂ ਜਾਂ ਵਿਜੀਲੈਂਸ ਵੱਲੋਂ ਕਰਵਾਈ ਜਾਵੇ ਤੇ ਜਿਨ੍ਹਾਂ ਪੁਲਿਸ ਮੁਲਾਜ਼ਮ ਨੇ ਕੁੜੀਆਂ ਨੂੰ ਡਰਾਇਆ ਧਮਕਾਇਆ ਤੇ ਨਬਾਲਗ ਲੜਕੀ ਨੂੰ ਬਾਲਗ ਦੱਸ ਕੇ ਮਾਨਯੋਗ ਕੋਰਟ ਤੇ ਮਹਿਲਾ ਕਮਿਸ਼ਨਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਗੁੰਮਰਾਹ ਕੀਤਾ। ਉਸ ਐਸ ਐਚ ਓ, ਹੋਲਦਾਰ ਸੁਰਿੰਦਰ ਸਿੰਘ ਤੇ ਲੇਡੀਜ਼ ਕਾਂਸਟੇਬਲ ਜਿਨ੍ਹਾਂ ਵੱਲੋਂ ਮਾਰ ਕੁੱਟ ਕੀਤੀ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਪੰਜਾਬ ਤੋਂ ਗੁੰਮ ਹੋਈਆਂ ਲੜਕੀਆਂ ਇਸ ਗਿਰੋਹ ਤੋਂ ਛੁਡਾਇਆ ਜਾਵੇ।


