Home » Uncategorized » ‘ਆਪ’ ਵਿਧਾਇਕ ਦੀ ਗੱਡੀ ‘ਤੇ ਲੱਗੀ ਲਾਲ ਬੱਤੀ ਦਾ ਚਲਾਨ ਕੱਟਣ ਵਾਲੇ ਟਰੈਫਿਕ ਪੁਲਿਸ ਮੁਲਾਜ਼ਮ ਨੂੰ ਕੀਤਾ ਲਾਈਨ ਹਾਜ਼ਰ…

‘ਆਪ’ ਵਿਧਾਇਕ ਦੀ ਗੱਡੀ ‘ਤੇ ਲੱਗੀ ਲਾਲ ਬੱਤੀ ਦਾ ਚਲਾਨ ਕੱਟਣ ਵਾਲੇ ਟਰੈਫਿਕ ਪੁਲਿਸ ਮੁਲਾਜ਼ਮ ਨੂੰ ਕੀਤਾ ਲਾਈਨ ਹਾਜ਼ਰ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਮਈ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਆਪਣੀ ਗੱਡੀ ਦਾ ਚਲਾਨ ਕੱਟੇ ਜਾਣ ‘ਤੇ ਪੁਲਿਸ ਮੁਲਾਜ਼ਮ ਨੂੰ ਹੀ ਲਾਈਨ ਹਾਜ਼ਰ ਕਰਵਾ ਦਿੱਤਾ ਗਿਆ। ਮੋਹਾਲੀ ਸ਼ਹਿਰ ‘ਚ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਇਸ ਤਰ੍ਹਾਂ ਲਗਦਾ ਹੈ ਕਿ ਇਹ ਕੋਸ਼ਿਸ਼ਾਂ ਕਿਸੇ ਨੂੰ ਰਾਸ ਨਹੀਂ ਆ ਰਹੀਆਂ। ਪ੍ਰਾਪਤ ਜਾਣਕਾਰੀ ਅਨੁਸਾਰ, ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਤੋਂ ਮੁਹਾਲੀ ਵੱਲ ਨੂੰ ਆ ਰਹੇ ਸਨ। ਇਸ ਦੌਰਾਨ ਮੁਹਾਲੀ ਸ਼ਹਿਰ ਦੇ ਇੱਕ ਚੌਕ ‘ਤੇ ਪੁਲਿਸ ਮੁਲਾਜ਼ਮਾਂ ਵੱਲੋਂ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਡਿਊਟੀ ਨਿਭਾਈ ਜਾ ਰਹੀ ਸੀ। ਜਦੋਂ ਹੀ ਵਿਧਾਇਕ ਦੀ ਗੱਡੀ ਚੌਕ ਨੇੜੇ ਪਹੁੰਚੀ ਤਾਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਏਐਸਆਈ ਲਖਵੀਰ ਸਿੰਘ ਨੇ ਗੱਡੀ ਨੂੰ ਰੋਕ ਲਿਆ, ਕਿਉਂ ਗੱਡੀ ‘ਤੇ ਲਾਲ ਬੱਤੀ ਲੱਗੀ ਹੋਈ ਸੀ। ਮੁਲਾਜ਼ਮ ਲਖਵੀਰ ਸਿੰਘ ਨੇ ਜਦੋਂ ਲਾਲ ਬੱਤੀ ਦਾ ਚਲਾਨ ਕਰਨ ਲਈ ਕਿਹਾ ਤਾਂ ਵਿਧਾਇਕ ਡਿੰਪੀ ਢਿੱਲੋਂ ਦੇ ਡਰਾਈਵਰ ਨੇ ਮੁਲਾਜ਼ਮ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕੀਤੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਮੁਲਾਜ਼ਮ ਨੇ ਚਲਾਨ ਕਰ ਦਿੱਤਾ ਤਾਂ ਸਿਆਸੀ ਤਾਕਤ ਦਾ ਰੋਅਬ ਵਿਖਾਉਂਦੇ ਹੋਏ ਵਿਧਾਇਕ ਨੇ ਉਸ ਨੂੰ ਸਸਪੈਂਡ ਕਰਵਾਉਣ ਦੀ ਕਥਿਤ ਤੌਰ ‘ਤੇ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਉਹ ਇਥੋਂ ਉਦੋਂ ਹੀ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਅਗਲੀ ਕਾਰਵਾਈ ਕੀ ਹੋਵੇਗੀ ਫਿਲਹਾਲ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਪ੍ਰੰਤੂ ਪੁਲਿਸ ਮੁਲਾਜ਼ਮ ਕੀਤੇ ਗਏ ਚਲਾਨ ਦੀ ਸਜ਼ਾ ਹੋਰ ਕੀ ਭੁਗਤਣੀ ਪਵੇਗੀ.?

Leave a Reply

Your email address will not be published. Required fields are marked *