Home » Uncategorized » ਪੰਜਾਬ ਦੀ ਹਰ ਪੱਖ ਤਬਾਹ ਹੋ ਰਹੀ ਆਰਥਿਕਤਾ ਰੋਕਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਦਿੱਤਾ ਮੰਗ ਪੱਤਰ : ਜ.ਸ. ਕੁਲਦੀਪ ਸਿੰਘ ਭਾਗੋਵਾਲ/ਜਥੇ. ਬਲਕਾਰ ਸਿੰਘ ਭੁੱਲਰ

ਪੰਜਾਬ ਦੀ ਹਰ ਪੱਖ ਤਬਾਹ ਹੋ ਰਹੀ ਆਰਥਿਕਤਾ ਰੋਕਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਦਿੱਤਾ ਮੰਗ ਪੱਤਰ : ਜ.ਸ. ਕੁਲਦੀਪ ਸਿੰਘ ਭਾਗੋਵਾਲ/ਜਥੇ. ਬਲਕਾਰ ਸਿੰਘ ਭੁੱਲਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਮਈ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਬਲਕਾਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਮੱਗ ਪੱਤਰ ਦਿੱਤਾ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ, ਬਾਬਾ ਸੰਤੋਖ ਸਿੰਘ, ਜਸਵਿੰਦਰ ਸਿੰਘ ਸੋਤਲ, ਬਾਬਾ ਜਥੇਦਾਰ ਸੇਵਾ ਸਿੰਘ, ਨਾਇਬ ਸਿੰਘ ਗੀਗੇਮਾਜਰਾ ਅਤੇ ਕੁਲਵੀਰ ਸਿੰਘ ਖ਼ਾਲਸਾ ਮੋਹਾਲੀ ਆਦਿ ਆਗੂਆਂ ਨੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਪੰਜਾਬ ਦੀ ਹਰ ਪੱਖੋਂ ਕਮਜ਼ੋਰ ਹੋ ਰਹੀ ਮਜਬੂਤੀ ਨੂੰ ਸਥਿਰਤਾ ਪੰਜਾਬ ਆਰਥਿਕ ਬਚਾਅ ਸਿਧਾਂਤ ਤਹਿਤ ਮਹਿੰਗਾਈ, ਊਰਜਾ ਸੰਕਟ, ਉਦਯੋਗਾਂ ਦੇ ਪੰਜਾਬ ਦੇ ਤੋਂ ਬਾਹਰ ਜਾਣਾ, ਪਾਣੀ ਅਤੇ ਵਾਤਾਵਰਨ ਦੇ ਖਤਰੇ, ਨਸ਼ਾ, ਗੈਂਗ, ਮੌਸਮੀ ਤਬਦੀਲੀ, ਮਨੁੱਖੀ ਅਧਿਕਾਰ ਅਤੇ ਪੰਜਾਬ ਦੀ ਲੰਮੇ ਸਮੇਂ ਦੀ ਸਥਿਰ ਰੱਖਣ ਦੀ ਲੋੜ ਹੈ। ਪੰਜਾਬ ਨੂੰ ਅੱਜ ਸਿਰਫ ਇੱਕ ਆਮ ਆਰਥਿਕ ਮੁਸ਼ਕਲ ਨਹੀਂ ਸਗੋਂ ਇੱਕ ਵੱਡੇ ਮਿਲੇ ਜੁਲੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਵਧਦੀ ਮਹਿੰਗਾਈ, ਤੇਲ ਅਤੇ ਗੈਸ ਦਾ ਸੰਕਟ, ਉਦਯੋਗਾਂ ਅਤੇ ਪੈਸੇ ਦਾ ਪੰਜਾਬ ਤੋਂ ਬਾਹਰ ਜਾਣਾ, ਖੇਤੀਬਾੜੀ ਦੇ ਡਿੱਗਦੇ ਹਾਲਾਤ, ਡਿੱਗਦਾ ਭੁਜਲ, ਨਸ਼ਾ ਅਤੇ ਗੈਂਗ, ਨੌਜਵਾਨਾਂ ਦਾ ਵਿਦੇਸ਼ ਜਾਣਾ, ਸਰਹੱਦ ਦੇ ਖਤਰੇ, ਵਾਤਾਵਰਨ ਸੁਰੱਖਿਆ ਦਾ ਕਮਜ਼ੋਰ ਹੋਣਾ, ਪਾਣੀ ਦਾ ਸੰਕਟ, ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਪੁਰਾਣੀਆਂ ਚਿੰਤਾਵਾਂ ਅਤੇ ਵੱਧ ਦਾ ਸਮਾਜਿਕ ਅਤੇ ਸੰਵਿਧਾਨਿਕ ਤਣਾ ਸ਼ਾਮਿਲ ਹੈ। ਇਹ ਸਾਰੀਆਂ ਸਮੱਸਿਆਵਾਂ ਨੂੰ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਪੰਜਾਬ ਦੀ ਮਹਿੰਗਾਈ ਨੂੰ ਖਾੜੀ ਦੇਸ਼ਾਂ ਦੇ ਤੇਲ ਸੰਕਟ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਉਦਯੋਗਾਂ ਦੀ ਡਿਗਦੀ ਹਾਲਤ ਨੂੰ ਮਹਿੰਗਾਈ ਊਰਜਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਨਸ਼ੇ ਦੀ ਸਮੱਸਿਆ ਨੂੰ ਬੇਰੁਜ਼ਗਾਰੀ ਅਤੇ ਪੈਸੇ ਦੇ ਬਾਹਰ ਜਾਣ ਨਾਲ ਜੋੜ ਕੇ ਵੇਖਣਾ ਪਵੇਗਾ। ਖੇਤੀਬਾੜੀ ਦੀ ਮੁਸ਼ਕਿਲ ਨੂੰ ਡਿੱਗਦੇ ਭੂੰਜਲ ਅਤੇ ਮੌਸਮੀ ਤਬਦੀਲੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਲੋਕਾਂ ਦਾ ਸਰਕਾਰੀ ਸੰਸਥਾਵਾਂ ‘ਤੇ ਘੱਟ ਦਾ ਭਰੋਸਾ ਵੀ ਪੰਜਾਬ ਦੀ ਸਥਿਰਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਲਈ ਪੰਜਾਬ ਨੂੰ ਲੋੜ ਹੈ ਕਿ ਲੰਮੇ ਸਮੇਂ ਦੀ ਆਰਥਿਕ ਯੋਜਨਾ, ਸਸਤੀ ਊਰਜਾ, ਪਾਣੀ ਦੀ ਵਿਗਿਆਨਿਕ ਰੱਖਿਆ, ਉਦਯੋਗਾ ਦੇ ਮੁੜ ਤਿਆਰੀ, ਨਸ਼ਾ ਅਤੇ ਗੈਂਗ ਵਿਰੁੱਧ ਮਜਬੂਤ ਕਾਰਵਾਈ, ਧਾਰਮਿਕ ਆਜ਼ਾਦੀ ਦੀ ਰੱਖਿਆ, ਸੰਵਿਧਾਨ ਭਰੋਸੇ ਦੀ ਮੁੜ ਸਥਾਪਨਾ ਅਤੇ ਪੰਜਾਬ ਲਈ ਵੱਖਰੀ ਵਿਕਾਸ ਯੋਜਨਾ ਦਾ ਹੋਣਾ ਜਰੂਰੀ ਹੈ। ਪੰਜਾਬ ਦੇ ਮੌਜੂਦਾ ਸੰਕਟ ਦੀ ਬਣਤਰ ਪੰਜਾਬ ਦੀ ਆਰਥਿਕਤਾ ਕਈ ਵੱਡੇ ਕਾਰਨਾਂ ਨਾਲ ਬਣ ਰਹੀ ਹੈ। ਪੰਜਾਬ ਦੀ ਖੇਤੀ ਅਤੇ ਉਦਯੋਗ, ਡੀਜ਼ਲ ਬਾਹਰੋਂ ਆਉਣ ਵਾਲੇ ਕੱਚੇ ਤੇਲ, ਖਾਦ ਲਈ ਗੈਸ ਬਾਜ਼ਾਰ ਅਤੇ ਲੰਮੇ ਆਵਾਜਾਈ ਪ੍ਰਣਾਲੀ ‘ਤੇ ਨਿਰਭਰ ਹੈ। ਮਹਿੰਗੀ ਬਿਜਲੀ ਅਤੇ ਗੈਸ ਕਾਰਨ ਉਦਯੋਗ ਬਾਹਰ ਜਾ ਰਹੇ ਹਨ। ਨਵਾਂ ਨਿਵੇਸ਼ ਘੱਟ ਰਿਹਾ ਹੈ ਅਤੇ ਪੰਜਾਬ ਦੀ ਮੁਕਾਬਲੇ ਦੀ ਸਮਰੱਥਾ ਘੱਟ ਰਹੀ ਹੈ। ਪੰਜਾਬ ਦੀ ਖੇਤੀ ਸਾਹਮਣੇ ਡਿੱਗਦਾ ਭੂੰਜਲ, ਵੱਧਦੇ ਖਰਚੇ ਅਤੇ ਇਕੋ ਫਸਲ :ਤੇ ਨਿਰਭਰਤਾ ਦੀ ਸਮੱਸਿਆ ਹੈ। ਨਸ਼ਾ ਅਤੇ ਗੈਂਗ ਮਜ਼ਦੂਰੀ, ਉਤਪਾਦਕਾਂ, ਨਿਵੇਸ਼, ਸਮਾਜਿਕ ਭਰੋਸਾ ਅਤੇ ਨੌਜਵਾਨਾਂ ਦਾ ਭਵਿੱਖ ਨੂੰ ਨਸ਼ਾ ਅਤੇ ਗੈਂਗ ਪ੍ਰਭਾਵਿਤ ਕਰ ਰਹੇ ਹਨ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਨਿਵੇਸ਼ਕ ਡਰਦੇ ਹਨ। ਕਾਰੋਬਾਰ ਅਸਥਿਰ ਹੁੰਦੇ ਜਾ ਰਹੇ ਹਨ ਅਤੇ ਆਰਥਿਕ ਭਰੋਸਾ ਘੱਟਦਾ ਜਾ ਰਿਹਾ ਹੈ। ਭਾਰਤ ਆਪਣਾ ਲਗਭਗ 85 ਫੀਸਦੀ ਕੱਚਾ ਤੇਲ ਬਾਹਰਲੇ ਦੇਸ਼ਾਂ ਤੋਂ ਮੰਗਵਾਉਂਦਾ ਹੈ। ਇਸ ਕਰਕੇ ਪੰਜਾਬ ਬਹੁਤ ਪ੍ਰਭਾਵਿਤ ਹੁੰਦਾ ਹੈ। ਖਾੜੀ ਦੇਸ਼ਾਂ ਦੀ ਆਰਥਿਕਤਾ ਨਾਲ ਹੋਰ ਭੁੰਜਲ ਡੰਪ ਦੇ ਖਤਰੇ ਨਾਲ ਐਲਐਨਜੀ ਦੀਆਂ ਵਧੀਆਂ ਕੀਮਤਾਂ ਅਤੇ ਪੱਛਮੀ ਦੇਸ਼ਾਂ ਵਿੱਚ ਜੰਗੀ ਤਣਾਅ ਕਾਰਨ ਪੰਜਾਬ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਤੇਲ ਅਤੇ ਗੈਸ ਮਹਿੰਗੇ ਹੋਣ ਨਾਲ ਆਵਾਜਾਈ, ਖਾਣ ਪੀਣ, ਖਾਦ ਅਤੇ ਦਵਾਈਆਂ ਮਹਿੰਗੀਆਂ ਹੋ ਰਹੀਆਂ ਹਨ। ਸਿੰਚਾਈ ਦਾ ਖਰਚਾ ਵੱਧ ਦਾ ਹੈ ਅਤੇ ਉਦਯੋਗੀ ਉਤਪਾਦਨ ਮਹਿੰਗਾ ਹੋਣ ਕਰਕੇ ਇਹਦਾ ਭਾਰ ਵੱਧ ਰਿਹਾ ਹੈ। ਇੱਕ ਆਮ ਘਰ ‘ਤੇ ਲਗਭਗ 1000 ਤੋਂ 2000 ਮਹੀਨੇ ਦਾ ਵਾਧੂ ਖਰਚਾ ਪੈ ਰਿਹਾ ਹੈ। ਕਿਸਾਨਾਂ ਤੇ ਵਾਧੂ ਭਾਰ ਇੱਕ ਏਕੜ ਤੇ 3000 ਤੋਂ 6000 ਪ੍ਰਤੀ ਸੀਜਨ ਵਾਧੂ ਖਰਚਾ ਹੋ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ ਡਿਊਟੀ ਘਟਾਈ ਅਤੇ ਜੀਐਸਟੀ ਘਟਾਇਆ ਜਾਵੇ। ਖਾਦ ਅਤੇ ਐਲਪੀਜੀ ਦੀਆਂ ਕੀਮਤਾਂ ਕਾਬੂ ਚ ਰੱਖੀਆਂ ਜਾਣ। ਪੰਜਾਬ ਸਰਕਾਰ ਵੱਲੋਂ ਵੀ ਏਟੀ ਘਟਾਇਆ ਜਾਵੇ। ਖੇਤੀ ਲਈ ਡੀਜ਼ਲ ਵਿੱਚ ਰਾਹਤ ਦਿੱਤੀ ਜਾਵੇ ਅਤੇ ਬਿਜਲੀ ਖਰਚੇ ‘ਤੇ ਸਹਾਇਤਾ ਦਿੱਤੀ ਜਾਵੇ। ਤੇਲ ਸੰਕਟ ਐਲ ਨੀਨੇ ਅਤੇ ਟੀਏਪੀਆਈ ਪੰਜਾਬ ਲਈ ਵੱਡਾ ਖਤਰਾ ਹੈ। ਇਸ ਲਈ ਖੇਤਰੀ ਅਮਨ ਵਪਾਰ ਦੀ ਮੁੜ ਸ਼ੁਰੂਆਤ ਟੀਏਪੀਆਈ ਗੈਸ ਟਾਈਪ ਲਾਈਨ ਅਤੇ ਸਸਤੀ ਗੈਸ ਸਪਲਾਈ ਬਹੁਤ ਜਰੂਰੀ ਹੈ। ਮੰਡੀ ਗੋਬਿੰਦਗੜ੍ਹ ਦੇ ਸਟੀਲ ਉਦਯੋਗਾਂ ਨੂੰ ਮਹਿੰਗੀ ਗੈਸ, ਮਹਿੰਗੀ ਬਿਜਲੀ ਅਤੇ ਉੱਚੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ ਗੁਜਰਾਤ ਵਰਗੇ ਰਾਜਾਂ ਨੂੰ ਐਲਐਨਜੀ ਟਰਮੀਨਲ ਸਸਤੀ ਗੈਸ ਅਤੇ ਵਧੀਆ ਢਾਂਚਾ ਮਿਲ ਰਿਹਾ ਹੈ। ਪੰਜਾਬ ਨੂੰ ਫਸਲੀ ਵੱਖਰੇਪਣ ਦੀ ਸੁਰੱਖਿਅਤ ਖੇਤੀ ਪਾਣੀ ਬਚਾਉਣ ਅਤੇ ਵਿਗਿਆਨਿਕ ਪਾਣੀ ਨੀਤੀ ਦੀ ਸਖਤ ਲੋੜ ਹੈ। ਪੰਜਾਬ ਨੂੰ ਬਿਨਾਂ ਵਿਗਿਆਨਿਕ ਜਾਂਚ ਦੇ ਦਰਿਆ ਮੋੜ ਪ੍ਰੋਜੈਕਟ, ਕਮਜ਼ੋਰ ਈਆਈਏ ਨਿਯਮਾਂ ਅਤੇ ਪੋਸਟ ਫੈਕਟੋ ਮਨਜੂਰੀ ਪ੍ਰਣਾਲੀ ਦਾ ਵਿਰੋਧ ਕਰਨਾ ਚਾਹੀਦਾ ਹੈ। ਪੰਜਾਬ ਚ ਅੱਜ ਵੀ 1980-90 ਦੇ ਦਹਾਕੇ ਨਾਲ ਜੁੜੀਆਂ ਘਟਨਾਵਾਂ ਦਾ ਸਮਾਜਿਕ ਅਤੇ ਮਨੋਵਿਗਿਆਨਿਕ ਭਾਰ ਚੱਲ ਰਿਹਾ ਹੈ ਜਿਵੇਂ ਝੂਠੇ ਪੁਲਿਸ ਮੁਕਾਬਲੇ, ਗੁੰਮਸ਼ੁਦਾ ਲੋਕ, ਹਿਰਾਸਤ ਗੈਰ ਕਾਨੂੰਨੀ ਸਸਕਾਰ ਅਤੇ ਜਵਾਬਦੇਹੀ  ਘਾਟ ਦੇ ਮਨੁੱਖੀ ਅਧਿਕਾਰ ਅਤੇ ਸੰਸਥਾਗਤ ਜਵਾਬਦੇਹੀ ਹੋਣੇ ਚਾਹੀਦੇ ਹਨ। ਸਰਦਾਰ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੀਆਂ ਜਾਂਚਾਂ ਅੱਜ ਵੀ ਲੋਕਾਂ ਦੀ ਯਾਦ ਵਿੱਚ ਹਨ। ਉਹਨਾਂ ਮੰਗ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਇਤਿਹਾਸਕ ਦੀ ਸੁਰੱਖਿਆ ਦੀ ਜਵਾਬ ‘ਤੇ ਹੀ ਸੰਵਿਧਾਨਿਕ ਹੱਕਾਂ ਦੀ ਰੱਖਿਆ ਅਤੇ ਲੋਕਤੰਤਰਕ ਭਰੋਸੇ ਦੀ ਮੁੜ ਸਥਾਪਨਾ ਹੋਣੀ ਚਾਹੀਦੀ ਹੈ। ਬੰਦੇ ਮਾਤਰਮ ਨਾਲ ਜੁੜੀਆਂ ਚਿੰਤਾਵਾਂ ਕਾਰਨ ਸਿੱਖ ਕੌਮ ਫਿਕਰਮੰਦ ਹੈ ਕਿਉਂਕਿ ਇਸ ਵਿੱਚ ਦੇਵੀ ਪੂਜਾ, ਮਾਤਾ ਪੂਜਾ ਅਤੇ ਮੂਰਤੀ ਪੂਜਾ ਕੇਂਦਰ ਦੀ ਭਾਵਨਾ ਹੈ। ਸਿੱਖ ਕੌਮ ਮੰਨ ਦੀ ਹੈ ਕਿ ਇਹ ਸਿੱਖ ਧਰਮ ਦੇ ਅਸੂਲਾਂ ਨਾਲ ਟਕਰਾਉਂਦਾ ਹੈ। ਇਸ ਲਈ ਜਮੀਰ ਦੀ ਆਜ਼ਾਦੀ, ਧਾਰਮਿਕ ਹੱਕਾਂ ਦੀ ਰੱਖਿਆ ਅਤੇ ਬਿਨ੍ਹਾਂ ਜਬਰ ਦੇ ਪ੍ਰਣਾਲੀ ਯਕੀਨੀ ਬਣਾਈ ਜਾਵੇ। ਪੰਜਾਬ ਨੂੰ ਸਿਰਫ ਨਾਅਰਿਆਂ ਦੀ ਨਹੀਂ ਸਗੋਂ ਲੰਮੇ ਸਮੇਂ ਲਈ ਹਰ ਪੱਖੋਂ ਬਚਾਅ ਅਤੇ ਮੁੜ ਨਿਰਮਾਣ ਯੋਜਨਾ ਰਾਹੀਂ ਮਜ਼ਬੂਤ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *