Translate Your Language

October 5, 2026 10:49 pm

PUNPUN03583/19/1/2007-TC

PUNPUN03583/19/1/2007-TC

Home » Uncategorized » 10 ਤੋਂ 14 ਟੇਬਲ ‘ਤੇ ਸੁਪਰਵਾਈਜ਼ਰ ਤੇ ਸਹਾਇਕ ਕੀਤੇ ਤਾਇਨਾਤ ਪ੍ਰਬੰਧਾਂ ਦੇ ਨਿਗਰਾਨੀ ਮਾਈਕਰੋ ਅਬਜਰਵਰ ਪੱਧਰ ਦੇ ਅਧਿਕਾਰੀ ਤੇ ਸੁਰੱਖਿਆ ਦੀ ਜਿੰਮੇਵਾਰੀ : ਐਸਐਸਪੀ .

10 ਤੋਂ 14 ਟੇਬਲ ‘ਤੇ ਸੁਪਰਵਾਈਜ਼ਰ ਤੇ ਸਹਾਇਕ ਕੀਤੇ ਤਾਇਨਾਤ ਪ੍ਰਬੰਧਾਂ ਦੇ ਨਿਗਰਾਨੀ ਮਾਈਕਰੋ ਅਬਜਰਵਰ ਪੱਧਰ ਦੇ ਅਧਿਕਾਰੀ ਤੇ ਸੁਰੱਖਿਆ ਦੀ ਜਿੰਮੇਵਾਰੀ : ਐਸਐਸਪੀ .

ਚੰਡੀਗੜ੍ਹ 28 ਮਈ (ਮੰਗਤ ਸਿੰਘ ਸੈਦਪੁਰ) : ਕਿਸੇ ਵੀ ਚੋਣ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਲੋਕ ਆਪਣੇ ਘਰ ਬੈਠੇ ਹੀ ਚੋਣਾਂ ਦੇ ਨਤੀਜੇ ਦੇਖ ਸਕਣਗੇ। ਪੰਜਾਬ ਦੇ ਰਾਜ ਚੋਣ ਕਮਿਸ਼ਨਰ ਰਾਜ Silk ਚੌਧਰੀ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ‘ਚ ਨਗਰ ਨਿਗਮ, ਕੌਂਸਲ ਅਤੇ ਪੰਚਾਇਤ ਚੋਣਾਂ ਦੇ ਨਤੀਜੇ ਭਲਕੇ ਯਾਨੀ 29 ਮਈ ਨੂੰ ਐਲਾਨੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਲੋਕ ਆਪਣੇ ਘਰ ਬੈਠੇ ਹੀ ਇਨ੍ਹਾਂ ਚੋਣਾਂ ਦੇ ਨਤੀਜੇ ਦੇਖ ਸਕਣਗੇ।ਨਤੀਜੇ ਦੇਖਣ ਲਈ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ https://sec.punjab.gov.in/en/ ‘ਤੇ ਖ਼ਾਸ ਲਿੰਕ ਮੁਹੱਈਆ ਕਰਵਾਇਆ ਜਾਵੇਗਾ।

 

ਇਸ ਤੋਂ ਪਹਿਲਾਂ ਸਿਰਫ਼ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਨਤੀਜੇ ਹੀ ਇਸ ਤਰ੍ਹਾਂ ਡਿਜੀਟਲ ਪਲੇਟਫਾਰਮ ‘ਤੇ ਦਿਖਾਏ ਜਾਂਦੇ ਸਨ। ਰਾਜ ਚੋਣ ਕਮਿਸ਼ਨਰ ਮੁਤਾਬਕ ਕਾਊਂਟਿੰਗ ਸੈਂਟਰਾਂ ‘ਤੇ ਭੀੜ ਨੂੰ ਘੱਟ ਕਰਨ ਅਤੇ ਲੋਕਾਂ ਨੂੰ ਸਹੀ ਤੇ ਤੁਰੰਤ ਨਤੀਜੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਨਵੀਂ ਸਹੂਲਤ ਸ਼ੁਰੂ ਕੀਤੀ ਗਈ ਹੈ। ਵੋਟਾਂ ਦੀ ਗਿਣਤੀ ਲਈ ਪੂਰੇ ਸੂਬੇ ਵਿੱਚ ਕੁੱਲ 115 ਕਾਊਂਟਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 26 ਮਈ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਿੰਗ ਦੀ ਪ੍ਰਕਿਰਿਆ ਨੇਪਰੇ ਚੜ੍ਹੀ ਸੀ।ਕਮਿਸ਼ਨਰ ਚੌਧਰੀ ਨੇ ਦੱਸਿਆ ਕਿ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਲਈ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਤਿੰਨ ਪੱਧਰੀ ਘੇਰਾ ਤਿਆਰ ਕੀਤਾ ਗਿਆ ਹੈ। ਵੀਰਵਾਰ ਨੂੰ ਸਾਰੇ 115 ਸੈਂਟਰਾਂ ‘ਤੇ ਗਿਣਤੀ ਸਟਾਫ ਨੂੰ ਅੰਤਿਮ ਰਿਹਰਸਲ ਵੀ ਕਰਵਾਈ ਗਈ ਹੈ

ਰਾਜ ਚੋਣ ਕਮਿਸ਼ਨਰ ਅਨੁਸਾਰ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜਿਵੇਂ-ਜਿਵੇਂ ਵੱਖ-ਵੱਖ ਵਾਰਡਾਂ ਦੇ ਰਾਊਂਡ ਮੁਕੰਮਲ ਹੁੰਦੇ ਜਾਣਗੇ, ਨਤੀਜੇ ਲਿੰਕ ‘ਤੇ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ। ਲੋਕਾਂ ਨੂੰ ਵੈੱਬਸਾਈਟ ‘ਤੇ ਜਾ ਕੇ ਲਿੰਕ ਖੋਲ੍ਹਣਾ ਹੋਵੇਗਾ ਅਤੇ ਆਪਣੇ ਜ਼ਿਲ੍ਹੇ ਤੇ ਵਾਰਡ ਦੀ ਜਾਣਕਾਰੀ ਭਰ ਕੇ ਉਹ ਨਤੀਜਾ ਦੇਖ ਸਕਣਗੇ। ਜੇਕਰ ਕਿਸੇ ਵਾਰਡ ਦੀ ਗਿਣਤੀ ਅਧੂਰੀ ਹੋਵੇਗੀ, ਤਾਂ ਉਸ ਦਾ ਨਤੀਜਾ ਵੈੱਬਸਾਈਟ ‘ਤੇ ਸ਼ੋਅ ਨਹੀਂ ਹੋਵੇਗਾ।

ਰਾਜ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਾ ਚੋਣ ਕਮਿਸ਼ਨਰਾਂ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਲਗਭਗ ਇੱਕ ਰਾਊਂਡ ਵਿੱਚ ਇੱਕ ਵਾਰਡ ਦੀ ਗਿਣਤੀ ਪੂਰੀ ਹੋਣ ਦੀ ਸੰਭਾਵਨਾ ਹੈ। ਕਮਿਸ਼ਨਰ ਰਾਜ ਕਮਲ ਚੌਧਰੀ ਦਾ ਮੰਨਣਾ ਹੈ ਕਿ ਦੁਪਹਿਰ 12 ਵਜੇ ਤੱਕ ਸਾਰੀਆਂ ਨਗਰ ਨਿਗਮਾਂ, ਕੌਂਸਲਾਂ ਅਤੇ ਪੰਚਾਇਤਾਂ ਦੇ ਅੰਤਿਮ ਨਤੀਜੇ ਸਾਹਮਣੇ ਆ ਜਾਣਗੇ।

ਚੋਣ ਕਮਿਸ਼ਨ ਮੁਤਾਬਕ ਹਰ ਗਿਣਤੀ ਕੇਂਦਰ ‘ਤੇ 10 ਤੋਂ 14 ਟੇਬਲ ਲਗਾਏ ਜਾਣਗੇ। ਜਿੱਥੇ ਸੁਪਰਵਾਈਜ਼ਰ ਅਤੇ ਸਹਾਇਕ ਤਾਇਨਾਤ ਕੀਤੇ ਗਏ ਹਨ। ਪੂਰੇ ਪ੍ਰਬੰਧਾਂ ਦੀ ਨਿਗਰਾਨੀ ਮਾਈਕ੍ਰੋ ਆਬਜ਼ਰਵਰ ਪੱਧਰ ਦੇ ਅਧਿਕਾਰੀ ਕਰਨਗੇ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਐਸਐਸਪੀ ਵੱਲੋਂ ਸੰਭਾਲੀ ਜਾਵੇਗੀ। ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਪ੍ਰਵੇਸ਼ ਨੂੰ ਰੋਕਣ ਲਈ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿੱਚ ਸੁਰੱਖਿਆ ਘੇਰਾ ਬਣਾਇਆ ਗਿਆ ਹੈ ਅਤੇ ਸਿਰਫ਼ ਅਧਿਕਾਰਤ ਪਾਸ ਧਾਰਕ ਉਮੀਦਵਾਰਾਂ ਤੇ ਉਨ੍ਹਾਂ ਦੇ ਏਜੰਟਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ।

Leave a Reply

Your email address will not be published. Required fields are marked *