Home » Uncategorized » ਫਾਂਸੀ ਦੀ ਸਜ਼ਾ ਲਈ ਸੰਘਰਸ਼ ਖਤਮ ਨਹੀਂ ਜਾਰੀ, ਸੱਜਣ ਕੁਮਾਰ ਵਿਰੁੱਧ ਹੋਰ ਕਈ ਮਾਮਲਿਆਂ ਦੇ ਬਾਵਜੂਦ ਕੀਤਾ ਰਿਹਾਅ ਬਰਦਾਸ਼ਤ ਤੋਂ ਬਾਹਰ, ਫੈਸਲੇ ਵਿਰੁੱਧ ਜਾਵਾਂਗੇ ਹਾਈਕੋਰਟ ਲੋੜ ਪੈਣ ‘ਤੇ ਸੁਪਰੀਮ ਕੋਰਟ ਤੱਕ ਕਰਾਂਗੇ ਪਹੁੰਚ : ਪੀੜਤ ਵਜ਼ੀਰ ਸਿੰਘ

ਫਾਂਸੀ ਦੀ ਸਜ਼ਾ ਲਈ ਸੰਘਰਸ਼ ਖਤਮ ਨਹੀਂ ਜਾਰੀ, ਸੱਜਣ ਕੁਮਾਰ ਵਿਰੁੱਧ ਹੋਰ ਕਈ ਮਾਮਲਿਆਂ ਦੇ ਬਾਵਜੂਦ ਕੀਤਾ ਰਿਹਾਅ ਬਰਦਾਸ਼ਤ ਤੋਂ ਬਾਹਰ, ਫੈਸਲੇ ਵਿਰੁੱਧ ਜਾਵਾਂਗੇ ਹਾਈਕੋਰਟ ਲੋੜ ਪੈਣ ‘ਤੇ ਸੁਪਰੀਮ ਕੋਰਟ ਤੱਕ ਕਰਾਂਗੇ ਪਹੁੰਚ : ਪੀੜਤ ਵਜ਼ੀਰ ਸਿੰਘ

ਹਜ਼ਾਰਾਂ ਸਿੱਖ ਪਰਿਵਾਰਾਂ ਦੇ ਕਤਲੇਆਮ ਦੇ ਦੋਸ਼ੀ ਦੀ ਰਿਹਾਈ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਨੂੰ ਪੈਰੋਲ ਅਤੇ ਰਿਹਾਅ ਨਾ ਕਰਨ ਪ੍ਰਤੀ ਇੰਡੀਅਨ ਸਟੇਟ ਦੇ ਨਿਆਇਕ ਸਿਸਟਮ ‘ਤੇ ਹੋਏ ਅਹਿਮ ਸਵਾਲ ਖੜੇ : ਜਥੇਦਾਰ ਬਲਕਾਰ ਸਿੰਘ ਭੁੱਲਰ

ਚੰਡੀਗੜ੍ਹ 22 ਜਨਵਰੀ (ਮੰਗਤ ਸਿੰਘ ਸੈਦਪੁਰ) : ਕੇਂਦਰ ਸਰਕਾਰਾਂ ਦੇ ਮੇਲੇ ਭੁਗਤ ਨਾਲ ਪੰਜਾਬ ਸਰਕਾਰਾਂ ਵੱਲੋਂ ਹਰ ਪੱਖੋਂ ਖਾਸ ਕਰਕੇ ਸਿੱਖ ਕੌਮ ਨਾਲ ਵਿਤਕਰਾ ਅਤੇ ਨਫਰਤ ਭਰਿਆ ਵਤੀਰਾ ਜਾਰੀ ਹੈ। ਹਜ਼ਾਰਾਂ ਹੀ ਸਿੱਖ ਨੌਜਵਾਨਾਂ, ਬਜੁਰਗਾਂ, ਮਾਵਾਂ-ਭੈਣਾਂ ਨੂੰ ਅੱਗਾਂ ਲਾ ਕੇ ਸਾੜਨ ਵਾਲੇ ਦੋਸ਼ੀ ਸੱਜਣ ਕੁਮਾਰ ਨੂੰ1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇੱਕ ਅਹਿਮ ਮਾਮਲੇ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਸਿਆਸੀ ਸਿੱਖ ਬੰਦੀ ਨੌਜਵਾਨਾਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਪੈਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ ਇਸਦੇ ਉਲਟ ਹਜ਼ਾਰਾਂ ਸਿੱਖ ਪਰਿਵਾਰਾਂ ਦੇ ਕਤਲ ਹੋਣ ਵਿੱਚ ਸ਼ਾਮਿਲ ਸੱਜਣ ਕੁਮਾਰ ਨੂੰ ਇੰਡੀਅਨ ਸਟੇਟ ਦੀ ਕੋਰਟ ਨੇ ਬਰੀ ਕਰ ਦਿੱਤਾ ਹੈ ਇਸ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਵੱਡੇ ਪੱਧਰ ਤੇ ਕਾਨੂੰਨੀ ਸਿੱਟ ਉੱਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਇੰਡੀਅਨ ਸਟੇਟ ਵੱਲੋਂ ਬਣਾਏ ਵੱਖਰੇ ਕਾਨੂੰਨ ਸਿੱਖ ਕੌਮ ਦੇ ਭਵਿੱਖ ਲਈ ਘਾਤਕ ਸਾਬਤ ਹੋਣਗੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਇਸ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਇੰਡੀਅਨ ਸਟੇਟ ਦੀਆਂ ਅਦਾਲਤਾਂ ਨੂੰ ਸਿੱਖ ਕੌਮ ਦੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਵਿਸ਼ੇਸ਼ ਤੌਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਸਜ਼ਾਵਾਂ ਤੋਂ ਵੀ ਵੱਧ ਕੈਦ ਘੱਟ ਚੁੱਕੇ ਘੱਟ ਰਹੇ ਸਿਆਸੀ ਬੰਦੀ ਸਿੰਘ ਅੱਜ ਵੀ ਇੰਡੀਅਨ ਸਟੇਟ ਦੀਆਂ ਵੱਖ ਵਖ ਜੇਲ੍ਹਾਂ ਵਿੱਚ ਹਨ। ਇਥੋਂ ਤੱਕ ਕਿ ਉਹਨਾਂ ਨੂੰ ਪੈਰੋਲ ਵਗੈਰਾ ਤੇ ਵੀ ਆਪਣੇ ਬਿਮਾਰ ਮਾਪਿਆਂ ਦੇ ਹਾਲ ਚਾਲ ਪੁੱਛਣ ਲਈ ਵੀ ਪੈਰੋਲ ਨਹੀਂ ਦਿੱਤੀ ਜਾਂਦੀ। ਇਸ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਇੰਡੀਅਨ ਸਟੇਟ ਦੀਆਂ ਹਿੰਦੂ ਬਹੁਗਿਣਤੀ ਸਰਕਾਰਾਂ ਵੱਲੋਂ ਪੰਜਾਬ ਸਰਕਾਰ ਤੇ ਦਬਾਅ ਬਣਾ ਕੇ ਸਿੱਖ ਕੌਮ ਲਈ ਵਿਸ਼ੇਸ਼ ਕਾਨੂੰਨ ਗੁਲਾਮ ਰੱਖਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 1984 ਵਿੱਚ ਜਨਕਪੁਰੀ ਅਤੇ ਵਿਕਾਸਪੁਰੀ ਖੇਤਰਾਂ ਵਿੱਚ ਹੋਈ ਹਿੰਸਾ ਅਤੇ ਕਤਲਾਂ ਦੇ ਦੋਸ਼ਾਂ ਵਿੱਚੋਂ ਮਿਲੀ ਇਸ ਰਿਹਾਈ ਨੇ ਉਨ੍ਹਾਂ ਪਰਿਵਾਰਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਜੋ ਪਿਛਲੇ 42 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਹੇ ਹਨ। ਭਾਵੇਂ ਸੱਜਣ ਕੁਮਾਰ ਦੰਗਿਆਂ ਨਾਲ ਸਬੰਧਤ ਹੋਰ ਮਾਮਲਿਆਂ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ,। ਪਰ ਇਸ ਤਾਜ਼ਾ ਫੈਸਲੇ ਨੇ ਨਿਆਂ ਪ੍ਰਣਾਲੀ ‘ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਵਜ਼ੀਰ ਸਿੰਘ ਵਰਗੇ ਪੀੜਤਾਂ ਨੇ ਸਾਫ਼ ਕਿਹਾ ਹੈ ਕਿ ਉਨ੍ਹਾਂ ਦਾ ਸੰਘਰਸ਼ ਅਜੇ ਖਤਮ ਨਹੀਂ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਸੱਜਣ ਕੁਮਾਰ ਵਿਰੁੱਧ ਹੱਤਿਆ ਦੇ ਕਈ ਮਾਮਲੇ ਹੋਣ ਦੇ ਬਾਵਜੂਦ ਉਸ ਨੂੰ ਰਿਹਾਅ ਕੀਤਾ ਗਿਆ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਇਸ ਫੈਸਲੇ ਵਿਰੁੱਧ ਹਾਈ ਕੋਰਟ ਅਤੇ ਜੇਕਰ ਲੋੜ ਪਈ ਤਾਂ ਸੁਪਰੀਮ ਕੋਰਟ ਤੱਕ ਵੀ ਜਾਣਗੇ। ਅਦਾਲਤ ਦੇ ਬਾਹਰ ਗੂੰਜਦੀਆਂ ਪੀੜਤਾਂ ਦੀਆਂ ਚੀਕਾਂ ਅਤੇ ਰੋਣਾ ਇਸ ਗੱਲ ਦਾ ਸਬੂਤ ਸਨ ਕਿ 1984 ਦੇ ਕਾਲੇ ਦਿਨਾਂ ਦੀਆਂ ਯਾਦਾਂ ਅਤੇ ਉਨ੍ਹਾਂ ਦਾ ਦਰਦ ਅੱਜ ਵੀ ਉਨਾ ਹੀ ਜਿਉਂਦਾ ਹੈ ਜਿੰਨਾ ਚਾਰ ਦਹਾਕੇ ਪਹਿਲਾਂ ਸੀ। ਅਦਾਲਤ ਦੇ ਬਾਹਰ ਮੌਜੂਦ ਪੀੜਤ ਔਰਤਾਂ ਅਤੇ ਬਜ਼ੁਰਗਾਂ ਦਾ ਦਰਦ ਦੇਖ ਕੇ ਹਰ ਅੱਖ ਨਮ ਸੀ। ਨਿਰਮਲ ਕੌਰ ਨਾਮੀ ਪੀੜਤ ਔਰਤ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਿਤਾ ਨੂੰ ਜ਼ਿੰਦਾ ਸੜਦੇ ਦੇਖਿਆ ਸੀ। ਉਸ ਨੇ ਕਿਹਾ ਕਿ ਚਾਰ ਦਹਾਕਿਆਂ ਤੋਂ ਇੱਕ ਅਦਾਲਤ ਤੋਂ ਦੂਜੀ ਅਦਾਲਤ ਦੇ ਚੱਕਰ ਕੱਟਣ ਤੋਂ ਬਾਅਦ ਵੀ ਜੇਕਰ ਇਹੀ ਨਤੀਜਾ ਨਿਕਲਣਾ ਸੀ, ਤਾਂ ਇਸ ਨੂੰ ਇਨਸਾਫ਼ ਨਹੀਂ ਸਗੋਂ ਇਨਸਾਫ਼ ਦਾ ਕਤਲ ਕਿਹਾ ਜਾਵੇਗਾ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਅਤੇ ਖੁਸ਼ੀਆਂ ਇਸ ਸੰਘਰਸ਼ ਵਿੱਚ ਗੁਆ ਦਿੱਤੀਆਂ ਹਨ, ਪਰ ਅੱਜ ਦੇ ਫੈਸਲੇ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।…ਇਸ ਦੌਰਾਨ ਇੱਕ ਹੋਰ ਪੀੜਤ ਮਹਿਲਾ ਬਾਗੀ ਕੌਰ ਨੇ ਦੰਗਿਆਂ ਦੀਆਂ ਭਿਆਨਕ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਦਿਨ ਗਲੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਸਨ ਅਤੇ ਉਸ ਨੂੰ ਰਸਤਾ ਪਾਰ ਕਰਨ ਲਈ ਲਾਸ਼ਾਂ ਦੇ ਉੱਪਰੋਂ ਛਾਲਾਂ ਮਾਰਨੀਆਂ ਪਈਆਂ ਸਨ। ਉਸ ਦੇ ਪਰਿਵਾਰ ਦੇ ਦਸ ਮੈਂਬਰ ਮਾਰੇ ਗਏ ਸਨ। ਉਸ ਨੇ ਸਵਾਲ ਉਠਾਇਆ ਕਿ ਇੰਨੇ ਵੱਡੇ ਕਤਲੇਆਮ ਦਾ ਮੁੱਖ ਦੋਸ਼ੀ ਮੰਨਿਆ ਜਾਣ ਵਾਲਾ ਵਿਅਕਤੀ ਅਜੇ ਵੀ ਕਿਵੇਂ ਬਚ ਨਿਕਲ ਰਿਹਾ ਹੈ। ਪੀੜਤਾਂ ਵਿੱਚ ਇੰਨਾ ਗੁੱਸਾ ਸੀ ਕਿ ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਸਹੀ ਇਨਸਾਫ਼ ਨਾ ਮਿਲਿਆ ਅਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਨਾ ਹੋਈ, ਤਾਂ ਉਹ ਅਦਾਲਤ ਦੇ ਬਾਹਰ ਹੀ ਦਮ ਤੋੜ ਦੇਣਗੇ ਕਿਉਂਕਿ ਹੁਣ ਉਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ ਬਚਿਆ।…..

Leave a Reply

Your email address will not be published. Required fields are marked *