Home » Uncategorized » ਟੀ-ਲੋਚਨ ਦੇ 63ਵੇਂ ਜਨਮ ਦਿਨ ਮੌਕੇ ਲਗਾਏ ਖੂਨਦਾਨ ਕੈਂਪ ਚ 82 ਨੇ ਕੀਤਾ ਖੂਨਦਾਨ*

ਟੀ-ਲੋਚਨ ਦੇ 63ਵੇਂ ਜਨਮ ਦਿਨ ਮੌਕੇ ਲਗਾਏ ਖੂਨਦਾਨ ਕੈਂਪ ਚ 82 ਨੇ ਕੀਤਾ ਖੂਨਦਾਨ*


ਮਾਛੀਵਾੜਾ ਸਾਹਿਬ, 24 ਜੁਲਾਈ (ਅੰਮ੍ਰਿਤਪਾਲ)-ਇੱਥੋਂ ਦੇ ਨਾਮਵਰ ਸਾਹਿਤਕਾਰ ਤਰਲੋਚਨ ਸਿੰਘ (ਟੀ ਲੋਚਨ) ਦੇ 63ਵੇਂ ਜਨਮ ਦਿਨ ਮੌਕੇ ਉਹਨਾਂ ਦੇ ਸਪੁੱਤਰ ਖੁਸ਼ਦੀਪ ਸਿੰਘ ਲੋਟੇ ਦੇ ਸਹਿਯੋਗ ਨਾਲ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਐਨਜੀਓ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਚ ਕਰਨ ਹਸਪਤਾਲ ਦੇ ਬਲੱਡ ਸੈਂਟਰ ਵੱਲੋਂ 82 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਕਰਵਾਉਂਦਿਆਂ ਐਸਐਮਓ ਮਾਛੀਵਾੜਾ ਡਾ. ਲਖਵਿੰਦਰ ਸਿੰਘ ਵੱਲੋਂ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਭਾਰੀ ਗਰਮੀ ਦੇ ਬਾਵਜੂਦ ਖੂਨਦਾਨੀਆਂ ਦਾ ਉਤਸ਼ਾਹ ਕਾਬਿਲ-ਏ-ਤਾਰੀਫ਼ ਹੈ।
ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਸਾਰੀਆਂ ਬਲੱਡ ਬੈਂਕਾਂ ਵਿਚ ਖੂਨ ਦੀ ਭਾਰੀ ਕਮੀ ਆ ਜਾਂਦੀ ਹੈ, ਪ੍ਰੰਤੂ ਅੱਜ ਦੇ ਕੈਂਪ ਵਿੱਚ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਖ਼ੂਨ ਦਾਨ ਕੀਤਾ। ਇਸ ਮੌਕੇ ਡਾ. ਦਵਿੰਦਰ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਅੰਮ੍ਰਿਤਪਾਲ ਸਮਰਾਲਾ, ਮੁਣਸ਼ੀ ਸੁਖਦੀਪ ਸਿੰਘ, ਨਰਿੰਦਰਪਾਲ ਸਿੰਘ ਅਡਿਆਣਾ, ਏਐਸਆਈ ਅਸ਼ਵਨੀ ਸ਼ਰਮਾ, ਏਐਸਆਈ ਜਰਨੈਲ ਸਿੰਘ, ਏਐਸਆਈ ਵਿਜੇ ਕੁਮਾਰ, ਸੁਰੇਸ਼ਪਾਲ ਸਿੰਘ ਧਨੂਰ, ਸੋਨੂੰ ਨਾਗਪਾਲ, ਮਨੋਜ ਕੁਮਾਰ, ਗੁਰਮੇਲ ਸਿੰਘ, ਜਗਦੀਸ਼ ਚਾਨਣਾ, ਵਨੀਤ ਕੁਮਾਰ ਝੜੌਦੀ, ਅਮਨਦੀਪ ਤਨੇਜਾ, ਸੋਹਣ ਲਾਲ ਚਾਨਣਾ, ਜਗਤਾਰ ਸਿੰਘ ਅਤੇ ਬੇਅੰਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ