Home » Uncategorized » ਅਜਾਦ ਕਿਸਾਨ ਮੋਰਚੇ ਵੱਲੋਂ 8 ਅਪ੍ਰੈਲ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਦਿੱਤੇ ਜਾਣ ਵਾਲੇ ਮੰਗ ਪੱਤਰ ਦਿੱਤਾ ਜਾਵੇਗਾ ਹੁਣ 10 ਅਪ੍ਰੈਲ ਨੂੰ : ਏ.ਕੇ.ਐਮ. ਪੰਜਾਬ

ਅਜਾਦ ਕਿਸਾਨ ਮੋਰਚੇ ਵੱਲੋਂ 8 ਅਪ੍ਰੈਲ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਦਿੱਤੇ ਜਾਣ ਵਾਲੇ ਮੰਗ ਪੱਤਰ ਦਿੱਤਾ ਜਾਵੇਗਾ ਹੁਣ 10 ਅਪ੍ਰੈਲ ਨੂੰ : ਏ.ਕੇ.ਐਮ. ਪੰਜਾਬ

ਪੰਜਾਬ ‘ਚ ਖਸ-ਖਸ ਦੀ ਖੇਤੀ,ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਮੰਗਾਂ ਨੂੰ ਲੈਕੇ ਕੇਂਦਰ ਦੇ ਨਾ ਭੇਜਿਆ ਜਾਵੇਗਾ ਮੰਗ ਪੱਤਰ
ਮੋਗਾ/ਧਰਮਕੋਟ 5 ਅਪ੍ਰੈਲ (ਲੀਈਓ ਪੰਜਾਬੀ ਬਿਊਰੋ) ਅਜਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇਣ ਲਈ 8 ਅਪ੍ਰੈਲ ਨੂੰ ਰੱਖਿਆ ਗਿਆ ਪ੍ਰੋਗਰਾਮ ਹੁਣ ਬਦਲ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਅਜਾਦ ਕਿਸਾਨ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਸੁੱਖ ਗਿੱਲ ਮੋਗਾ, ਤਰਨਜੀਤ ਸਿੰਘ ਨਿਮਾਣਾ ਲੁਧਿਆਣਾ ਅਤੇ ਹਰਿੰਦਰਜੀਤ ਸਿੰਘ ਜਲੰਧਰ ਅਨੁਸਾਰ 8 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਹੁਣ ਅਜਾਦ ਕਿਸਾਨ ਮੋਰਚਾ ਪੰਜਾਬ ਏਕੇਐਮ ਵੱਲੋਂ ਨਵੀਂ ਤਰੀਖ 10 ਅਪ੍ਰੈਲ ਤੈਅ ਕੀਤੀ ਗਈ ਹੈ। ਇਸ ਦਿਨ ਸਵੇਰੇ 10:30 ਵਜੇ ਪੰਜਾਬ ਦੇ ਸਾਰੇ 23 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਮੋਰਚੇ ਵੱਲੋਂ ਸਾਰੇ ਆਗੂਆਂ ਅਤੇ ਸਾਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਤਬਦੀਲੀ ਨੂੰ ਨੋਟ ਕਰਦੇ ਹੋਏ ਨਵੇਂ ਸ਼ਡਿਊਲ ਅਨੁਸਾਰ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਇਸ ਮੌਕੇ ਬੀਕੇਯੂ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਸੰਧੂ ਹਰੀਕੇ, ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ, ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸ਼ੇਰੇ ਪੰਜਾਬ ਕਿਸਾਨ-ਮਜਦੂਰ ਮੋਰਚਾ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਕਪੂਰਥਲਾ, ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਸਰਾਂ, ਸਰਬੱਤ ਦਾ ਭਲਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੀਪ ਸਿੰਘ ਖਾਲਸਾ, ਬੀਕੇਯੂ ਬੰਬ ਦੇ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਜੀਰਾ, ਭਾਰਤੀ ਕਿਸਾਨ ਮਜ਼ਦੂਰ ਦੀਪ ਸਿੱਧੂ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਕੋਟ ਕਰੋੜ, ਇਨਸਾਫ ਟੀਮ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ ਸ਼੍ਰੀ ਮੁਕਤਸਰ ਸਾਹਿਬ,ਬੀਕੇਯੂ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਕੋਟ ਦੁੱਨਾਂ, ਦਲਜੀਤ ਸਿੰਘ ਸਰਪੰਚ ਦਾਨੇਵਾਲਾ ਜਨਰਲ ਸਕੱਤਰ ਪੰਜਾਬ ਬੀਕੇਯੂ ਤੋਤੇਵਾਲ, ਚੰਦਨਦੀਪ ਸਿੰਘ ਰੌਂਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਬੀਕੇਯੂ ਤੋਤੇਵਾਲ,ਤਲਵਿੰਦਰ ਗਿੱਲ ਜਿਲ੍ਹਾ ਯੂਥ ਪ੍ਰਧਾਨ ਮੋਗਾ ਬੀਕੇਯੂ ਤੋਤੇਵਾਲ, ਕੁਲਜੀਤ ਸਿੰਘ ਰੌਂਤਾ ਜਿਲ੍ਹਾ ਯੂਥ ਪ੍ਰਧਾਨ ਮੋਗਾ ਸ਼ਹਿਰੀ, ਪਰਦੀਪ ਸ਼ਹਿਰੀ ਪ੍ਰਧਾਨ ਮੁੱਦਕੀ, ਬਲਦੇਵ ਕੁਮਾਰ ਰੌਂਤਾ,ਮਾਸਟਰ ਹਰਪ੍ਰੀਤ ਸਿੰਘ ਕੈਂਥ ਸਰਾਂਵਾਲੀ, ਜਰਨੈਲ ਸਿੰਘ ਰੌਂਤਾ ਹਾਜਰ ਸਨ।

Leave a Reply

Your email address will not be published. Required fields are marked *