Home » Uncategorized » ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਹਰ ਸਾਲ ਦੀ ਤਰ੍ਹਾਂ ਬੇਟੀ ਪ੍ਰਭਰੂਪ ਕੌਰ ਦਾ ਜਨਮ ਦਿਨ ਪੌਦੇ ਲਾ ਕੇ ਮਨਾਇਆ…

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਹਰ ਸਾਲ ਦੀ ਤਰ੍ਹਾਂ ਬੇਟੀ ਪ੍ਰਭਰੂਪ ਕੌਰ ਦਾ ਜਨਮ ਦਿਨ ਪੌਦੇ ਲਾ ਕੇ ਮਨਾਇਆ…

ਚੰਡੀਗੜ੍ਹ 3 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ-30 ਤੋਂ ਕੌਂਸਲਰ ਅਤੇ ਨਿਗਮ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ ਨੇ ਹਰ ਸਾਲ ਦੀ ਤਰ੍ਹਾਂ ਆਪਣੀ ਬੇਟੀ ਪ੍ਰਭਰੂਪ ਕੌਰ ਦਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ। ਪੌਦੇ ਲਗਾਉਣ ਸਮੇਂ ਹੋਰ ਛੋਟੇ-ਛੋਟੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਬੁਟੇਰਲਾ ਨੇ ਕਿਹਾ ਕਿ ਬੇਟੀ ਪ੍ਰਭਰੂਪ ਕੌਰ ਦੇ ਹਰੇਕ ਜਨਮ ਦਿਨ ਮੌਕੇ ਉਸ ਵੱਲੋਂ ਪੌਦੇ ਲਗਵਾਉਣ ਦਾ ਮਕਸਦ ਇਹ ਹੈ ਕਿ ਉਸ ਨੂੰ ਦੇਖ ਕੇ ਹੋਰਨਾਂ ਬੱਚਿਆਂ ਵਿੱਚ ਵੀ ਪੌਦੇ ਲਗਾਉਣ ਦੀ ਚਿਣਗ ਪੈਦਾ ਹੋ ਸਕੇ। ਮਨੁੱਖ ਵੱਲੋਂ ਆਪਣੀਆਂ ਲੋੜਾਂ ਦੀ ਖਾਤਿਰ ਦਰੱਖਤਾਂ ਦੀ ਕਟਾਈ ਕਰਕੇ ਦਿਨੋ-ਦਿਨ ਕੀਤੇ ਜਾ ਰਹੇ ਵਾਤਾਵਰਣ ਦੇ ਨੁਕਸਾਨ ਦੀ ਭਰਪਾਈ ਲਈ ਬੱਚਿਆਂ ਨੂੰ ਵਾਤਾਵਰਣ ਪ੍ਰੇਮੀ ਬਣਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਇਹ ਤੇਰਵਾਂ ਜਨਮ ਦਿਨ ਸੀ। ਹੁਣ ਤੱਕਹਜ਼ਾਰਾਂ ਪੌਦੇ ਉਹਨਾਂ ਦੇ ਜਨਮ ਦਿਨ ‘ਤੇ ਲਗਾ ਚੁੱਕੇ ਹਨ। ਉਹਨਾਂ ਦੱਸਿਆ ਕਿ ਜਦੋਂ ਬੇਟੀ ਪਰਭਰੂਪ ਕੌਰ ਇੱਕ ਸਾਲ ਦੀ ਸੀ ਉਦੋਂ ਤੋਂ ਹੀ ਉਹਨਾਂ ਦਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਬੇਟਾ ਵੀ 17 ਸਾਲ ਦਾ ਹੈ। ਉਸ ਦਾ ਜਨਮ ਦਿਨ ਵੀ ਹਰ ਸਾਲ ਪੌਦੇ ਲਗਾ ਕੇ ਮਨਾਇਆ ਜਾਂਦਾ ਹੈ। ਉਹਨਾਂ ਦੇ ਜਨਮ ਦਿਨ ‘ਤੇ ਵੀ ਲੋੜੀਂਦੀਆਂ ਥਾਵਾਂ ‘ਤੇ ਵੀ ਹਜ਼ਾਰਾਂ ਪੌਦੇ ਲਗਾ ਚੁੱਕੇ ਹਨ। ਬੁਟੇਰਲਾ ਦੀ ਬੇਟੀ ਪ੍ਰਭਰੂਪ ਕੌਰ ਨੇ ਕਿਹਾ ਕਿ ਉਸ ਨੂੰ ਪੌਦੇ ਲਗਾਉਣਾ ਬਹੁਤ ਵਧੀਆ ਲਗਦਾ ਹੈ ਅਤੇ ਇਹ ਦਿਲਚਸਪੀ ਉਸ ਦੇ ਪਿਤਾ ਹਰਦੀਪ ਸਿੰਘ ਬੁਟੇਰਲਾ ਵੱਲੋਂ ਵਾਰਡ ਵਿੱਚ ਚਲਾਈ ਹਰਿਆਵਲ ਮੁਹਿੰਮ ਕਰਕੇ ਪੈਦਾ ਹੋਈ। ਅਤੇ ਇਸ ਹਰਿਆਵਲ ਮੁਹਿਮ ਨੂੰ ਉਹਨਾਂ ਵੱਲੋਂ ਜਾਰੀ ਰੱਖਿਆ ਜਾਵੇਗਾ।

Leave a Reply

Your email address will not be published. Required fields are marked *