Home » Uncategorized » ਪੰਜਾਬ ‘ਚ ਸਥਾਨਕ ਸਰਕਾਰਾਂ ਦੀ ਚੋਣਾਂ ਲਈ ਸ਼ਾਮ ਤੱਕ 61% ਹੋਈ ਵੋਟਿੰਗ ਬੈਲਟ ਬਾਕਸਿਆਂ ‘ਚ ਬੰਦ 7555 ‘ਚੋਂ ਜਿੱਤਣ ਵਾਲੇ ਉਮੀਦਵਾਰਾਂ ਦੇ 29 ਮਈ ਨੂੰ ਆਉਣਗੇ ਨਤੀਜੇ…

ਪੰਜਾਬ ‘ਚ ਸਥਾਨਕ ਸਰਕਾਰਾਂ ਦੀ ਚੋਣਾਂ ਲਈ ਸ਼ਾਮ ਤੱਕ 61% ਹੋਈ ਵੋਟਿੰਗ ਬੈਲਟ ਬਾਕਸਿਆਂ ‘ਚ ਬੰਦ 7555 ‘ਚੋਂ ਜਿੱਤਣ ਵਾਲੇ ਉਮੀਦਵਾਰਾਂ ਦੇ 29 ਮਈ ਨੂੰ ਆਉਣਗੇ ਨਤੀਜੇ…

ਚੰਡੀਗੜ 27 ਮਈ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਵੋਟਰਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ ਅਤੇ ਪ੍ਰਾਪਤ ਹੋਈ ਅਧਿਕਾਰਤ ਜਾਣਕਾਰੀ ਮੁਤਾਬਕ ਸੂਬੇ ਵਿੱਚ ਸ਼ਾਮ ਤੱਕ ਕੁੱਲ 61 ਫੀਸਦੀ ਵੋਟਿੰਗ ਦਰਜ ਕੀਤੀ ਗਈ।ਨਗਰ ਨਿਗਮ ਅਤੇ ਕੌਂਸਲ ਚੋਣਾਂ ਲਈ ਵੋਟਿੰਗ ਦਾ ਕਾਰਜ ਕੁਝ ਥਾਵਾਂ ‘ਤੇ ਹੋਈਆਂ ਛੋਟੀਆਂ-ਮੋਟੀਆਂ ਹਿੰਸਕ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ। ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਸਮੇਂ ਅਨੁਸਾਰ ਸਵੇਰੇ 8:00 ਵਜੇ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 5:00 ਵਜੇ ਤੱਕ ਲਗਾਤਾਰ ਜਾਰੀ ਰਹੀ। ਇਨ੍ਹਾਂ ਚੋਣਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਤੌਰ ‘ਤੇ ਚੋਣ ਮੈਦਾਨ ਵਿੱਚ ਨਿੱਤਰੇ ਕੁੱਲ 7,555 ਉਮੀਦਵਾਰਾਂ ਦੀ ਸਿਆਸੀ ਕਿਸਮਤ ਅੱਜ ਬੈਲਟ ਬਾਕਸਾਂ (ਮਤ ਪੱਟੀਆਂ) ਵਿੱਚ ਬੰਦ ਹੋ ਗਈ ਹੈ। ਇਨ੍ਹਾਂ ਸਾਰੇ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਹੁਣ 29 ਮਈ (ਸ਼ੁੱਕਰਵਾਰ) ਨੂੰ ਆਉਣ ਵਾਲੇ ਚੋਣ ਨਤੀਜਿਆਂ ਦੇ ਨਾਲ ਹੋਵੇਗਾ। ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਗਿਣਤੀ ਕੇਂਦਰਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਗਿਣਤੀ ਕੇਂਦਰਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਚੋਣ ਪ੍ਰਕਿਰਿਆ ਦੌਰਾਨ ਸੂਬੇ ਦੇ ਕਈ ਹਿੱਸਿਆਂ ਤੋਂ ਹਿੰਸਕ ਝੜਪਾਂ ਹੋਣ ਦੀਆਂ ਦੁਖਦਾਈ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਵੱਖ-ਵੱਖ ਸਿਆਸੀ ਧਿਰਾਂ ਅਤੇ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਕਈ ਵਾਰਡਾਂ ਵਿੱਚ ਤਿੱਖੀ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਗੱਲ ਹੱਥੋਪਾਈ ਅਤੇ ਹਿੰਸਾ ਤੱਕ ਪਹੁੰਚ ਗਈ। ਇਨ੍ਹਾਂ ਝੜਪਾਂ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾਵਾਂ ਦੀ ਭਿਣਕ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਅਤੇ ਰੁਕੀ ਹੋਈ ਵੋਟਿੰਗ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕਰਵਾਇਆ।  ਬਹੁਤ ਜਿਆਦਾ ਗਰਮੀ ਹੋਣ ਕਾਰਨ ਜਿਆਦਾਤਰ ਵਾਰਡਾਂ ਵਿੱਚ ਵੋਟ ਪ੍ਰਤੀਸ਼ਤ ਘੱਟ ਰਹੀ ਅਤੇ ਵੱਡੀ ਗਿਣਤੀ ਵਿੱਚ ਲੋਕ ਵੋਟ ਪਾਉਣ ਤੋਂ ਲਈ ਘਰਾਂ ਚੋਂ ਘੱਟ ਨਿਕਲੇ। ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਜਿਲੇ ਦੇ ਸ਼ਹਿਰ ਮੁਹਾਲੀ ਦੀ ਚੋਣ ਲਈ ਅੱਜ ਸ਼ਹਿਰ ਦੇ 50 ਬਾਣਾ ਵਿੱਚ ਅਮਨ ਅਮਾਨ ਨਾਲ ਪੋਲਿੰਗ ਹੋਈ ਜਦੋਂ ਕਿ ਇਸ ਦੌਰਾਨ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਤਣਾਓ ਦੇ ਹਾਲਾਤ ਵੀ ਬਣਦੇ ਨਜ਼ਰ ਆਏ ਪਰੰਤੂ ਪੁਲਿਸ ਦੀ ਚੌਪਸੀ ਕਾਰਨ ਹਾਲਾਤ ਕਾਬੂ ਚ ਰਹੇ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ੁਰੂਆਤ ਵਿੱਚ ਵੋਟਾਂ ਪਾਉਣ ਦੀ ਰਫਤਾਰ ਮੱਠੀ ਰਹੀ ਸਵੇਰ 10 ਵਜੇ ਤੱਕ ਵਾਰਡ ਨੰਬਰ ਇੱਕ ਤੋਂ 50 ਤੱਕ ਔਸਤਨ 13.3 ਫੀਸਦੀ ਵੋਟਾਂ ਪਈਆ। ਬਾਅਦ ਵਿੱਚ ਬਾਅਦ ਵਿੱਚ ਵੋਟ ਵੋਟਾਂ ਪੈਣ ਦੀ ਰਫਤਾਰ ਥੋੜੀ ਤੇਜ਼ ਹੋਈ ਅਤੇ ਦੁਪਹਿਰ 12 ਵਜੇ ਤੱਕ ਵਾਰਡ ਨੰਬਰ ਇੱਕ ਤੋਂ 50 ਤੱਕ ਵਿੱਚ 28 ਫੀਸਦੀ ਵੋਟਿੰਗ ਹੋਈ। ਦੁਪਹਿਰ 2 ਵਜੇ ਤੱਕ 39.14 ਫੀਸਦੀ ਵੋਟਾਂ ਪਈਆਂ ਅਤੇ ਵੋਟਿੰਗ ਦਾ ਸਮਾਂ ਖਤਮ ਹੋਣ ਤੱਕ ਵੋਟਰਾਂ ਦੇ ਵੋਟਾਂ ਦੇ ਅੰਕੜੇ 50 ਤੋਂ 55 ਫੀਸਦੀ ਪੋਲ ਹੋਈ। ਖਾਸ ਗੱਲ ਇਹ ਹੈ ਕਿ ਨਗਰ ਨਿਗਮ ਕੌਂਸਲ ਚੋਣਾਂ 2027 ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਚ ਕਿਹੜੀ ਪਾਰਟੀ ਮਜਬੂਤ ਹੋ ਕੇ ਆਪਣੀ ਸਰਕਾਰ ਬਣਾਵੇਗੀ ਇਹਨਾਂ ਚੋਣਾਂ ਤੋਂ ਸਪਸ਼ਟ ਹੋਵੇਗਾ।

 

Leave a Reply

Your email address will not be published. Required fields are marked *