ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਜਨਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਵਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰੇਡਰਜ਼ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ. ਅਕਬਿੰਦਰ ਸਿੰਘ ਗੋਸਲ ਨੂੰ ਟ੍ਰੇਡਰਜ਼ ਕਮਿਸ਼ਨ, ਵਿਧਾਨ ਸਭਾ ਹਲਕਾ ਮੁਹਾਲੀ ਦਾ ਚੇਅਰਪਰਸਨ ਅਤੇ ਜਿਲ੍ਹਾ ਟ੍ਰੇਡਰਜ਼ ਕਮਿਸ਼ਨ ਐਸ ਏ ਐਸ ਨਗਰ ਦਾ ਮੈਂਬਰ ਨਿਯੁਕਤ ਕੀਤੇ ਜਾਣ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟ੍ਰੇਡਰਜ਼ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀ ਵਿਨੀਤ ਵਰਮਾ ਵਲੋਂ ਸ. ਅਕਬਿੰਦਰ ਸਿੰਘ ਗੋਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਬੈਦਵਾਣ ਅਤੇ ਟ੍ਰੇਡਰਜ਼ ਕਮਿਸ਼ਨ ਵਿਧਾਨ ਸਭਾ ਹਲਕਾ ਮੁਹਾਲੀ ਦੇ ਮੈਂਬਰ ਜਸਪਾਲ ਸਿੰਘ, ਪਦਮ ਭੂਸ਼ਣ ਮੈਂਬਰ, ਅਮਿਤ ਕੁਮਾਰ, ਪੰਕਜ ਸ਼ਰਮਾ ਮੇਂਬਰ ਅਤੇ ਅਸ਼ੋਕ ਕੁਮਾਰ ਨੀਟਾ ਅਤੇ ਪਾਰਟੀ ਆਗੂ ਸੁਰਿੰਦਰ ਸਿੰਘ ਸ਼ਿੰਦਾ ਵੀ ਹਾਜਿਰ ਸਨ।
Home
»
Uncategorized
»
‘ਆਪ’ ਦੇ ਸੀਨੀ. ਆਗੂ ਸ. ਅਕਬਿੰਦਰ ਸਿੰਘ ਗੋਸਲ ਨੂੰ ਹਲਕਾ ਮੁਹਾਲੀ ਦਾ ਚੇਅਰਪਰਸਨ ਤੇ ਜਿਲ੍ਹਾ ਟ੍ਰੇਡਰਜ਼ ਕਮਿਸ਼ਨ ਮੈਂਬਰ ਨਿਯੁਕਤ ਹੋਣ ‘ਤੇ ਕੀਤਾ ਸਨਮਾਨਿਤ…


