ਚੰਡੀਗੜ੍ਹ 10 ਫਰਵਰੀ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਵਿੱਚ ਟ੍ਰੈਫਿਕ ਜਾਮ ਨਾਲ ਜੂਝ ਰਹੇ ਲੋਕਾਂ ਲਈ ਵੱਡੀ ਰਾਹਤ ਮਿਲਣ ਸਬੰਧੀ ਕਈ ਸਾਲਾਂ ਤੋਂ ਬਣਨ ਵਾਲੇ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਹਕੀਕਤ ਬਣਨ ਵੱਲ ਵਧ ਰਿਹਾ ਹੈ। ਪ੍ਰਸ਼ਾਸਨਿਕ ਸੂਤਰਾਂ ਮੁਤਾਬਕ ਆਉਣ ਵਾਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਇਸ ਮਹੱਤਵਪੂਰਨ ਫਲਾਈਓਵਰ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਟ੍ਰੈਫਿਕ ਦੀ ਸਮੱਸਿਆ ਤੋਂ ਨਜਾਤ ਪਾਉਣ ਲਈ ਇਸ ਪ੍ਰੋਜੈਕਟ ‘ਤੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਸੀ। ਅਦਾਲਤੀ ਪ੍ਰਕਿਰਿਆਵਾਂ ਤੋਂ ਬਾਅਦ ਹੁਣ ਆਖ਼ਿਰਕਾਰ ਫਾਈਨਲ ਮਨਜ਼ੂਰੀ ਮਿਲ ਗਈ ਹੈ। ਜਲਦ ਹੀ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਕੰਮ ਅਲਾਟ ਹੋਣ ਮਗਰੋਂ ਲਗਭਗ 30 ਮਹੀਨਿਆਂ ਵਿੱਚ ਇਸ ਨੂੰ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਟ੍ਰਿਬਿਊਨ ਫਲਾਈਓਵਰ ਲਗਭਗ 250 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਣਾ ਹੈ। ਇਹ ਪ੍ਰੋਜੈਕਟ ਇਸ ਲਈ ਵੀ ਅਤਿਅੰਤ ਜ਼ਰੂਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਪੀਕ ਆਵਰਾਂ ਦੌਰਾਨ ਟ੍ਰਿਬਿਊਨ ਚੌਂਕ ‘ਤੇ ਟ੍ਰੈਫਿਕ ਦੀ ਸਥਿਤੀ ਕਾਫ਼ੀ ਗੰਭੀਰ ਹੋ ਜਾਂਦੀ ਹੈ। ਇਹ ਚੌਂਕ ਚੰਡੀਗੜ੍ਹ ਸ਼ਹਿਰ ਦਾ ਇੱਕ ਮੁੱਖ ਐਂਟਰੀ ਪਾਇੰਟ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਵਾਹਨ ਆਵਾਜਾਈ ਕਰਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਤੋਂ ਨਜਾਤ ਪਾਉਣ ਲਈ ਇਸ ਪ੍ਰੋਜੈਕਟ ‘ਤੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਸੀ। ਕਈ ਵਾਰ ਦੇਰੀਆਂ ਅਤੇ ਅਦਾਲਤੀ ਪ੍ਰਕਿਰਿਆਵਾਂ ਤੋਂ ਬਾਅਦ ਹੁਣ ਆਖ਼ਿਰਕਾਰ ਫਾਈਨਲ ਮਨਜ਼ੂਰੀ ਮਿਲ ਗਈ ਹੈ। ਜਲਦ ਹੀ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਕੰਮ ਅਲਾਟ ਹੋਣ ਮਗਰੋਂ ਲਗਭਗ 30 ਮਹੀਨਿਆਂ ਵਿੱਚ ਇਸਨੂੰ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਿਰਫ ਟਰਬਿਊਨ ਚੌਂਕੀ ਨਹੀਂ ਸਗੋਂ ਪੀਜੀਆਈ ਹਸਪਤਾਲ ਅਤੇ ਸਾਰੰਗਪੁਰ ਇਲਾਕੇ ਵਿੱਚ ਬਣਨ ਵਾਲੇ ਫਲਾਈ ਓਵਰਾਂ ਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਇਹਨਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਜਲਦ ਕਰਨ ਦੀ ਯੋਜਨਾ ਹੈ ਤਾਂ ਜੋ ਸ਼ਹਿਰ ਵਿੱਚ ਟਰੈਫਿਕ ਦਾ ਦਬਾਅ ਫੰਡਿਆ ਜਾ ਸਕੇ।



