Home » Uncategorized » ਪੀਐੱਸਯੂ (ਲਲਕਾਰ) ਦੀਆਂ ਕਾਰਕੁਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਆਰਐਸਐਸ ਦੇ ਹੋ ਰਹੇ ਪ੍ਰੋਗਰਾਮ ਵਿੱਚ ਜਾ ਕੇ ਲੀਡਰਾਂ ਦਾ ਫਾਸ਼ੀਵਾਦ ਮੁਰਦਾਬਾਦ, ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਕੀਤਾ ਵਿਰੋਧ…

ਪੀਐੱਸਯੂ (ਲਲਕਾਰ) ਦੀਆਂ ਕਾਰਕੁਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਆਰਐਸਐਸ ਦੇ ਹੋ ਰਹੇ ਪ੍ਰੋਗਰਾਮ ਵਿੱਚ ਜਾ ਕੇ ਲੀਡਰਾਂ ਦਾ ਫਾਸ਼ੀਵਾਦ ਮੁਰਦਾਬਾਦ, ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਕੀਤਾ ਵਿਰੋਧ…

ਆਰਐਸਐਸ ਦਾ ਨਾਗਪੁਰ ਵਾਲਾ ਏਜੰਡਾ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ‘ਚ ਲਾਗੂ ਨਾ ਹੋਣ ਦਿੱਤਾ ਜਾਵੇਗਾ ਸਮੂਹ ਸਟੂਡੈਂਟ ਯੂਨੀਅਨਾਂ ਵੱਲੋਂ ਇੱਕਜੁੱਟ ਹੋ ਕੇ ਕੀਤਾ ਜਾਵੇ ਸਖਤ ਵਿਰੋਧ : ਸੰਦੀਪ ਸਿੰਘ ਪ੍ਰਧਾਨ ਐੱਸਐੱਫਐੱਫ 
ਚੰਡੀਗੜ੍ਹ 9 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਅੱਜ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਸੰਬੋਧਿਤ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਜਿਸ ਵਿੱਚ ਮੁੱਖ ਬੁਲਾਰੇ ਵਜੋਂ ਆਰਐਸਐਸ ਦਾ ਬਨਵੀਰ ਸਿੰਘ ਅਤੇ ਭਾਜਪਾ ਦਾ ਇਕਬਾਲ ਸਿੰਘ ਲਾਲਪੁਰਾ ਬੁਲਾਏ ਗਏ ਸਨ। ਪੀ ਐੱਸ ਯੂ (ਲਲਕਾਰ) ਸਮੇਤ ਸਮੂਹ ਵਿਦਿਆਰਥੀ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਆਰਐਸਐਸ ਦਾ ਇਹ ਪ੍ਰੋਗਰਾਮ ਰੱਦ ਨਹੀਂ ਕੀਤਾ ਤਾਂ ਪ੍ਰੋਗਰਾਮ ਦਾ ਵਿਰੋਧ ਕੀਤਾ ਜਾਵੇਗਾ। ਵਿਦਿਆਰਥੀਆਂ ਨੇ ਸਾਫ਼ ਕਿਹਾ ਸੀ ਕਿ ਆਰਐਸਐਸ ਦੀ ਵਿਚਾਰਧਾਰਾ ਧਾਰਮਿਕ ਘਟਗਿਣਤੀਆਂ, ਅਨੁਸੂਚਿਤ ਜਾਤੀਆਂ, ਔਰਤਾਂ ਨਾਲ ਵਿਤਕਰੇ ਦੀ ਹੈ। ਇਸੇ ਵਿਚਾਰਧਾਰਾ ਤੇ ਚੱਲਦੇ ਹੋਏ, ਆਰਐਸਐਸ ਨੇ ਸਾਰੇ ਦੇਸ਼ ਵਿੱਚ ਲੋਕਾਂ ਦਾ ਕਤਲੇਆਮ ਕੀਤਾ ਹੈ। ਇਸ ਲਈ ਵਿਦਿਆਰਥੀਆਂ ਲਈ ਆਰਐਸਐਸ ਦਾ ਲੈਕਚਰ ਗਿਆਨ ਦੀ ਥਾਂ ਨਫ਼ਰਤੀ ਪਰਚਾਰ ਦਾ ਸਰੋਤ ਹੋ ਨਿੱਬੜੇਗਾ। ਜਦੋਂ ਪ੍ਰਸ਼ਾਸਨ ਟਸ ਤੋਂ ਮੱਸ ਨਹੀਂ ਹੋਇਆ ਤਾਂ ਵਿਦਿਆਰਥੀਆਂ ਨੇ ਸਵੇਰ ਸਾਢੇ 9 ਵਜੇ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਸਵੇਰੇ ਜਦੋਂ ਵਿਦਿਆਰਥੀ ਇਕੱਠੇ ਹੋਏ ਤਾਂ ਬਿਨ੍ਹਾਂ ਕੁਝ ਪੁੱਛਗਿੱਛ ਤੋਂ ਚੰਡੀਗੜ੍ਹ ਪੁਲਸ ਦੀ ਵੈਨ ਆਈ ਅਤੇ ਡੀਐਸਪੀ ਦੀ ਅਗਵਾਈ ਵਿੱਚ ਸੈਂਕੜੇ ਪੁਲਸ ਕਰਮੀ ਘੇਰਾ ਪਾਕੇ ਵਿਦਿਆਰਥੀਆਂ ਨੂੰ ਵੈਨਾਂ ਵਿੱਚ ਸੁੱਟਣ ਲੱਗੇ। ਵਿਰੋਧ ਕਰਨ ‘ਤੇ ਪੁਲਸ ਵੱਲੋਂ ਬੇਰਹਿਮ ਢੰਗ ਨਾਲ ਧੱਕਾ ਮੁੱਕੀ ਕੀਤੀ। ਜਿਸ ਵਿੱਚ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ, ਪੱਗਾਂ ਲਹੀਆਂ ਅਤੇ ਸਾਰੇ ਪ੍ਰਦਰਸ਼ਨ ਲਈ ਇੱਕਠੇ ਹੋਏ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪਰ ਇਸ ਤੋਂ ਬਾਅਦ ਵੀ ਵਿਦਿਆਰਥੀਆਂ ਵੱਲੋਂ ਲਾਅ ਆਡੀਟੋਰੀਅਮ ਦੇ ਸਾਹਮਣੇ ਜਾਕੇ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਪੀ ਐੱਸ ਯੂ (ਲਲਕਾਰ) ਦੀਆਂ ਕਾਰਕੁਨਾਂ ਵੱਲੋਂ ਲਾਅ ਆਡੀਟੋਰੀਅਮ ਵਿੱਚ ਦਾਖਲ ਹੋਣ ਤੋਂ ਬਾਅਦ ਆਰਐਸਐਸ ਦੇ ਲੀਡਰਾਂ ਨੂੰ ਘੇਰਿਆ ਗਿਆ। ਜਿਸ ਵਿੱਚ ਉਹਨਾਂ ਨੇ ਬਾਹਰ ਗ੍ਰਿਫਤਾਰ ਕੀਤੇ ਵਿਦਿਆਰਥੀਆਂ ਦਾ ਜ਼ਿਕਰ ਕੀਤਾ। ਆਰਐਸਐਸ ਦੇ ਜੁਰਮਾਂ ਦਾ ਜ਼ਿਕਰ ਕੀਤਾ ਅਤੇ ਅਖੀਰ ਜਦੋਂ ਉਹਨਾਂ ਨੂੰ ਬੋਲਣ ਤੋਂ ਰੋਕਿਆ ਗਿਆ ਤਾਂ ਉਹਨਾਂ ਨੇ ਫਾਸ਼ੀਵਾਦ ਮੁਰਦਾਬਾਦ, ਇਨਕਲਾਬ ਜਿੰਦਾਬਾਦ, ਸੰਘੀ ਲਾਣਾ ਮੁਰਦਾਬਾਦ ਦੇ ਨਾਅਰਿਆਂ ਨਾਲ ਵਿਰੋਧ ਕਰਨਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ।
ਆਗੂਆਂ ਨੇ ਕਿਹਾ ਕਿ ਅੱਜ ਦੇ ਵਿਰੋਧ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਲਈ ਇੱਕ ਵਹਿਮ ਨਿਕਲ ਗਿਆ ਹੈ ਕਿ ਉਹ ਬਹੁਤ ਅਸਾਨੀ ਨਾਲ ਯੂਨੀਵਰਸਿਟੀ ਵਿੱਚ ਆਰਐਸਐਸ ਦੀ ਸੰਘੀ ਵਿਚਾਰਧਾਰਾ ਨਹੀਂ ਫੈਲਾਅ ਸਕਦੀ। ਅਜਿਹੇ ਪ੍ਰੋਗਰਾਮਾਂ ਦਾ ਟੀਚਾ ਅਸਲ ਵਿੱਚ ਯੂਨੀਵਰਸਿਟੀ ਨੂੰ ਆਰਐਸਐਸ ਦਾ ਬੌਧਿਕ ਅੱਡਾ ਬਣਾਉਣ ਹੈ। ਇਨਸਾਫ਼ਪਸੰਦ ਵਿਦਿਆਰਥੀਆਂ ਦੇ ਹੁੰਦਿਆਂ ਹੋਏ ਇਹ ਨਹੀਂ ਹੋਣ ਦਿੱਤਾ ਜਾਵੇਗਾ। ਅੱਗੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਆਰਐਸਐਸ ਦੇ ਪ੍ਰੋਗਰਾਮ ਦੇ ਵਿਰੋਧ ਦੇ ਮੱਦੇਨਜ਼ਰ ਕਲ ਵਿਦਿਆਰਥੀ ਜਥੇਬੰਦੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਮੁਜਾਹਰਾ ਵੀ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਪੁਲਿਸ ਸਟੇਸ਼ਨ ਸੈਕਟਰ-11 ਚੰਡੀਗੜ੍ਹ ਵਿਖੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪ੍ਰੈਸ ਲਈ ਜਾਣਕਾਰੀ ਅਸੀਂ ਨਹੀਂ ਦੇ ਸਕਦੇ। ਪੁਲਿਸ ਵਿਭਾਗ ਦਾ ਜਿਹੜਾ ਵੀ ਪੀਆਰਓ ਹੈ। ਉਸ ਨਾਲ ਗੱਲਬਾਤ ਕੀਤੀ ਜਾਵੇ। ਜਦੋਂ ਪੀ ਆਰ ਓ ਦਾ ਸੰਪਰਕ ਮੈਂਬਰ ਮੰਗਿਆ ਤਾਂ ਉਹਨਾਂ ਕਿਹਾ ਕਿ ਉਨ੍ਹਾਂ ਕੋਲ ਨਹੀਂ ਹੈ। ਇਸੇ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਫ.ਐੱਫ ਦੇ ਪ੍ਰਧਾਨ ਸੰਦੀਪ ਸਿੰਘ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਰਐਸਐਸ ਦਾ ਨਾਗਪੁਰ ਵਾਲਾ ਏਜੰਡਾ ਸਥਾਪਤ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਮੁੱਚੀ ਸਟੂਡੈਂਟ ਯੂਨੀਅਨ ਇਕੱਤਰ ਹੋ ਕੇ ਆਰ ਐਸ ਐਸ ਦੇ ਏਜੰਡੇ ਨੂੰ ਵਿਰੁੱਧ ਇੱਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਆਰਐਸਐਸ ਦਾ ਨਾਗਪੁਰ ਵਾਲਾ ਅਜੰਡਾ ਲਾਗੂ ਨਾ ਹੋ ਸਕੇ। ਉਹਨਾਂ ਦੱਸਿਆ ਕਿ ਜਿਹੜੇ ਵੀ ਵਿਦਿਆਰਥੀ ਆਰਐਸਐਸ ਦੇ ਏਜੰਡੇ ਦਾ ਵਿਰੋਧ ਕਰ ਰਹੇ ਸਨ। ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ। ਅੱਜ ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸੰਘੀ ਪ੍ਰਸ਼ਾਸਨ ਦੀ ਸ਼ੈਅ ‘ਤੇ ਦੇ ਉੱਪਰ ਵਿਦਿਆਰਥੀਆਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ। ਉਹ ਸਿੱਖ ਇਤਿਹਾਸ ਨੇ ਛੇੜਛਾੜ ਕਰਦੇ ਆਰ.ਐੱਸ.ਐੱਸ ਦੇ ਲੈਕਚਰ ਦਾ ਯੂਨੀਵਰਸਿਟੀ ਵਿੱਚ ਆਰ.ਐੱਸ.ਐੱਸ ਦੀ ਦਖਲਅੰਦਾਜ਼ੀ ਦਾ ਵਿਰੋਧ ਕਰੇ ਰਹੇ ਸੀ। ਚੰਡੀਗੜ੍ਹ ਪੁਲਸ ਨੇ ਵਿਦਿਆਰਥੀਆਂ ਨਾਲ ਧੱਕਾ ਮੁੱਕੀ ਕੀਤੀ ਸਿੱਖ ਵਿਦਿਆਰਥੀਆਂ ਦੀਆਂ ਪੱਗਾਂ ਲਾਈਆਂ ਗਈਆਂ ਤੇ ਉਹਨਾਂ ਨੂੰ ਅਰੈਸਟ ਕਰਕੇ ਥਾਣਿਆਂ ‘ਚ ਲੈ ਕੇ ਗਏ।  ਇਹ ਇੱਕ ਬਹੁਤ ਮੰਦਭਾਗਾ ਵਰਤਾਰਾ ਹੈ। ਜਿਹਦੀ ਅਸੀਂ ਐਸਐਫਐਸ ਵੱਲੋਂ ਪੁਰਜ਼ੋਰ ਨਿੰਦਾ ਕਰਦੇ ਹਾਂ। ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਯੂਨੀਵਰਸਿਟੀ ਨੂੰ ਆਰਐਸਐਸ ਦੀ ਸ਼ਾਖਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀ ਇਹਦੇ ਵਿਰੋਧ ਵਿੱਚ ਖੜੇ ਹੁੰਦੇ ਨੇ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰੇਨੂ ਬਿੱਗ ਜੋ ਕਿ ਆਰਐਸਐਸ ਦੀ ਭਾਸ਼ਾ ਤੇ ਆਰਐਸਐਸ ਦਾ ਏਜੰਡਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਗੂ ਕਰ ਰਹੀ ਹੈ। ਚਾਹੇ ਉਹ ਭਗਵੀ ਤੇ ਕਾਰਪੋਰੇਟ ਪੱਖੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਹੋਵੇ; ਚਾਹੇ ਉਹ ਪੰਜਾਬ ਯੂਨੀਵਰਸਿਟੀ ਦੀ ਟੀਚਰਾਂ ਦੀ ਭਰਤੀ ਹੋਵੇ; ਚਾਹੇ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੁੱਲੇਆਮ ਆਰਐਸਐਸ ਏਬੀਬੀਪੀ ਤੇ ਭਾਜਪਾ ਦੇ ਯੂਨੀਵਰਸਿਟੀ ਵਿੱਚ ਲੈਕਚਰ, ਸੈਮੀਨਾਰ ਤੇ ਹੋਰ ਪ੍ਰੋਗਰਾਮ ਕਰਵਾਉਣੇ ਹੋਣ।  ਇਹ ਸਾਰੇ ਯੂਨੀਵਰਸਿਟੀ ਦੇ ਵਿੱਚ ਮਿਲ ਕੇ ਆਰਐਸਐਸ ਦਾ ਹਿੰਦੀ ਹਿੰਦੁਸਤਾਨ ਦਾ ਭਗਵਾਨ ਏਜੰਡਾ ਯੂਨੀਵਰਸਿਟੀ ਵਿੱਚ ਲਾਗੂ ਕਰਨਾ ਚਾਹੁੰਦੇ ਨੇ ਜਿਹਨੂੰ ਲੈ ਕੇ ਅਸੀਂ ਇਹਦੀ ਨਿੰਦਾ ਕਰਦੇ ਹਾਂ।

Leave a Reply

Your email address will not be published. Required fields are marked *