Home » Uncategorized » ਸੁਖਬੀਰ ਬਾਦਲ ਨੇ ਜੇਲ੍ਹ ‘ਚ ਮਜੀਠਆ ਨਾਲ ਕੀਤੀ ਪਹਿਲੀ ਮੁਲਾਕਾਤ…

ਸੁਖਬੀਰ ਬਾਦਲ ਨੇ ਜੇਲ੍ਹ ‘ਚ ਮਜੀਠਆ ਨਾਲ ਕੀਤੀ ਪਹਿਲੀ ਮੁਲਾਕਾਤ…

ਨਾਭਾ ਜੇਲ੍ਹ ‘ਚ ਬੰਦ ਬਿਕਰਮ ਮਜੀਠੀਆ ਚੜ੍ਹਦੀ ਕਲ੍ਹਾ ‘ਚ ਅਕਾਲੀ ਦਲ ਬਾਦਲ ਦੇ ਆਗੂ ਜੇਲ੍ਹਾਂ ਤੋਂ ਨਹੀਂ ਡਰਣ ਵਾਲੇ : ਸੁਖਬੀਰ ਬਾਦਲ

ਚੰਡੀਗੜ੍ਹ 29 ਜਨਵਰੀ (ਮੰਗਤ ਸਿੰਘ ਸੈਦਪੁਰ) : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ ਨਾਭਾ ਜੇਲ ‘ਚ ਬੰਦ ਅਕਾਲੀ ਦਲ ਬਾਦਲ ਦਾ ਸੀਨੀਅਰ ਆਗੂ ਬਿਕਰਮ ਮਜੀਠੀਆ ਪੂਰੀ ਤਰ੍ਹਾਂ ਚੜ੍ਹਦੀ ਕਲ੍ਹਾ “ਚ ਅਕਾਲੀ ਦਲ ਬਾਦਲ ਦੇ ਆਗੂ ਜੇਲ੍ਹਾਂ ਤੋਂ ਡਰਣ ਵਾਲੇ ਨਹੀਂ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਸਿਆਸੀ ਬਦਲੇ ਦੀ ਨੀਤੀ ਤਹਿਤ ਬਣਾਇਆ ਗਿਆ ਪਰ ਅਕਾਲੀ ਦਲ ਬਾਦਲ ਇਸ ਤਰ੍ਹਾਂ ਦੇ ਦਬਾਅ ਨਾਲ ਝੁਕਣ ਵਾਲਾ ਨਹੀਂ। ਨਾਭਾ ਜੇਲ੍ਹ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦਾ ਸੀਨੀ. ਨੇਤਾ ਬਿਕਰਮ ਮਜੀਠੀਆ ਨਾਲ ਅੱਜ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਅਤੇ ਅਧਿਕਾਰੀਆਂ ਖ਼ਿਲਾਫ਼ ਤਿੱਖੇ ਬਿਆਨ ਦਿੱਤੇ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਮਜੀਠੀਆ ਖ਼ਿਲਾਫ਼ ਦਰਜ ਕੇਸਾਂ ਦਾ ਕੋਈ ਕਾਨੂੰਨੀ ਆਧਾਰ ਨਹੀਂ ਅਤੇ ਸੱਚ ਆਖ਼ਰਕਾਰ ਸਾਹਮਣੇ ਆਵੇਗਾ। ਨਾਭਾ ਜੇਲ੍ਹ ਵਿੱਚ ਹੋਈ ਇਸ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਤਿੱਖਾ ਹੋ ਸਕਦਾ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਸੂਬੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣੇਗੀ, ਤਾਂ ਝੂਠੇ ਕੇਸ ਪਾਉਣ ਵਾਲੇ ਹਰ ਅਧਿਕਾਰੀ ਦਾ ਹਿਸਾਬ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਅਧਿਕਾਰੀ ਸਿਆਸੀ ਹੁਕਮਾਂ ’ਤੇ ਕੰਮ ਕਰ ਰਹੇ ਹਨ, ਉਹ ਹੁਣ ਤੋਂ ਹੀ ਤਿਆਰ ਰਹਿਣ। ਖਾਸ ਗੱਲ ਇਹ ਹੈ ਕਿ ਹੁਣ ਬਾਦਲ ਦਲ ਦੀ ਸਰਕਾਰ ਪੰਜਾਬ ‘ਚ ਕਦੇ ਬਣੇਗੀ  ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਅਸੰਭਵ ਜਾਪਦੀ ਹੈ ਕਿਉਂਕਿ ਬਾਦਲ ਪਰਿਵਾਰ ਵੱਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸ਼ਰਨ ਦਿੱਤੀ ਗਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਸਣੇ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਘਰ ਸੱਦ ਕੇ ਉਹਨਾਂ ਨੂੰ ਮੁਆਫੀਨਾਮੇ ‘ਤੇ ਦਸਤਖਤ ਕਰਨ ਲਈ ਘਰ ਬੁਲਾ ਕੇ ਮਜਬੂਰ ਕੀਤਾ। ਇਸ ਤੋਂ ਇਹ ਸਮਝ ਸਪਸ਼ਟ ਹੁੰਦੀ ਹੈ ਕਿ ਖਾਲਸਾ ਪੰਥ ਦੀ ਸਰਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸਿੱਖ ਕੌਮ ਦੀ ਨਹੀਂ ਪਾਰਲੀਮੈਂਟ ਸਮਝੀ ਜਾਂਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਹੋਰ ਕਰਮਚਾਰੀ ਅੱਜ ਵੀ ਬਾਦਲ ਪਰਿਵਾਰ ਦੇ ਅਧੀਨ ਹੇਠ ਕੰਮ ਕਰ ਰਹੇ ਹਨ। ਜਿਸ ਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਵੱਡੇ ਪੱਧਰ ‘ਤੇ ਨੋਟਿਸ ਲਾਏ ਜਾ ਰਹੇ ਹਨ ਕਿ ਇਸ ਨਾਲ ਸਿੱਖ ਰਹਿਤ ਮਰਿਆਦਾਵਾਂ ਅਤੇ ਸਿੱਖਾਂ ਕੌਮ ਦੀ ਚੜਦੀ ਕਲ੍ਹਾ ਨੂੰ ਵੱਡੇ ਢਾਅ ਲੱਗ ਰਹੀ ਹੈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਚ ਨਾਭਾ ਜੇਲ ਚ ਬੰਦ ਬਿਕਰਮ ਮਜੀਠੀਆ ਨਾਲ ਸੁਖਬੀਰ ਬਾਦਲ ਵੱਲੋਂ ਕੀਤੀ ਪਹਿਲੀ ਮੁਲਾਕਾਤ ਤੁਮ ਬਾਅਦ ਦਿੱਤੇ ਬਿਆਨਾਂ ਨੂੰ ਲੈ ਕੇ ਕਿਵੇਂ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਸਮੀਕਰਨ ਬਣਦੇ ਹਨ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *