ਚੰਡੀਗੜ੍ਹ 7 ਫਰਵਰੀ (ਮੰਗਤ ਸਿੰਘ ਸੈਦਪੁਰ) : ਸੰਸਦ ਵਿੱਚ ਉਹੀ ਲੋਕ ਰੌਲਾ ਪਾ ਰਹੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰੇ ‘ਚ ਪਾਉਣ ਵਾਲੇ ਅਨਸਰਾਂ ਦਾ ਹੌਸਲਾ ਵਧਾਇਆ ਸੀ। ਸੁਨੀਲ ਜਾਖੜ ਨੇ ਲੋਕ ਸਭਾ ਵਿੱਚ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਪਾਏ ਜਾ ਰਹੇ ਰੌਲੇ ‘ਤੇ ਸਵਾਲ ਚੁੱਕੇ ਸਨ। ਜਾਖੜ ਦੇ ਬਿਆਨ ‘ਤੇ ਭੜਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਨੀਲ ਜਾਖੜ ਨੇ ਉਸ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਜਿਸ ਨੇ ਉਸ ਨੂੰ ਸਿਆਸੀ ਪੱਧਰ ‘ਤੇ ਮਾਣ-ਸਨਮਾਨ ਅਤੇ ਵੱਡੇ ਅਹੁਦੇ ਦਿੱਤੇ। ਪੰਜਾਬ ਕਾਂਗਰਸ ਦੇ ਦਿੱਗਜ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀ ਸੰਸਦ ਮੈਂਬਰਾਂ ‘ਤੇ ਕੀਤੀ ਗਈ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਰੰਧਾਵਾ ਨੇ ਜਾਖੜ ਨੂੰ ਸਿਰਫ਼ ਮੌਕਾਪ੍ਰਸਤ ਹੀ ਨਹੀਂ, ਸਗੋਂ ਪਾਰਟੀ ਨਾਲ ਗੱਦਾਰੀ ਕਰਨ ਵਾਲਾ ਆਗੂ ਦੱਸਿਆ।..ਰੰਧਾਵਾ ਨੇ ਕਿਹਾ ਕਿ ਮੌਕਾਪ੍ਰਸਤੀ ਦਾ ਅਸਲ ਨਾਮ ਹੀ ‘ਗੱਦਾਰੀ’ ਹੈ ਅਤੇ ਜਾਖੜ ਨੇ ਸਿਆਸੀ ਫਾਇਦੇ ਲਈ ਆਪਣੀ ਪੁਰਾਣੀ ਸੰਸਥਾ ‘ਤੇ ਸਵਾਲ ਚੁੱਕ ਕੇ ਆਪਣੀ ਅਸਲੀਅਤ ਦਿਖਾ ਦਿੱਤੀ ਹੈ। ਰੰਧਾਵਾ ਨੇ ਜਾਖੜ ਨੂੰ ਗੱਦਾਰੀ ਕਰਨ ਵਿੱਚ ‘ਮਾਹਿਰ’ ਦੱਸਦਿਆਂ ਕਿਹਾ ਕਿ ਅਜਿਹੇ ਆਗੂਆਂ ਨੂੰ ਨੈਤਿਕਤਾ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਹਨ।
Home
»
Uncategorized
»
ਸੁਨੀਲ ਜਾਖੜ ‘ਗੱਦਾਰ’ ਅਤੇ ‘ਮੌਕਾਪ੍ਰਸਤ’ ਕਾਂਗਰਸ ਦੀ ਪਿੱਠ ‘ਚ ਮਾਰਿਆ ਛੂਰਾ : ਸੁਖਵਿੰਦਰ ਸਿੰਘ ਰੰਧਾਵਾ


