Home » Uncategorized » ਪੰਜਾਬ ਸੁਨਹਿਰੀ ਭਵਿੱਖ ਲਈ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪੱਖੋ ਘਾਤਕ ਸਾਬਤ ਹੋਣ ਵਾਲੀ ਹੱਕਾਂ ‘ਤੇ ਪੰਜਾਬੀ ਅਤੇ ਸਿੱਖ ਕੌਮ ਵਿਰੋਧੀ ਪਾਰਟੀ ਭਾਜਪਾ ਸੱਤਾ ‘ਚ ਆਉਣ ਦੇ ਸੁਪਨੇ ਨਾ ਲਵੇ : ਜਥੇਦਾਰ ਬਲਕਾਰ ਸਿੰਘ ਭੁੱਲਰ

ਪੰਜਾਬ ਸੁਨਹਿਰੀ ਭਵਿੱਖ ਲਈ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪੱਖੋ ਘਾਤਕ ਸਾਬਤ ਹੋਣ ਵਾਲੀ ਹੱਕਾਂ ‘ਤੇ ਪੰਜਾਬੀ ਅਤੇ ਸਿੱਖ ਕੌਮ ਵਿਰੋਧੀ ਪਾਰਟੀ ਭਾਜਪਾ ਸੱਤਾ ‘ਚ ਆਉਣ ਦੇ ਸੁਪਨੇ ਨਾ ਲਵੇ : ਜਥੇਦਾਰ ਬਲਕਾਰ ਸਿੰਘ ਭੁੱਲਰ

ਪੰਜਾਬ ਹਿਤੈਸ਼ੀ ਸਿਆਸੀ ਪਾਰਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਆਗੂ 2027 ਦੀਆਂ ਚੋਣਾਂ ‘ਚ ਪੰਥਕ ਸਰਕਾਰ ਦੀ ਸਥਾਪਤੀ ਲਈ ਜਲਦ ਹੋਣ ਜਲਦ ਇੱਕਜੁੱਟ ਹੋਣ ਦੇ ਸੁਹਿਰਦ ਯਤਨ ਕਰਨ…
ਚੰਡੀਗੜ੍ਹ 28 ਮਈ (ਮੰਗਤ ਸਿੰਘ ਸੈਦਪੁਰ) : 2027 ਵਿੱਚ ਹੋਣ ਵਾਲੀਆਂ ਪੰਜਾਬ ਅਸੈਬਲੀ ਚੋਣਾਂ ‘ਚ ਸਿੱਖਾਂ ਦਾ
ਕਤਲੇਆਮ ਕਰਨ ਵਾਲੀਆਂ ਹਿੰਦੂਤਵ ਜਮਾਤਾਂ ਬੀਜੇਪੀ-ਆਰਐਸਐਸ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਮੁਤੱਸਵੀ ਸੰਗਠਨ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਪੰਜਾਬ ਦੀ ਸੱਤਾ ਪ੍ਰਾਪਤੀ ਲਈ ਤਰਲੋਮੱਛੀ ਹੋ ਰਹੀਆਂ ਹਨ, ਪਰ 2027 ‘ਚ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦਾਚਿੱਤ ਮੂੰਹ ਨਹੀਂ ਲਾਉਣਗੀਆਂ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪੀਏਸੀ ਮੈਂਬਰ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਕਿਹਾ ਕਿ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਬੀਜੇਪੀ ਦੇ ਅਡਵਾਨੀ ਅਤੇ ਭਾਜਪਾਈ ਨੇ ਕਿਹਾ ਸੀ, ਕਿ ਖਾਲਸਾ ਪੰਥ ਦੀ ਸਰ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਜੂਨ 1984 ਵਿੱਚ ਹੋਇਆ ਹੈ ਉਹ ਹਮਲਾ 6 ਮਹੀਨੇ ਪਹਿਲਾ ਦਸੰਬਰ 1983 ਵਿੱਚ ਹੋਣਾ ਚਾਹੀਦਾ ਸੀ। ਗੁਰਧਾਮਾਂ ਨੂੰ ਢਹਿ-ਢੇਰੀ ਕਰਨ ਅਤੇ ਸਿੱਖਾਂ ਦਾ
ਕਤਲੇਆਮ ਕਰਨ ‘ਤੇ ਭਾਜਪਾ ਨੇ ਮਰਹੂਮ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ/ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਸੀ। ਅਜਿਹੀ ਪਾਰਟੀ/ਭਾਜਪਾ ਪੰਜਾਬ ‘ਚ ਸੱਤਾ
‘ਚ ਆਉਣ ਦੇ ਸੁਪਨੇ ਨਾ ਲਵੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਐਗਜੈਕਟਿਵ ਮੈਂਬਰ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਪੰਜਾਬ ਹਿਤੈਸ਼ੀ ਅਤੇ ਪੰਥਕ
ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 2027 ਦੀਆਂ ਚੋਣਾਂ ‘ਚ ਪੰਥਕ ਸਰਕਾਰ ਦੀ ਸਥਾਪਤੀ ਅਤੇ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਨੂੰ ਬਚਾਉਣ ਲਈ ਜਲਦ ਤੋਂ ਜਲਦ ਇਕ/ਜੁੱਟ ਹੋਣ ਦੇ ਲਈ ਸਹਿਰਦ ਯਤਨ ਕਰਨ। ਜਿਸ ਤਰ੍ਹਾਂ 12 ਸਿੱਖ ਮਿਸਲਾਂ ਬਾਹਰੀ ਹਮਲਾ ਹੋਣ ‘ਤੇ ਇਕ/ਜੁੱਟ ਹੋ ਕੇ ਦੁਸ਼ਮਣਾਂ ਦੇ ਬੂਥੇ ਮੰਨਦਿਆਂ ਕਾਬਲ ਕੰਧਾਰ ਦਿੱਲੀ ਹਿਮਾਚਲ ਅਤੇ ਖੈਬਰ ਤੱਕ ਖਾਲਸਾ ਰਾਜ ਕਾਇਮ ਕੀਤਾ ਸੀ। ਉਸੇ ਸਪਿਰਟ ਦੇ ਨਾਲ ਬੀਜੇਪੀ-ਆਰਐਸਐਸ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਮੁਤੱਸਵੀ ਸੰਗਠਨ ਜੋ ਦਿੱਲੀ ਦੇ ਇਸ਼ਾਰਿਆਂ ‘ਤੇ ਪੰਜਾਬ ਚ ਧਾਰਮਿਕ ਸਮਾਜਿਕ ਅਤੇ ਸੱਭਿਆਚਾਰਕ ਅਤੇ ਸਿਆਸਤ ਪੱਖੋਂ ਵੱਡਾ ਨੁਕਸਾਨ ਪਹੁੰਚਾਉਣ ਦੀ ਧਾਕ ਵਿੱਚ ਹਨ ਸਮੁੱਚੇ ਪੰਜਾਬ ਦੇ ਸਾਰੇ ਸੰਗਠਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਹੋ ਕੇ ਪੰਜਾਬ ਵਿਰੋਧੀ ਹਿੰਦੂ ਤਾਂ ਵੀ ਸੋਚ ਰੱਖਣ ਵਾਲੇ ਦੁਸ਼ਮਣਾਂ ਨੂੰ ਕਰਾਰੀ ਹਾਰ ਦੇਣ। ਤਾਂਕਿ ਮੁੜ ਇਹ ਪੰਜਾਬ ਵੱਲ ਮੂੰਹ ਕਰਨ ਦਾ ਹੌਂਸਲਾਂ ਨਾ ਕਰਨ। ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਸਮੁੱਚੀਆ ਪੰਥਕ ਧਿਰਾਂ ਦੇ ਮੁੱਖੀਆਂ ਤੇ ਆਗੂਆਂ ਤੋਂ
ਉਮੀਦ ਪ੍ਰਗਟ ਕੀਤੀ ਕਿ ਉਹ ਇਸ ਫੈਸਲਾਕੁੰਨ ਸਮੇਂ ਦੋਰਾਨ ਕੌਮ ਅਤੇ ਪੰਜਾਬ ਪੱਖੀ ਦੂਰ-ਅੰਦੇਸ਼ੀ ਨਾਲ ਫੈਸਲੇ ਲੈਣਗੇ ਅਤੇ 2027 ਦੀ ਜੰਗ ਜਿੱਤ ਕੇ ਖਾਲਸਾ ਪੰਥ ਦੀ ਸਰਕਾਰ ਵੀ ਬਨਾਉਣਗੇ। ਉਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ‘ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ’ ਤੋਂ ਬਾਅਦ ਅਗਲੀ ਸਿਆਸੀ ਜੰਗ ਖਾਲਸਾ ਪੰਥ ਦੀ ਆਜ਼ਾਦੀ ਦੇ ਮਿਸ਼ਨ ਦੀ ਪ੍ਰਾਪਤੀ ਲਈ ਆਪਣਾ ਅਗਲੇਰਾ ਸੰਘਰਸ਼ ਦ੍ਰਿੜਤਾ ਨਾਲ ਜਾਰੀ ਰੱਖਣਗੇ। ਇਸ ਮੌਕੇ ਸੇਵਾ ਸਿੰਘ ਗੀਗਾਮਾਜਰਾ, ਬਲਬੀਰ ਸਿੰਘ ਸੋਹਾਣਾ, ਅਵਤਾਰ ਸਿੰਘ ਦੈੜੀ, ਕੁਲਬੀਰ ਸਿੰਘ ਖਾਲਸਾ, ਬਲਬੀਰ ਸਿੰਘ ਖਰੜ੍ਹ, ਸੰਤੋਖ ਸਿੰਘ ਮੋਰਚਾ ਅਤੇ ਮੱਖਣ ਸਿੰਘ ਹਾਜਿਰ ਸਨ।

Leave a Reply

Your email address will not be published. Required fields are marked *