Home » Uncategorized » ਮੁੱਖ ਮੰਤਰੀ ਤੀਰਥ ਯਾਤਰਾ ਬਸ ਯੋਜਨਾ ਤਹਿਤ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ 9ਵੀਂ ਬੱਸ ਰਵਾਨਾ : ਸਟੇਟ ਅਵਾਰਡੀ ਫੂਲਰਾਜ ਸਿੰਘ

ਮੁੱਖ ਮੰਤਰੀ ਤੀਰਥ ਯਾਤਰਾ ਬਸ ਯੋਜਨਾ ਤਹਿਤ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ 9ਵੀਂ ਬੱਸ ਰਵਾਨਾ : ਸਟੇਟ ਅਵਾਰਡੀ ਫੂਲਰਾਜ ਸਿੰਘ

ਵਿਰੋਧੀਆਂ ਕੋਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਬੋਲਣ ਲਈ ਨਹੀਂ ਕੋਈ ਮੁੱਦਾ : ਵਿਧਾਇਕ ਕੁਲਵੰਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਮਾਰਚ (ਮੰਗਤ ਸਿੰਘ ਸੈਦਪੁਰ) ; ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਤਹਿਤ ਮੋਹਾਲੀ ਵਿਧਾਨ ਸਭਾ ਹਲਕੇ ਤੋਂ 9ਵੀਂ ਬੱਸ ਤੀਰਥ ਯਾਤਰਾ ਦੇ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ। ਸੈਕਟਰ -68 ਅਤੇ ਕੁੰਬੜਾ ਦੇ ਸ਼ਰਧਾਲੂਆਂ ਨਾਲ ਭਰੀ ਇਸ ਬੱਸ ਨੂੰ ਰਵਾਨਾ ਕਰਨ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਜਿਸ ਸੋਚ ਦੇ ਚਲਦਿਆਂ ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਵਿੱਚ ਅਸੀਂ ਕਾਫੀ ਹੱਦ ਤੱਕ ਸਫਲ ਹੋਏ ਹਾਂ ਅਤੇ ਸ਼ਰਧਾਲੂਆਂ ਦੇ ਵਿੱਚ ਧਾਰਮਿਕ ਯਾਤਰਾ ਤੇ ਜਾਣ ਨੂੰ ਲੈ ਕੇ ਪਾਇਆ ਜਾ ਰਿਹਾ ਉਤਸ਼ਾਹ ਵੇਖਿਆ ਹੀ ਬਣਦਾ ਹੈ। ਉਹਨਾਂ ਕਿਹਾ ਕਿ ਬੂਥ ਵਾਈਜ ਇੱਕ ਬੱਸ ਇਸ ਤੀਰਥ ਯਾਤਰਾ ਦੌਰਾਨ ਭੇਜੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੱਸਾਂ ਇਸ ਯਾਤਰਾ ‘ਤੇ ਜਾਣਗੀਆਂ। ਇਸ ਦੇ ਨਾਲ ਜਿੱਥੇ ਸ਼ਰਧਾਲੂ  ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਉੱਥੇ  ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲਿਆਂ ਯੋਧਿਆਂ  ਨਾਲ ਸੰਬੰਧਿਤ ਜਲਿਆਂਵਾਲਾ ਬਾਗ ਨੂੰ ਵੇਖ ਸਕਣਗੇ ਅਤੇ ਦੇਸ਼ ਦੀਆਂ ਸਰਹੱਦਾਂ ‘ਤੇ ਕਿੰਜ ਨੌਜਵਾਨ ਰਾਤਾਂ ਨੂੰ ਜਾਗ ਕੇ, ਕਿੰਝ ਦੇਸ਼ ਦੇ ਲੋਕ ਆਰਾਮਦਾਇੱਕ ਨੀਂਦ ਨਾਲ ਸੌਂਦੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਵਿਰੋਧੀ ਪਾਰਟੀਆਂ ਦੇ ਕੋਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਉਠਾਉਣ ਦੇ ਲਈ ਕੋਈ ਮੁੱਦਾ ਹੀ ਨਹੀਂ ਰਿਹਾ ਕਿਉਂਕਿ ਜਿੰਨੇ ਵੀ ਵਾਅਦੇ ਅਤੇ ਗਰੰਟੀਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਲੋਕਾਂ ਨਾਲ ਕੀਤੇ ਗਏ ਸਨ।ਉਹਨਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਇਸ ਸੈਸ਼ਨ ਦੇ ਬਜਟ ਸੈਸ਼ਨ ਦੇ ਦੌਰਾਨ ਮਹਿਲਾਵਾਂ ਦੇ ਲਈ ਜੋ 1000 ਪ੍ਰਤੀ ਮਹੀਨਾ ਗਰੰਟੀ ਦਿੱਤੀ ਗਈ ਉਸਦਾ ਵੀ ਐਲਾਨ ਹੋਣ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਬਿਜਲੀ ਡੇਢ ਰੁਪਏ ਪ੍ਰਤੀ ਯੂਨਿਟ ਹੋਰ ਸਸਤੀ ਕਰ ਦਿੱਤੀ ਗਈ ਹੈ। ਇਸ ਮੌਕੇ ‘ਤੇ ਜਸਵੀਰ ਕੌਰ ਅਤਲੀ, ਫੂਲਰਾਜ ਸਿੰਘ ਹਲਕਾ ਕੋਆਰਡੀਨੇਟਰ, ਰਮਨਪ੍ਰੀਤ ਕੌਰ ਐਮ.ਸੀ. (ਹਲਕਾ ਕੋਰਡੀਨੇਟਰ ਵੂਮੈਨ ਵਿੰਗ), ਹਰਮੇਸ਼ ਸਿੰਘ ਬਲਾਕ ਪ੍ਰਧਾਨ, ਆਰ.ਪੀ.ਸ਼ਰਮਾ, ਚਰਨਜੀਤ ਕੌਰ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਚੰਚਲ ਸਿੰਘਲਾ, ਸੁਰਿੰਦਰ ਸਿੰਘ, ਜਰਨੈਲ ਸਿੰਘ, ਦਵਿੰਦਰ ਮੋਹਨ ਸਿੰਘ,
ਐਚ ਐਸ ਵਾਲੀਆ,ਵੀ ਹਾਜ਼ਰ ਸਨ।

Leave a Reply

Your email address will not be published. Required fields are marked *