Home » Uncategorized » ਇਨਕਲਾਬ ਜਿੰਦਾਬਾਦ ਦਾ ਨਾਅਰਾ ਅੱਜ ਵੀ ਕਿਉਂ ?” ਵਿਚਾਰ ਚਰਚਾ ‘ਚ ਜਬਰ, ਬੇਇਨਸਾਫ਼ੀ ‘ਚ ਗੜੁੱਚ ਮਾਹੌਲ ਨੂੰ ਸ. ਭਗਤ ਸਿੰਘ ਦੇ ਇਨਕਾਲਬ ਦੇ ਰਾਹ ਨਾਲ ਬਦਲਿਆ ਜਾ ਸਕਦਾ ਕਿ ਨਹੀਂ.? : ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ)

ਇਨਕਲਾਬ ਜਿੰਦਾਬਾਦ ਦਾ ਨਾਅਰਾ ਅੱਜ ਵੀ ਕਿਉਂ ?” ਵਿਚਾਰ ਚਰਚਾ ‘ਚ ਜਬਰ, ਬੇਇਨਸਾਫ਼ੀ ‘ਚ ਗੜੁੱਚ ਮਾਹੌਲ ਨੂੰ ਸ. ਭਗਤ ਸਿੰਘ ਦੇ ਇਨਕਾਲਬ ਦੇ ਰਾਹ ਨਾਲ ਬਦਲਿਆ ਜਾ ਸਕਦਾ ਕਿ ਨਹੀਂ.? : ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ)

ਲੋਕਾਂ ਦੀ ਲੁੱਟ ਲਈ ਕੁੱਲ ਜੋਕਾਂ ਦੀ ਸ਼੍ਰੇਣੀ ਅਯਾਸ਼ੀ ਕਰਨ, ਆਪਣੇ ਮੁਨਾਫੇ ਵਧਾਉਂਣ ਲਈ ਸਰਮਾਏਦਰਾਂ ਦੇ ਲੋਕਾਂ ਨੂੰ ਲੁੱਟਣ ਦੇ ਅਧਿਕਾਰ  ਨੂੰ ਰੱਖ ਰਹੀ ਕਾਇਮ : ਪ੍ਰਧਾਨ ਜੋਬਨਪ੍ਰੀਤ ਸਿੰਘ
ਚੰਡੀਗੜ੍ਹ 24 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਖੇ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਚਾਰ ਚਰਚਾ ਕਰਵਾਈ ਜਿਸ ਦਾ ਵਿਸ਼ਾ ਸੀ “ਅੱਜ ਦੇ ਸਮੇਂ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਅਰਾ ਕਿਉਂ ?” ਵਿਚਾਰ ਚਰਚਾ ਵਿੱਚ ਗੱਲ ਕੀਤੀ ਗਈ ਕਿ ਅੱਜ ਸਾਡੇ ਅੱਗੇ ਮੁੱਖ ਸੁਆਲ ਹੈ ਕਿ ਕੀ ਅੱਜ ਦੇ ਜਬਰ, ਬੇਇਨਸਾਫ਼ੀ ਵਿੱਚ ਗੜੁੱਚ ਮਾਹੌਲ ਨੂੰ ਭਗਤ ਸਿੰਘ ਦੇ ਇਨਕਾਲਬ ਦੇ ਰਾਹ ਨਾਲ ਬਦਲਿਆ ਜਾ ਸਕਦਾ ਹੈ ਕਿ ਨਹੀਂ!। ਵਿਦਿਆਰਥੀਆਂ ਨੇ ਗੱਲ ਰੱਖੀ ਕਿ ਅੱਜ ਇਰਾਨ ਅਤੇ ਅਮਰੀਕਾ ਇਸਰਾਇਲ ਦੀ ਜੰਗ; ਮਜ਼ਦੂਰਾਂ, ਕਿਰਤੀਆਂ ਦੀ ਅੰਨ੍ਹੇਵਾਹ ਲੁੱਟ; ਜਾਤ ਪਾਤੀ, ਧਾਰਮਿਕ ਘਟਗਿਣਤੀਆਂ ਨਾਲ ਦਾਅਵੇ ਦੇ ਰੂਪ ਵਿਚ ਸਾਡਾ ਸਮਾਜ ਲਤਾੜੇ ਲੋਕਾਂ ਨਾਲੋਂ ਅਮੀਰ ਵਰਗ ਦੀ ਜੋਕਾਂ ਦੀ ਸ਼੍ਰੇਣੀ ਨਾਲੋਂ ਅੱਡ ਕਰ ਦਿੰਦਾ ਹੈ। ਇਹਨਾਂ ਲੋਕਾਂ ਦੀ ਲੁੱਟ ‘ਤੇ ਹੀ ਕੁੱਲ ਜੋਕਾਂ ਦੀ ਸ਼੍ਰੇਣੀ ਅਯਾਸ਼ੀ ਕਰਦੀ, ਆਪਣੇ ਮੁਨਾਫੇ ਵਧਾਉਂਦੀ ਹੈ। ਸਰਕਾਰ ਭਾਵੇਂ ਕੋਈ ਵੀ ਹੋਵੇ, ਸਰਮਾਏਦਰਾਂ ਦੇ ਲੋਕਾਂ ਨੂੰ ਲੁੱਟਣ ਦੇ ਅਧਿਕਾਰ ਨੂੰ ਕਾਇਮ ਰੱਖਦੀ ਹੈ। ਓਹ ਇਸ ਲਈ ਕਿਉਂਕਿ ਇਹੀ ਧਨਾਢਾਂ ਦੀਆਂ ਸੁੱਟੀਆਂ ਬੋਟੀਆਂ ਨੂੰ ਚੱਬਕੇ ਸਰਕਾਰਾਂ ਲੋਕ ਵਿਰੋਧੀ ਅਤੇ ਸਰਮਾਏਦਾਰਾ ਪੱਖੀ ਨੀਤੀਆਂ ਤਿਆਰ ਕਰਦੀਆਂ ਹਨ। ਭਗਤ ਸਿੰਘ ਦੇ ਇਨਕਲਾਬ ਦਾ ਰਾਹ ਇਸ ਢਾਂਚੇ ਨੂੰ ਜੜ੍ਹੋਂ ਪੁੱਟਕੇ , ਸਮਾਜਵਾਦ ਦੀ ਸਥਾਪਨਾ ਹੈ। ਉਸ ਮੁਤਾਬਕ ਜਿਸ ਲਈ ਇਨਕਲਾਬ ਦੇ ਇਹ ਮਾਇਨੇ ਨਹੀਂ, ਓਹ ਇਹ ਨਾਅਰੇ ਲਾਉਣ ਦਾ ਹੱਕਦਾਰ ਨਹੀਂ। ਅਖੀਰ ਵਿੱਚ ਕਿਹਾ ਗਿਆ ਕਿ ਅੱਜ ਸਾਡੇ ਲਈ ਭਗਤ ਸਿੰਘ ਦੇ ਇਨਕਲਾਬ ਦਾ ਰਾਹ ਹੀ ਸਮਾਜ ਤਬਦੀਲੀ ਦਾ ਰਾਹ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਆਪਣੇ ਜੀਵਨ ਨੂੰ ਇਸ ਰਾਹ ਦੇ ਸਮਰਪਿਤ ਕਰਕੇ ਭਗਤ ਸਿੰਘ ਦੀ ਵਿਰਾਸਤ ਨੂੰ ਅੱਗੇ ਵਧਾਈਏ। ਜੋਬਨਪ੍ਰੀਤ ਵੱਲੋਂ ਵਿਚਾਰ ਚਰਚਾ ਦਾ ਸੰਚਾਲਨ ਕੀਤਾ ਗਿਆ।

Leave a Reply

Your email address will not be published. Required fields are marked *