Home » Uncategorized » 22 ਮਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਕਾਲੇ ਚੋਲੇ ਪਾ ਕੇ ਆਪਣੇ ਆਪ ਨੂੰ ਸੰਗਲਾਂ ਜਕੜ ਕੇ ਕੀਤਾ ਜਾਵੇਗਾ ਰੋਸ ਜਾਹਿਰ : ਕੌਮੀ ਇਨਸਾਫ ਮੋਰਚੇ

22 ਮਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਕਾਲੇ ਚੋਲੇ ਪਾ ਕੇ ਆਪਣੇ ਆਪ ਨੂੰ ਸੰਗਲਾਂ ਜਕੜ ਕੇ ਕੀਤਾ ਜਾਵੇਗਾ ਰੋਸ ਜਾਹਿਰ : ਕੌਮੀ ਇਨਸਾਫ ਮੋਰਚੇ

20 ਮਈ ਨੂੰ ਹੋਣ ਵਾਲੀ ਮੀਟਿੰਗ ਕੁਝ ਕਾਰਨਾਂ ਕਰਕੇ ਕੀਤੀ ਮੁਲਤਵੀ ਹੁਣ 27 ਮਈ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੀ ਰੱਖੀ…
ਚੰਡੀਗੜ੍ਹ 15 ਮਈ (ਮੰਗਤ ਸਿੰਘ ਸੈਦਪੁਰ) : 22 ਮਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਕਾਲੇ ਚੋਲੇ ਪਾ ਕੇ ਆਪਣੇ ਆਪ ਨੂੰ ਸੰਗਲੀਆਂ ਨਾਲ ਜਕੜ ਕੇ ਕੀਤਾ ਜਾਵੇਗਾ ਰੋਸ ਜਾਹਿਰ ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਮੋਹਾਲੀ ਮੋਰਚੇ ਵਿੱਚ ਪਾਲ ਸਿੰਘ ਘੜੂੰਆਂ, ਗੁਰਦੀਪ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ ਮੋਰਚੇ ਨੂੰ ਤੇਜ਼ ਕਰਨ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਰ ਪਾਰ ਦੀ ਲੜਾਈ ਲੜਨ ਲਈ ਵਿਚਾਰਾਂ ਕੀਤੀਆਂ ਗਈਆਂ ਦਿੱਲੀ ਸਫਲ ਮਾਰਚ ਕਰਨ ਲਈ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਬਰਕਰਾਂ ਦਾ ਧੰਨਵਾਦ ਕੀਤਾ। 20 ਮਈ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਨੂੰ ਕੁਝ ਕਾਰਨਾਂ ਕਰਕੇ ਮੁਲਤਵੀ ਕਰਕੇ ਉਸ ਮੀਟਿੰਗ ਦੀ ਅਗਲੀ ਤਰੀਕ 27 ਮਈ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੀ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ, ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ, ਧਾਰਮਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ, ਬੁੱਧੀਜੀਵੀ, ਗ੍ਰੰਥੀ ਸਭਾ, ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ, ਜਨਤਕ ਜਥੇਬੰਦੀਆਂ, ਸਾਬਕਾ ਅਫਸਰ ਰਟਾਇਰ ਜਸਟਿਸ ਸਾਰੀਆਂ ਸ਼ਖਸ਼ੀਅਤਾਂ ਨੂੰ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਇਹ ਪੰਥ ਤੇ ਪੰਜਾਬ ਨਾਲ ਜ਼ੁਲਮ ਕਰ ਰਹੀਆਂ ਹਨ ਕੌਮੀ ਇਨਸਾਫ ਮੋਰਚਾ ਦ੍ਰਿੜ ਹੈ ਕਿ 1947 ਤੋਂ ਲੈ ਕੇ ਅੱਜ ਤੱਕ ਲੱਖਾਂ ਪੰਜਾਬੀਆਂ ਦਾ ਖੂਨ ਪੀ ਕੇ ਵੀ ਇਹਨਾਂ ਦਾ ਅਜੇ ਤੱਕ ਢਿੱਡ ਨਹੀਂ ਭਰਿਆ ਤਾਂ ਅਸੀਂ ਸ਼ਾਂਤਮਈ ਰਹਿ ਕੇ ਸ਼ਹਾਦਤ ਦੇਣ ਲਈ ਵੀ ਤਿਆਰ ਹਾਂ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਸਖਤ ਆਲੋਚਨਾ ਕਰਦਿਆਂ ਇਹ ਸਪਸ਼ਟ ਕੀਤਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਵਾਰੇ ਬੇਤੁਕੇ , ਤੱਥਹੀਣ ਮਾਨਯੋਗ ਅਦਾਲਤਾਂ ਵਿੱਚ ਐਫੀਡੈਫਟ ਦਿੱਤੇ ਜਾ ਰਹੇ ਹਨ। ਇਸ ਲਈ ਕੌਮੀ ਇਨਸਾਫ ਮੋਰਚੇ  ਵੱਲੋਂ 22 ਮਈ ਦਿਨ ਸ਼ੁਕਰਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕਾਲੇ ਚੋਲੇ ਪਾ ਕੇ ਆਪਣੇ ਆਪ ਨੂੰ ਜੰਜੀਰੀਆਂ ਵਿੱਚ ਜਕੜ ਕੇ ਰੋਸ ਮਾਰਚ ਕੀਤਾ ਜਾਵੇਗਾ ਇਸ ਜਥੇ ਦੀ ਗਿਣਤੀ 101 ਦੇ ਕਰੀਬ ਹੋਵੇਗੀ ਇਸ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪਰਸਤ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਵਿੱਚ ਦੇਸ਼-ਵਿਦੇਸਾਂ ਦੀਆਂ ਸਿੱਖ ਸੰਗਤਾਂ ਨੂੰ ਵੱਡੇ ਪੱਧਰ ‘ਤੇ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਲਾਪਤਾ 328 ਸਰੂਪਾਂ ਅਤੇ ਬਹਿਬਲ ਕਲਾਂ ਤੇ ਬਰਗਾੜੀ ਗੋਲੀ ਕਾਂਡ ਦਾ ਇਨਸਾਫ ਲਿਆ ਜਾ ਸਕੇ। ਮੀਟਿੰਗ ਵਿੱਚ ਹਾਜ਼ਰ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ,, ਗੁਰਿੰਦਰ ਸਿੰਘ ਭੰਗੂ, ਪਾਲ ਸਿੰਘ ਫਰਾਂਸ ,ਕਰਨੈਲ ਸਿੰਘ ਪੰਜੋਲੀ, ਬਲਜਿੰਦਰ ਸਿੰਘ ਖਾਲਸਾ, ਗੁਰਿੰਦਰ ਸਿੰਘ ਬਾਜਵਾ, ਬਲਜੀਤ ਸਿੰਘ ਭਾਊ, ਬਲਵਿੰਦਰ ਸਿੰਘ ਫਿਰੋਜ਼ਪੁਰ, ਇੰਦਰਵੀਰ ਸਿੰਘ ਪਟਿਆਲਾ, ਰਸ਼ਪਾਲ ਸਿੰਘ ਚੰਡੀਗੜ੍ਹ, ਬਾਬਾ ਰਾਜਾ ਰਾਜ ਸਿੰਘ, ਜਗਬੀਰ ਸਿੰਘ ਘੜੂੰਆਂ, ਬਾਬਾ ਪਰਮਜੀਤ ਸਿੰਘ ,ਅਵਤਾਰ ਸਿੰਘ  ਬੜੈਲ, ਮੱਖਣ ਸਿੰਘ ਮਾਨਸਾ, ਕੁਲਵੀਰ ਸਿੰਘ , ਹਾਈਜੈਕ ਤਜਿੰਦਰ ਸਿੰਘ, ਪਰਵਿੰਦਰ ਸਿੰਘ ਮਲੋਆ, ਰੇਸ਼ਮ ਸਿੰਘ ਖਰੜ, ਗੋਬਿੰਦਰ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *