Home » Uncategorized » ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਉਦਾਸੀ ਡੇਰਾ ਸਮਾਧੀ ਬਾਬਾ ਸਰਵ ਦੇਵ ਸੋਸਾਇਟੀ ਸੋਹਾਣਾ ਦੇ ਮੈਂਬਰਾਂ ਵੱਲੋਂ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ : ਸੇਵਾਦਾਰ ਸ਼ੇਰ ਸਿੰਘ ਬੈਦਵਾਣ

ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਉਦਾਸੀ ਡੇਰਾ ਸਮਾਧੀ ਬਾਬਾ ਸਰਵ ਦੇਵ ਸੋਸਾਇਟੀ ਸੋਹਾਣਾ ਦੇ ਮੈਂਬਰਾਂ ਵੱਲੋਂ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ : ਸੇਵਾਦਾਰ ਸ਼ੇਰ ਸਿੰਘ ਬੈਦਵਾਣ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਜੂਨ (ਮੰਗਤ ਸਿੰਘ ਸੈਦਪੁਰ) : ਉਦਾਸੀ ਡੇਰਾ ਸਮਾਧੀ ਬਾਬਾ ਸਰਵ ਦੇਵ ਸੋਸਾਇਟੀ ਸੋਹਾਣਾ(ਸੈਕਟਰ 76) ਮੋਹਾਲੀ ਦੇ ਮੈਂਬਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਸੋਹਾਣਾ ਅਤੇ ਇਲਾਕੇ ਦੀਆਂ ਸੰਗਤਾਂ ਤੇ ਸਹਿਯੋਗ ਨਾਲ ਮੇਨ ਰੋਡ ‘ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸੋਸਾਇਟੀ ਦੇ ਸੀਨੀਅਰ ਮੈਂਬਰ ਸਰਦਾਰ ਸ਼ੇਰ ਸਿੰਘ ਬੈਦਵਾਣ ਸੋਹਾਣਾ ਨੇ ਦੱਸਿਆ ਕਿ ਲਗਭਗ 25 ਸਾਲਾਂ ਤੋਂ ਵੀ ਪਹਿਲਾਂ ਉਦਾਸੀ ਡੇਰਾ ਸਮਾਧੀ ਬਾਬਾ ਸਰਵ ਦੇਵ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਠੰਡੇ ਮਿੱਠੇ ਜਲ ਦੀ ਛਬੀਲ ਬੀਲ ਲਗਾਈ ਜਾਂਦੀ ਹੈ। ਜਿਸ ਵਿੱਚ ਸੰਗਤਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਕਮੇਟੀ ਮੈਂਬਰ ਸ. ਸ਼ੇਰ ਸਿੰਘ ਬੈਦਵਾਣ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਜਤਿੰਦਰ ਸਿੰਘ, ਨਵਨੀਤ ਸਿੰਘ, ਬਾਬਾ ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਸੋਨੂੰ, ਬੰਟੀ, ਸੰਜੁ, ਸੋਢੀ ਆਦਿ ਸੇਵਾਦਾਰਾਂ ਨੇ ਸਾਰਾ ਦਿਨ ਨਿਸ਼ਕਾਮ ਸੇਵਾ ਕੀਤੀ। ਇਸ ਮੌਕੇ ਵਾਰਡ ਨੰਬਰ 35 ਤੋਂ ਜੇਤੂ ਦਰਸ਼ਨ ਸਿੰਘ ਮਟੌਰ ਅਤੇ ਮਨਦੀਪ ਸਿੰਘ ਮਟੌਰ, ਸਾਬਕਾ ਕੌਂਸਲਰ ਅਤੇ ਡਾਇਰੈਕਟਰ ਸ. ਸੁਰਿੰਦਰ ਸਿੰਘ ਰੋਡਾ ਬੈਦਵਾਣ ਸੋਹਾਣਾ, ਆਪ ਦੇ ਸੀਨੀਅਰ ਆਗੂ ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਸੀਨੀਅਰ ਯੂਥ ਆਗੂ ਰੁਪਿੰਦਰ ਸਿੰਘ ਰੂਪਾ ਸੋਹਾਣਾ, ਨੰਬਰਦਾਰ ਹਰਮਨਜੀਤ ਸਿੰਘ, ਸ. ਜਗਦੀਸ਼ ਸਿੰਘ ਗਿੱਲ ਲਖਨੌਰ, ਨੰਬਰਦਾਰ ਦਵਿੰਦਰ ਸਿੰਘ ਬੈਦਵਾਣ ਸੋਹਾਣਾ, ਸ. ਗੁਰਬਾਜ ਸਿੰਘ ਬੈਦਵਾਣ ਮਟੌਰ, ਸ. ਦਿਲਦਾਰ ਸਿੰਘ ਬਿੱਲੂ, ਸ. ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਸ. ਪ੍ਰੇਮ ਸਿੰਘ ਮੋਹਾਲੀ, ਸ.ਜਗਰੂਪ ਸਿੰਘ ਜੁਗਨਾ ਸੋਹਾਣਾ ਆਦਿ ਅਹਿਮ ਸ਼ਖਸੀਅਤਾਂ ਨੇ ਹਾਜਰੀ ਲਵਾਈ।

Leave a Reply

Your email address will not be published. Required fields are marked *