Home » Uncategorized » ਯੂਪੀਐਸਸੀ ਪ੍ਰੀਖਿਆ ਪਾਸ ਕਰਕੇ ਪੰਜਾਬ ਦੀ ਧੀ ਜਪਲੀਨ ਕੌਰ ਨੇ ਚਮਕਾਇਆ ਮਾਪਿਆ ਅਤੇ ਪੰਜਾਬ ਦਾ ਨਾਮ ਹਾਸਲ ਕੀਤਾ 388ਵਾਂ ਰੈਂਕ..

ਯੂਪੀਐਸਸੀ ਪ੍ਰੀਖਿਆ ਪਾਸ ਕਰਕੇ ਪੰਜਾਬ ਦੀ ਧੀ ਜਪਲੀਨ ਕੌਰ ਨੇ ਚਮਕਾਇਆ ਮਾਪਿਆ ਅਤੇ ਪੰਜਾਬ ਦਾ ਨਾਮ ਹਾਸਲ ਕੀਤਾ 388ਵਾਂ ਰੈਂਕ..

ਚੰਡੀਗੜ੍ਹ 7 ਮਾਰਚ (ਮੰਗਤ ਸਿੰਘ ਸੈਦਪੁਰ) : ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ-2025 ਵਿੱਚ ਦੇਸ਼ ਭਰ ਵਿੱਚੋਂ ਰੂਪਨਗਰ ਜ਼ਿਲ੍ਹੇ ਦੇ ਨੰਗਲ ਇਲਾਕੇ ਲਈ ਮਾਣ ਵਲੀ ਗੱਲ ਹੈ ਕਿ ਹੁਣ ਹਾਰ3 ਵਿਦਿਆਰਥਣ ਚਪਲੀਨ ਕੌਰ ਨੇ ਯੂਪੀਐਸਸੀ ਪ੍ਰੀਖਿਆ ਵਿੱਚ 88ਵਾਂ ਰੈਂਕ ਹਾਸਲ ਕਰਕੇ ਆਪਣੀ ਕਾਮਯਾਬੀ ਦਾ ਲੋਹਾ ਮਨਵਾਦਿੰਦਿਆਂ। 24 ਸਾਲਾ ਜਪਲੀਨ ਕੌਰ ਨੇ ਆਪਣੀ ਮਿਹਨਤ ਸਦਕਾ ਭਾਰਤ ਦੀ ਸਭ ਤੋਂ ਵੱਕਾਰੀ ਪ੍ਰੀਖਿਆ ਵਿੱਚ ਇਹ ਮੁਕਾਮ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਪਲੀਨ ਨੇ ਸਿਵਲ ਸੇਵਾਵਾਂ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਇਲੈਕਟ੍ਰਾਨਿਕਸ ਵਿਸ਼ੇ ਵਿੱਚ ਬੀ.ਟੈਕ ਦੀ ਡਿਗਰੀ ਮੁਕੰਮਲ ਕੀਤੀ ਸੀ ਅਤੇ ਉਹ ਬੰਗਲੌਰ ਵਿਖੇ ਇੱਕ ਨਾਮੀ ਕੰਪਨੀ ਵਿੱਚ ਬਤੌਰ ਸਾਫਟਵੇਅਰ ਡਿਵੈਲਪਰ ਦੋ ਸਾਲ ਕੰਮ ਵੀ ਕਰ ਚੁੱਕੀ ਹੈ। ਨੌਕਰੀ ਛੱਡ ਕੇ ਪੂਰੇ ਸਮੇਂ ਲਈ UPSC ਦੀ ਤਿਆਰੀ ਵਿੱਚ ਜੁਟਣ ਵਾਲੀ ਜਪਲੀਨ ਦੀ ਇਹ ਦੂਜੀ ਕੋਸ਼ਿਸ਼ ਸੀ, ਜਿਸ ਵਿੱਚ ਉਸ ਨੇ ਪਹਿਲੀ ਵਾਰ ਹੀ ਮੁੱਖ ਪ੍ਰੀਖਿਆ ਅਤੇ ਇੰਟਰਵਿਊ ਦੇ ਪੜਾਵਾਂ ਨੂੰ ਸਫ਼ਲਤਾਪੂਰਵਕ ਪਾਰ ਕਰ ਲਿਆ। ਜਪਲੀਨ ਦਾ ਪਿਛੋਕੜ ਸਿੱਖਿਆ ਨਾਲ ਡੂੰਘਾ ਜੁੜਿਆ ਹੋਇਆ ਹੈ। ਉਸ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਸਵਰਗਵਾਸੀ ਪਿਤਾ ਜਗਦੀਪ ਸਿੰਘ ਦੀਆਂ ਸਿੱਖਿਆਵਾਂ ਅਤੇ ਆਪਣੀ ਮਾਂ ਪ੍ਰਭਜੋਤ ਕੌਰ ਦੇ ਅਟੁੱਟ ਸਹਿਯੋਗ ਨੂੰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਪਲੀਨ ਦੇ ਪਿਤਾ ਦਾ ਸਾਲ 2010 ਵਿੱਚ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਸਦੀ ਮਾਂ, ਜੋ ਕਿ ਇੱਕ ਸੇਵਾਮੁਕਤ ਸਰਕਾਰੀ ਸਕੂਲ ਅਧਿਆਪਕਾ ਹਨ, ਨੇ ਬੱਚਿਆਂ ਦੀ ਪਰਵਰਿਸ਼ ਅਤੇ ਪੜ੍ਹਾਈ ਵਿੱਚ ਕੋਈ ਕਸਰ ਨਹੀਂ ਛੱਡੀ।ਆਪਣੀ ਸਫ਼ਲਤਾ ਬਾਰੇ ਗੱਲ ਕਰਦਿਆਂ ਜਪਲੀਨ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਰਿਵਾਰ ਵੱਲੋਂ ਮਿਲੇ ਸੰਸਕਾਰਾਂ ਅਤੇ ਉਸਦੀ ਮਾਂ ਦੇ ਹੌਸਲੇ ਨੇ ਹੀ ਉਸ ਨੂੰ ਇਸ ਔਖੇ ਸਫ਼ਰ ਦੌਰਾਨ ਮਜ਼ਬੂਤ ਬਣਾਈ ਰੱਖਿਆ। ਜਪਲੀਨ ਦੀ ਵੱਡੀ ਭੈਣ ਕੈਨੇਡਾ ਵਿੱਚ ਰਹਿੰਦੀ ਹੈ

Leave a Reply

Your email address will not be published. Required fields are marked *