ਆਉਣ ਵਾਲੇ ਦਿਨਾਂ ‘ਚ ਮੋਹਾਲੀ ਕਾਰਪੋਰੇਸ਼ਨ ਚੋਣਾਂ ਦੇ ‘ਚ ਕੋਈ ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਨਹੀਂ ਆਵੇਗਾ ਨਜ਼ਰ : ਵਿਧਾਇਕ ਕੁਲਵੰਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਮਈ (ਮੰਗਤ ਸਿੰਘ ਸੈਦਪੁਰ) : ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਯੂਥ ਨੇਤਾ ਅਤੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ੰ ਵਾਰਡ ਨੰਬਰ-42 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਉਮੀਦਵਾਰ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸਰਬਜੀਤ ਸਿੰਘ ਸਮਾਣਾ ਦੀ ਚੋਣ ਮੁਹਿੰਮ ਨੂੰ ਅਗਾਂਹ ਵਧਾਉਣਗੇ ਅਤੇ ਘਰ-ਘਰ ਜਾ ਕੇ ਸਰਬਜੀਤ ਸਿੰਘ ਸਮਾਣਾ ਦੇ ਹੱਕ ਵਿੱਚ ਵੋਟਾਂ ਮੰਗਣਗੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਅਮਰਿੰਦਰ ਸਿੰਘ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਅਤੇ ਯਕੀਨ ਦਵਾਇਆ ਕਿ ਅਮਰਿੰਦਰ ਸਿੰਘ ਅਤੇ ਉਸ ਦੇ ਨਾਲ ਸ਼ਾਮਿਲ ਹੋਏ ਸੈਂਕੜੇ ਸਾਥੀਆਂ ਦਾ ਆਮ ਆਦਮੀ ਪਾਰਟੀ ਵਿੱਚ ਮਾਣ-ਸਤਿਕਾਰ ਬਰਕਰਾਰ ਰੱਖਿਆ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਬਜੀਤ ਸਿੰਘ ਸਮਾਣਾ ਤੀਸਰੀ ਵਾਰ ਕੌਂਸਲਰ ਦੀ ਚੋਣ ਲੜ ਰਿਹਾ ਹੈ ਅਤੇ ਪਹਿਲਾਂ ਵੀ ਸਰਬਜੀਤ ਸਿੰਘ ਨੂੰ ਲੋਕਾਂ ਦਾ ਪਿਆਰ ਮਿਲਦਾ ਰਿਹਾ ਅਤੇ ਹੁਣ ਅਮਰਿੰਦਰ ਸਿੰਘ ਵਰਗੇ ਨੌਜਵਾਨ ਨੇਤਾ ਸਰਬਜੀਤ ਸਿੰਘ ਸਮਾਣਾ ਦੀ ਟੀਮ ਵਿੱਚ ਜੁੜਨ ਨਾਲ ਹੋਰ ਮਜ਼ਬੂਤ ਹੋਈ। ਹੁਣ ਬਿਨਾਂ ਸ਼ੱਕ ਸਰਬਜੀਤ ਸਿੰਘ ਸਮਾਣਾ ਵੱਡੇ ਫਰਕ ਨਾਲ ਚੋਣ ਜਿੱਤਣਗੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਵਿੱਚ ਮਿਉਂਸੀਪਲ ਕਮੇਟੀ ਅਤੇ ਹੁਣ ਮੋਹਾਲੀ ਕਾਰਪੋਰੇਸ਼ਨ ਬਣਨ ਨੂੰ 25 ਵਰ੍ਹੇ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ। ਕਦੀ ਵੀ ਮੋਹਾਲੀ ਦੇ ਲੋਕਾਂ ਨੂੰ ਇਨੀਆਂ ਸ਼ਿਕਾਇਤਾਂ ਨਹੀਂ ਸਨ, ਜਦਕਿ ਇਸ ਲੰਘੇ ਕਾਰਜਕਾਲ ਦੇ ਵਿੱਚ ਮੁਹਾਲੀ ਦੇ ਲੋਕਾਂ ਨੂੰ ਬੇਹੱਦ ਨੁਕਸਾਨ ਚੱਲਣਾ ਪਿਆ। ਕਿਧਰੇ ਸੀਵਰੇਜ ਬੰਦ, ਕਿਧਰੇ ਕੂੜੇ ਦੇ ਵੱਡੇ-ਵੱਡੇ ਢੇਰ ਵਿਖਾਈ ਦੇ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਇਸ ਕੂੜੇ ਦੇ ਲਈ ਬਦਲਵਾਂ ਪ੍ਰਬੰਧ ਕਰਕੇ ਦਿੱਤਾ ਸੀ। ਪ੍ਰੰਤੂ ਇਹਨਾਂ ਨੂੰ ਨਾ ਤਾਂ ਕੰਮ ਦੀ ਸਮਝ ਸੀ ਅਤੇ ਨਾ ਹੀ ਲੋਕਾਂ ਦੇ ਕੰਮ ਕਰਨ ਵਿੱਚ ਕੋਈ ਦਿਲਚਸਪੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਹਾਕਰ ਨੂੰ ਟਿਕਟ ਦਿੱਤੀ ਗਈ ਹੈ, ਜੋ ਕਿ ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿੰਦਾ ਅਤੇ ਸਹੀ ਮਾਇਨਿਆਂ ਦੇ ਵਿੱਚ ਲੋਕਾਂ ਦਾ ਸੇਵਾਦਾਰ ਹੈ। ਉਸਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਹੀ ਆਮ ਆਦਮੀ ਪਾਰਟੀ ਵੱਲੋਂ ਉਸ ਨੂੰ ਕੌਂਸਲਰ ਦੀ ਟਿਕਟ ਦਿੱਤੀ ਗਈ ਅਤੇ ਬਿਨਾਂ ਸ਼ੱਕ ਇਹ ਉਮੀਦਵਾਰ ਵੱਡੇ ਫਰਕ ਨਾਲ ਜੇਤੂ ਹੋਵੇਗਾ। ਉਹਨਾਂ ਕਿਹਾ ਕਿ ਭਾਵੇਂ ਕੋਈ ਛੋਟਾ ਹੋਵੇ ਜਾਂ ਫਿਰ ਕੋਈ ਵੱਡਾ ਧਨਾਢ ਇਹ ਗੱਲ ਰਾਜਨੀਤੀ ਦੇ ਵਿੱਚ ਕੋਈ ਮਾਇਅਨੇ ਨਹੀਂ ਰੱਖਦੀ। ਮੋਹਾਲੀ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਕਈ ਅਮੀਰ- ਘਰਾਣੇ ਵੋਟਾਂ ਦੀ ਮੰਗ ਕਰ ਰਹੇ ਸਨ ਰਹੇ ਹਨ। ਪ੍ਰੰਤੂ ਇਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਵਾਹ-ਵਾਸਤਾ ਨਹੀਂ। ਉਹ ਸਿਰਫ ਵੋਟਾਂ ਵਾਲੇ ਦਿਨਾਂ ਵਿੱਚ ਹੀ ਨਜ਼ਰ ਆਉਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਦਾ ਨਿਜੀ ਸਵਾਰਥ ਸਾਹਮਣੇ ਆ ਜਾਂਦਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੌਲੀ-ਹੌਲੀ ਕਾਂਗਰਸ ਅਤੇ ਅਕਾਲੀ ਉਮੀਦਵਾਰਾਂ ਤੋਂ ਇਲਾਵਾ ਸਾਰੇ ਆਜ਼ਾਦ ਉਮੀਦਵਾਰ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਆਉਣ ਵਾਲੇ ਦਿਨਾਂ ‘ਚ ਮੋਹਾਲੀ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਕੋਈ ਵੀ ਆਜ਼ਾਦ ਉਮੀਦਵਾਰ ਨਜ਼ਰੀ ਨਹੀਂ ਆਵੇਗਾ। ਇਸ ਮੌਕੇ ‘ਤੇ ਵਾਰਡ ਨੰਬਰ-42 ਤੋਂ ਉਮੀਦਵਾਰ ਅਤੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਸਮਾਣਾ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਗਿਣਤੀ ਵਿੱਚ ਸਮਰਥਕ ਵੋਟਰ ਹਾਜ਼ਰ ਸਨ।


