Home » Uncategorized » ਮਿਲਕਫੈੱਡ ਦੇ ਜਨਰਲ ਮੈਨੇਜਰ ਤੋਂ ਬਾਅਦ ਮਿਲਕ ਯੂਨੀਅਨ ਲੁਧਿਆਣਾ ਦੇ ਮੈਨੇਜਰ ਕੁਆਲਿਟੀ ਗੁਰਇਕਬਾਲ ਸਿੰਘ ਨੂੰ ਵੀ ਕੀਤਾ ਮੁਅੱਤਲ…

ਮਿਲਕਫੈੱਡ ਦੇ ਜਨਰਲ ਮੈਨੇਜਰ ਤੋਂ ਬਾਅਦ ਮਿਲਕ ਯੂਨੀਅਨ ਲੁਧਿਆਣਾ ਦੇ ਮੈਨੇਜਰ ਕੁਆਲਿਟੀ ਗੁਰਇਕਬਾਲ ਸਿੰਘ ਨੂੰ ਵੀ ਕੀਤਾ ਮੁਅੱਤਲ…

ਚੰਡੀਗੜ੍ਹ 28 ਮਾਰਚ, (ਮੰਗਤ ਸਿੰਘ ਸੈਦਪੁਰ) : ਭਾਰਤੀ ਫੌਜ ਨੂੰ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੀਆਂ ਦੋ ਖੇਪਾਂ (58.338 ਮੀਟ੍ਰਿਕ ਟਨ ਅਤੇ 66.654 ਮੀਟ੍ਰਿਕ ਟਨ) ਵਿੱਚ ਬਾਹਰੀ ਪਦਾਰਥ ਹੋਣ ਕਾਰਨ ਇਨ੍ਹਾਂ ਨੂੰ ਰੱਦ ਕਰਨ ਉਪਰੰਤ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਵੱਲੋਂ ਕੁਆਲਿਟੀ ਮੈਨੇਜਰ ਹੋਣ ਦੇ ਨਾਤੇ, ਗੁਰਇਕਬਾਲ ਸਿੰਘ ‘ਤੇ ਕੰਮ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦਿਆਂ ਸਸਪੈਂਡ ਕਰ ਦਿੱਤਾ ਹੈ।  ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਫੌਜ ਨੂੰ ਮਿਲਕ ਯੂਨੀਅਨ ਲੁਧਿਆਣਾ ਰਾਹੀਂ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੀਆਂ ਖੇਪਾਂ ਰੱਦ ਕੀਤੇ ਜਾਣ ਤੋਂ ਬਾਅਦ ਮਿਲਕਫੈੱਡ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਜਨਰਲ ਮੈਨੇਜਰ ਤੋਂ ਬਾਅਦ ਹੁਣ ਮਿਲਕ ਯੂਨੀਅਨ ਲੁਧਿਆਣਾ ਦੇ ਮੈਨੇਜਰ ਕੁਆਲਿਟੀ, ਗੁਰਇਕਬਾਲ ਸਿੰਘ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ, ਇਹ ਕਾਰਵਾਈ ਗੁਣਵੱਤਾ ਨਿਯੰਤਰਣ ਵਿੱਚ ਹੋਈ ਗੰਭੀਰ ਲਾਪਰਵਾਹੀ ਕਾਰਨ ਕੀਤੀ ਗਈ ਹੈ। ਭਾਰਤੀ ਫੌਜ ਨੇ ਦੁੱਧ ਪਾਊਡਰ ਦੀਆਂ ਦੋ ਖੇਪਾਂ (58.338 ਮੀਟ੍ਰਿਕ ਟਨ ਅਤੇ 66.654 ਮੀਟ੍ਰਿਕ ਟਨ) ਵਿੱਚ ਬਾਹਰੀ ਪਦਾਰਥ ਹੋਣ ਕਾਰਨ ਇਨ੍ਹਾਂ ਨੂੰ ਰੱਦ ਕਰ ਦਿੱਤਾ ਸੀ। ਇਸ ਘਟਨਾ ਨੂੰ ਸੰਸਥਾ ਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਵਾਲੀ ਅਤੇ ਸੇਵਾ ਨਿਯਮਾਂ ਅਧੀਨ “ਵੱਡਾ ਦੁਰਵਿਵਹਾਰ” ਮੰਨਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਇੰਡੀਅਨ ਸਟੇਟ ਵਿੱਚ ਹਰ ਕੁਆਲਿਟੀ ਹਰ ਚੀਜ਼ ਵਿੱਚ ਕੀਤੀ ਜਾ ਰਹੀ ਮਿਲਾਵਟ ਨੂੰ ਲੈ ਕੇ ਵੱਡੇ ਪੱਧਰ ਤੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਲਈ ਘਾਤਕ ਸਾਬਤ ਹੋ ਰਹੀਆਂ ਹਨ ਜਿਨਾਂ ਨੂੰ ਲੈ ਕੇ ਜਿਹੜੇ ਸ਼ਰਟ ਅਤੇ ਸਟੇਟ ਸਰਕਾਰਾਂ ਨੂੰ ਵੱਡੇ ਪੱਧਰ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਦੇਸ਼ ਦੇ ਨਾਗਰਿਕਾਂ ਦੀ ਸਿਹਤ ਨਵੀਂ ਨਰੋਏ ਅਤੇ ਸਿਹਤਮੰਦ ਰਹਿ ਸਕੇ।

Leave a Reply

Your email address will not be published. Required fields are marked *