Home » Uncategorized » ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦ ਦੇ ਜ਼ਿੰਮੇਵਾਰ ਬਾਦਲ ਬੲ ਪਰਿਵਾਰਗਲਤ ਵਰਯ ਰਿਹਾ ਐਸਜੀਪੀਸੀ ਦਾ ਪ੍ਰਧਾਨ ਸਿਪਾਹੀ ਬਾਦਲ ਪਰਿਵਾਰ੍ਰ ਨੂੰ ਵਫਾਦਾਰ ਸਿਪਾਹੀ ਨੁਕਸਾਨ ਹੋ ਰਿਹਾ ਦੀ ਚਾਵਲ ਸੀ ਕਰਦਿਆਂ ਖਾਲਸਾ ਭਾਂਤ ਸਰਬਤ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਵਿਖਾਉਣ ਲਈ ਨਹੀਂ ਖੁੰਝਣ ਦੇ ਰਿਹਾ ਕੋਈ ਮੌਕਾ ਤੇ ਬਾਦਲ ਪਰਿਵਾਰ ਦੀ ਚਾਪਲੂਸੀ ਕਰਨ ਨੂੰ ਸਮਝਦਾ ਆਪਣਾ ਧਰਮ..

ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦ ਦੇ ਜ਼ਿੰਮੇਵਾਰ ਬਾਦਲ ਬੲ ਪਰਿਵਾਰਗਲਤ ਵਰਯ ਰਿਹਾ ਐਸਜੀਪੀਸੀ ਦਾ ਪ੍ਰਧਾਨ ਸਿਪਾਹੀ ਬਾਦਲ ਪਰਿਵਾਰ੍ਰ ਨੂੰ ਵਫਾਦਾਰ ਸਿਪਾਹੀ ਨੁਕਸਾਨ ਹੋ ਰਿਹਾ ਦੀ ਚਾਵਲ ਸੀ ਕਰਦਿਆਂ ਖਾਲਸਾ ਭਾਂਤ ਸਰਬਤ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਵਿਖਾਉਣ ਲਈ ਨਹੀਂ ਖੁੰਝਣ ਦੇ ਰਿਹਾ ਕੋਈ ਮੌਕਾ ਤੇ ਬਾਦਲ ਪਰਿਵਾਰ ਦੀ ਚਾਪਲੂਸੀ ਕਰਨ ਨੂੰ ਸਮਝਦਾ ਆਪਣਾ ਧਰਮ..

ਚੰਡੀਗੜ੍ਹ 3 ਜੂਨ ਜੁਲਾਈ ( ਮੰਗਤ ਸਿੰਘ ਸੈਦਪੁਰ) : ਵੀਹਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ 14 ਮੁਖੀ ਬਰਮ ਗਿਆਨੀ  ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ! ਧਾਮੀ ਨੂੰ ਇੱਕ ਵਾਰ ਤਲਬ ਕਰਕੇ ਪੁੱਛੋ ਕਿ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਉੱਤੇ ਯਕੀਨ ਨਹੀਂ ਹੈ ? ਕੀ ਇਹ ਕਾਨੂੰਨੀ ਕਾਰਵਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਤੋਂ ਉੱਤੇ ਸਮਝਦਾ ਹੈ ? ਜਦੋਂ ਭਗਵੰਤ ਮਾਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਕਰਕੇ ਉਸ ਨੂੰ ਗੁਰੂ ਦੋਖੀ ਅਤੇ ਪੰਥ ਦੋਖੀ ਐਲਾਨਿਆ ਜਾ ਚੁੱਕਾ ਹੈ ਤਾਂ ਇਸ ਤੋਂ ਵੱਡੀ ਸਜ਼ਾ ਅਤੇ ਕਲੰਕ ਭਗਵੰਤ ਮਾਨ ਲਈ ਹੋਰ ਕੀ ਹੋ ਸਕਦਾ ਹੈ ? ਪਰ ਇਹ ਆਪਣੇ ਆਪ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਕਹਿਣ ਵਾਲਾ ਧਾਮੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੌਹੀਨ, ਸਿਆਸਤ ਅਤੇ ਸਿਧਾਂਤ ਵਿਰੋਧੀ ਗੱਲ ਕਿਉਂ ਕਰ ਰਿਹਾ ਹੈ ?..ਪਰ ਤੁਹਾਡੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਤੁਸੀਂ ਤਾਂ ਸ਼੍ਰੋਮਣੀ ਕਮੇਟੀ ਦਾ ਹੀ ਬੇੜਾ ਗਰਕ ਕਰਨ ‘ਤੇ ਤੁਲੇ ਹੋਏ ਹੋ, ਤੁਹਾਡੀ ਹੀ ਸ਼੍ਰੋਮਣੀ ਕਮੇਟੀ ਨੇ ਬਲਾਤਕਾਰੀ ਸਿਰਸੇ ਵਾਲੇ ਦੇ ਹੱਕ ਵਿੱਚ ਇੱਕ ਕਰੋੜ ਰੁਪਏ ਦੇ ਇਸ਼ਤਿਹਾਰ ਲਵਾਏ ਸਨ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਨੂੰ ਗਾਲ੍ਹਾਂ ਕੱਢਦਿਆਂ ਦੀ ਤੁਹਾਡੀ ਆਡੀਓ ਵਾਇਰਲ ਹੋ ਚੁੱਕੀ ਹੈ, ਮਹਿਲਾ ਮੰਡਲ ਵਿੱਚ ਤੁਸੀਂ ਪੇਸ਼ੀਆਂ ਭੁਗਤਦੇ ਫਿਰਦੇ ਹੋ, ਤੁਸੀਂ ਗੱਜ-ਵੱਜ ਕੇ ਬੜੇ ਮਾਣ ਨਾਲ ਆਖਦੇ ਹੋ ਕਿ ਸ਼੍ਰੋਮਣੀ ਕਮੇਟੀ ਵਿੱਚ ਤਾਂ ਦਸ-ਵੀਹ ਘੁਟਾਲੇ ਰੋਜ਼ ਹੁੰਦੇ ਰਹਿੰਦੇ ਹਨ, 6 ਜੂਨ ਨੂੰ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਿਰੁੱਧ ਜਾ ਕੇ ਆਰ.ਐੱਸ.ਐੱਸ. ਦੇ ਆਗੂ ਗਿਰੀਸ਼ ਮਹਾਜਨ ਨੂੰ ਸਨਮਾਨ ਕਰਦੇ ਹੋ ਤੇ 2 ਦਸੰਬਰ 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਵੀ ਤੁਸੀਂ ਭਗੌੜੇ ਹੋ ਕੇ ਸੱਤ ਮੈਂਬਰੀ ਕਮੇਟੀ ਵਿੱਚੋਂ ਅਸਤੀਫ਼ਾ ਦੇ ਗਏ ਸੀ ਤੇ ਸੁਖਬੀਰ ਬਾਦਲ ਦੀ ਪੂਛ ਬਣ ਕੇ ਜੀ-ਹਜ਼ੂਰੀ ਕਰਦੇ ਹੋ, ਤੁਸੀਂ ਸੁਖਬੀਰ ਬਾਦਲ ਦੇ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਵਿੱਚ ਹੀ ਜੁਟੇ ਰਹਿੰਦੇ ਹੋ। ਜਥੇਦਾਰ ਗੜਗੱਜ ਸਾਬ੍ਹ ਨੂੰ ਚਾਹੀਦਾ ਹੈ ਕਿ ਜਿਵੇਂ 29 ਜੂਨ ਨੂੰ ਝਾੜੂ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਝਾੜ ਪਾਈ ਹੈ ਓਵੇਂ ਹੀ ਧਾਮੀ ਨੂੰ ਵੀ ਕੋਈ ਮੱਤ ਦਿੱਤੀ ਜਾਵੇ ਜੋ ਸਤਿਕਾਰ ਸੋਧ ਕਾਨੂੰਨ ਦਾ ਅੰਨ੍ਹੇਵਾਹ ਸਵਾਗਤ ਕਰਦਾ ਫਿਰਦਾ ਸੀ। ਇਸ ਨੂੰ ਪੁੱਛੋ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ 328 ਪਾਵਨ ਸਰੂਪ ਲਾਪਤਾ ਹੋਏ ਸਨ ਤਾਂ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੋਸ਼ੀਆਂ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਕੀਤੀ ਗਈ ਸੀ ਤਾਂ ਫਿਰ ਉਸ ਸਮੇਂ ਜਾਂ ਬਾਅਦ ਵਿੱਚ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਸਾਹਿਬ ਦੇ ਦੋਸ਼ੀਆਂ ਉੱਤੇ ਪਰਚੇ ਕਿਉਂ ਨਹੀਂ ਸਨ ਦਰਜ ਕਰਵਾਏ ? ਓਦੋਂ ਸ਼੍ਰੋਮਣੀ ਕਮੇਟੀ ਫਿਰ ਪਿੱਛੇ ਕਿਉਂ ਹਟੀ ਸੀ ? ਧਾਮੀ ਤਾਂ ਉਹਨਾਂ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਪੂਰਾ ਜ਼ੋਰ ਲਾਉਂਦਾ ਰਿਹਾ ਤੇ ਉੱਚੀ-ਉੱਚੀ ਕਿੱਲ ਕੇ ਆਖਦਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਤੋਂ ਬਾਅਦ ਉਹਨਾਂ ਉੱਤੇ ਪਰਚੇ ਦਰਜ ਕਰਾਉਣੇ ਸਾਡੇ ਸਿਧਾਂਤ ਦੇ ਉਲਟ ਹਨ। ਤੇ ਧਾਮੀ ਸਾਬ੍ਹ ਹੁਣ ਫਿਰ ਤੁਹਾਨੂੰ ਭਗਵੰਤ ਮਾਨ ਵਾਰੀ ਕੀ ਹੋ ਗਿਆ ? ਕੀ ਤੁਹਾਨੂੰ ਆਪਣੇ ਆਕਾ ਸੁਖਬੀਰ ਬਾਦਲ ਦਾ ਹੁਕਮ ਆ ਗਿਆ ਹੈ ? ਧਾਮੀ ਸਾਬ੍ਹ ਤੁਸੀਂ ਖ਼ੁਦ ਹੀ ਦੱਸ ਦਿਓ ਕਿ ਤੁਸੀਂ ਦੋਹਰੀ ਨੀਤੀ ਕਿਉਂ ਅਪਣਾਉਂਦੇ ਹੋ ? ਭਗਵੰਤ ਮਾਨ ਖ਼ਿਲਾਫ਼ ਜੋ ਤੁਸੀਂ ਗੁਰਦੁਆਰਿਆਂ ਅਤੇ ਹੋਰ ਥਾਂਈਂ ਪੋਸਟਰ ਲਵਾ ਰਹੇ ਹੋ ਕੀ ਇਹ ਤੁਹਾਨੂੰ ਜਥੇਦਾਰ ਸਾਬ੍ਹ ਨੇ ਹੁਕਮ ਕੀਤਾ ਹੈ ? ਝਾੜੂ ਪਾਰਟੀ, ਕਾਂਗਰਸ ਅਤੇ ਭਾਜਪਾ ਦਾ ਜਦੋਂ ਕੋਈ ਆਗੂ ਗ਼ਲਤੀ ਅਤੇ ਗੁਨਾਹ ਕਰਦਾ ਹੈ ਤਾਂ ਧਾਮੀ ਸਾਬ੍ਹ ਤੁਹਾਡੇ ਝੱਟ ਹੀ ਬਿਆਨ ਆ ਜਾਂਦੇ ਹਨ ਪਰ ਸੁਖਬੀਰ ਬਾਦਲ ਅਤੇ ਹੋਰ ਬਾਦਲ ਦਲੀਆਂ ਦੇ ਵੇਲੇ ਤੁਸੀਂ ਮੂੰਹ ਵਿੱਚ ਘੁੰਗਣੀਆਂ ਕਿਉਂ ਪਾ ਲੈਂਦੇ ਹੋ ? ਐਨੇ ਵੱਡੇ ਅਹੁਦੇ ‘ਤੇ ਬੈਠ ਕੇ ਤੁਸੀਂ ਪੱਖਪਾਤ ਨਾ ਕਰਿਆ ਕਰੋ ਬਲਕਿ ਧੜੱਲੇ ਨਾਲ ਪੰਥ ਅਤੇ ਪੰਜਾਬ ਦੇ ਹੱਕ ਵਿੱਚ ਭੁਗਤਿਆ ਕਰੋ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ