Home » Uncategorized » ਕੌਮੀ ਇਨਸਾਫ ਮੋਰਚੇ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਹੱਕੀ ਮੰਗਾਂ ਨਾ ਮੰਨਣ ‘ਤੇ 26 ਜਨਵਰੀ ਗਣਤੰਤਰ ਦਿਵਸ ਨੂੰ ਵਰਲਡ, ਪੰਜਾਬ ਅਤੇ ਪੂਰੇ ਭਾਰਤ ‘ਚ ਕਾਲੇ ਦਿਵਸ ਵਜੋਂ ਮਨਾਉਣ ਦਾ ਦਿੱਤਾ ਪ੍ਰੋਗਰਾਮ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਕੌਮੀ ਇਨਸਾਫ ਮੋਰਚੇ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਹੱਕੀ ਮੰਗਾਂ ਨਾ ਮੰਨਣ ‘ਤੇ 26 ਜਨਵਰੀ ਗਣਤੰਤਰ ਦਿਵਸ ਨੂੰ ਵਰਲਡ, ਪੰਜਾਬ ਅਤੇ ਪੂਰੇ ਭਾਰਤ ‘ਚ ਕਾਲੇ ਦਿਵਸ ਵਜੋਂ ਮਨਾਉਣ ਦਾ ਦਿੱਤਾ ਪ੍ਰੋਗਰਾਮ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਪੰਜਾਬ ਦੇ ਹਰ ਪਿੰਡ, ਕਸਬਿਆਂ, ਬਲਾਕਾਂ, ਤਹਿਸੀਲਾਂ ਅਤੇ ਜ਼ਿਲ੍ਹਿਆਂ ਵਿੱਚ ਇਸ ਸਬੰਧੀ ਵੱਖ-ਵੱਖ ਪ੍ਰੋਗਰਾਮਾਂ ਅਤੇ ਏਜੰਡਿਆਂ ਬਾਰੇ ਦਿੱਤਾ ਵੇਰਵਾ…
ਚੰਡੀਗੜ੍ਹ 5 ਜਨਵਰੀ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚਾ ਦੇ ਆਗੂ ਸਾਹਿਬਾਨ ਅਤੇ ਕੌਮੀ ਇਨਸਾਫ ਮੋਰਚੇ ਚ ਸ਼ਾਮਿਲ ਤਮਾਮ ਕਿਸਾਨ ਮਜ਼ਦੂਰ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਸਾਹਿਬਾਨ।
ਪਿਛਲੇ ਦਿਨੀ ਮਿਤੀ 20 ਦਸੰਬਰ 2025 ਨੂੰ ਕੌਮੀ ਇਨਸਾਫ ਮੋਰਚਾ ਦੀ ਇੱਕ ਬਹੁਤ ਹੀ ਭਰਵੀਂ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕੌਮੀ ਇਨਸਾਫ ਮੋਰਚੇ ਤੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪੂਰੀ ਚਰਚਾ ਕਰਨ ਤੋਂ ਬਾਅਦ ਹੇਠ ਲਿਖੇ ਫੈਸਲੇ ਲਏ ਗਏ ਸੀ। 1.12 ਦਸੰਬਰ ਨੂੰ ਲੋਹੜੀ ਤੋਂ ਇੱਕ ਦਿਨ ਪਹਿਲਾਂ, ਸਾਰੇ ਪੰਜਾਬ ਦੇ 49 ਦੇ 49 ਟੋਲ ਪਲਾਜ਼ਿਆਂ ਨੂੰ ਫਰੀ ਕੀਤਾ ਜਾਣਾ ਹੈ। ਇਸ ਵਾਸਤੇ ਹਰ ਜ਼ਿਲ੍ਹੇ ਵਿੱਚ ਦੋ ਜਨਵਰੀ ਨੂੰ ਸਾਰੀਆਂ ਹੀ ਜਥੇਬੰਦੀਆਂ ਅਤੇ ਮੋਰਚਿਆਂ ਦੀ ਸਾਂਝੀ ਮੀਟਿੰਗ ਕਰਨੀ ਜਰੂਰੀ ਹੈ। 2. ਦੋ ਹਫਤਿਆਂ ਦੀ ਤਿਆਰੀ ਤੋਂ ਬਾਅਦ 26 ਜਨਵਰੀ ਜੋ ਕਿ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦਾ ਦਿਨ ਹੈ ਜਿਸ ਨੂੰ ਰਿਪਬਲਿਕ ਡੇ ਅਤੇ ਗਣਤੰਤਰ ਦਿਵਸ ਵੀ ਕਿਹਾ ਜਾਂਦਾ ਹੈ ਨੂੰ ਆਪਾਂ ਨੇ ਪੰਜਾਬ ਵਿੱਚ ਅਤੇ ਪੂਰੇ ਭਾਰਤ ਵਿੱਚ ਅਤੇ ਪੂਰੀ ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਅਤੇ ਸਿੱਖ ਰਹਿੰਦੇ ਹਨ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਣਾ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਕਾਲਾ ਦਿਵਸ ਕਿਵੇਂ ਮਨਾਇਆ ਜਾਣਾ ਹੈ? ਉਸ ਦਿਨ ਆਪੋ ਆਪਣੇ ਘਰਾਂ ਉੱਪਰ ਅਤੇ ਆਪੋ ਆਪਣੇ ਕਾਰੋਬਾਰਾਂ ਵਾਲੀਆਂ ਥਾਵਾਂ ਤੇ ਕਾਲੇ ਝੰਡੇ ਲਾਓ, ਕਾਲੀਆਂ ਦਸਤਾਰਾਂ, ਕਾਲੇ ਝੰਡੇ ਅਤੇ ਕਾਲੇ ਪਟਕੇ ਪਾ ਕੇ ਜਿੱਥੇ ਵੀ ਬਲਾਕ, ਤਹਿਸੀਲ ਜਾਂ ਜ਼ਿਲ੍ਹਾ ਜਾਂ ਪਿੰਡ ਜਾਂ ਕਸਬੇ ਚ ਸੰਭਵ ਹੋਵੇ ਉੱਥੇ ਹੀ ਕਾਲੇ ਝੰਡਿਆਂ ਦੇ ਨਾਲ ਸ਼ਾਂਤਮਈ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਅਰੇ ਲਾਉਂਦਾ ਹੋਇਆ ਕੱਢਿਆ ਜਾਵੇ। 26 ਜਨਵਰੀ ਨੂੰ ਕਾਲੇ ਦਿਨ ਤੇ ਮਨਾਉਣ ਲਈ ਵੀ ਸਾਰੇ ਹੀ ਪੰਜਾਬ ਦੇ ਜਿਲਿਆਂ ਵਿੱਚ ਕਿਸਾਨਾਂ ਪੰਥਕ ਜਥੇਬੰਦੀਆਂ ਅਤੇ ਮੋਰਚਿਆਂ ਦੀਆਂ ਸਾਂਝੀਆਂ ਮੀਟਿੰਗਾਂ ਕਰ ਲੈਣੀਆਂ ਚਾਹੀਦੀਆਂ ਹਨ।  ਫਰਵਰੀ 2026 ਦੇ ਮਹੀਨੇ ਦੇ ਸ਼ੁਰੂ ਵਿੱਚ ਕੌਮੀ ਇਨਸਾਫ ਮੋਰਚਾ ਮੋਹਾਲੀ ਤੋਂ ਗਵਰਨਰ ਹਾਊਸ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। 3. ਉਪਰੋਕਤ ਦੋ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ 2 ਜਨਵਰੀ 2026 ਤੋਂ ਲੈ ਕੇ 7 ਜਨਵਰੀ 2026 ਤੱਕ ਹਰੇਕ ਜਿਲੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਤੇ ਯੂਨੀਅਨਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਕਰ ਲੈਣੀਆਂ ਚਾਹੀਦੀਆਂ ਹਨ।
ਇਹਨਾਂ ਮੀਟਿੰਗਾਂ ਦਾ ਏਜੰਡਾ ਹੇਠ ਲਿਖੇ ਅਨੁਸਾਰ ਹੋਣਾ ਚਾਹੀਦਾ ਹੈ : 1. ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਜਨਤਾ ਦੀ ਸ਼ਮੂਲੀਅਤ ਵਧਾਉਣ ਬਾਰੇ ਅਤੇ ਉੱਥੇ ਦੇ ਖਰਚਿਆਂ ਲਈ ਆਰਥਿਕ ਸਹਿਯੋਗ ਦੇਣ ਬਾਰੇ।
2. 12 ਜਨਵਰੀ ਨੂੰ ਨੇੜੇ ਦੇ ਟੋਲ ਪਲਾਜ਼ੇ ਨੂੰ ਖੋਲਣ ਦੇ ਸੰਬੰਧ ਵਿੱਚ ਢੋਲ ਪਲਾਜ਼ੇ ਦੀ ਪਹਿਚਾਣ ਕਰਨ ਅਤੇ ਉਥੇ ਠੀਕ 11 ਵਜੇ ਤੋਂ 4 ਵਜੇ ਤੱਕ ਫਰੀ ਕਰਨ ਦੇ ਸਬੰਧ ਵਿੱਚ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ  ਡਿਊਟੀ ਲਾ ਕੇ ਉਸਨੂੰ ਕਾਮਯਾਬ ਕਰਨ ਬਾਰੇ। 3. 26 ਜਨਵਰੀ ਨੂੰ ਕਾਲਾ ਦਿਵਸ ਮਨਾਉਣ ਦੇ ਸਬੰਧ ਵਿੱਚ ਇਲਾਕੇ ਦੇ ਬਲਾਕ, ਤਹਿਸੀਲ ਅਤੇ ਹੋਰ ਕਸਬਿਆਂ ਤੇ ਜਿਲ੍ਹਾ ਹੈਡ ਕੁਆਰਟਰਾਂ ਦੀ ਪਹਿਚਾਣ ਕਰਕੇ ਠੋਸ ਰੂਪ ਵਿੱਚ ਉਪਰੋਕਤ ਸਮਝ ਮੁਤਾਬਕ ਕਾਲਾ ਦਿਵਸ ਮਨਾਉਣ ਲਈ ਜਥੇਬੰਦੀਆਂ, ਯੂਨੀਅਨਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦੀਆਂ ਡਿਊਟੀਆਂ ਲਾ ਕੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਫੈਸਲੇ ਲੈਣੇ। 4. ਫਰਵਰੀ ਦੇ ਮਹੀਨੇ ਵਿੱਚ ਚੰਡੀਗੜ੍ਹ ਵਿਖੇ ਰਾਜਪਾਲ ਦੇ ਭਵਨ ਵੱਲ ਰੋਸ ਮਾਰਚ ਕੱਢਣ ਜੋਫੈਸਲਾ  ਕੀਤਾ ਗਿਆ ਉਸ ਬਾਰੇ ਵੀ ਜ਼ਿਲ੍ਹਾ ਮੀਟਿੰਗਾਂ ਵਿੱਚ ਮੁਢਲੀ ਚਰਚਾ ਕਰ ਲੈਣੀ ਚਾਹੀਦੀ ਹੈ।
ਇਹਨਾਂ ਮੀਟਿੰਗਾਂ ਨੂੰ ਕਰਨ ਲਈ ਹੇਠ ਲਿਖੀਆਂ ਜਥੇਬੰਦੀਆਂ ਅਤੇ ਆਗੂਆਂ ਦੀਆਂ ਜਿੰਮੇਵਾਰੀਆਂ ਲਗਾਈਆਂ ਜਾਂਦੀਆਂ ਹਨ। ਹਰ ਜਿਲੇ ਵਿੱਚ ਜਿਸ ਜਥੇਬੰਦੀ ਦੀ ਜਿੰਮੇਵਾਰੀ ਲੱਗੀ ਹੈ ਉਹ ਹੇਠ ਲਿਖੇ ਅਨੁਸਾਰ ਹੈ : 1. ਜ਼ਿਲਾ ਪਟਿਆਲਾ- ਬਾਪੂ ਗੁਰਚਰਨ ਸਿੰਘ, ਸਰਪਰਸਤ ਕੌਮੀ ਇਨਸਾਫ ਮੋਰਚਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪਟਿਆਲਾ
2. ਜਿਲਾ ਫਤਿਹਗੜ੍ਹ ਸਾਹਿਬ– ਰਣਜੀਤ ਸਿੰਘ ਚਨਾਰਥਲ ਕਲਾਂ , ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਜਿਲਾ ਫਤਿਹਗੜ੍ਹ ਸਾਹਿਬ ਅਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੀ। 3. ਜ਼ਿਲ੍ਹਾ ਸੰਗਰੂਰ–ਗੁਰਮੀਤ ਸਿੰਘ ਭੱਟੀਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਅਤੇ ਜਥੇਦਾਰ ਗੁਰਜੰਟ ਸਿੰਘਕੱਟੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। 4. ਜਿਲਾ ਮਾਨਸਾ— ਰੁਲਦੂ ਸਿੰਘ ਮਾਨਸਾ, ਪ੍ਰਧਾਨ, ਪੰਜਾਬ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਲਾ ਮਾਨਸਾ। 5. ਜ਼ਿਲਾ ਬਰਨਾਲਾ—ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ), ਅਤੇ ਜਥੇਦਾਰ ਗੁਰਜੰਟ ਸਿੰਘ ਕੱਟੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲਾ ਬਰਨਾਲਾ।
6. ਜ਼ਿਲਾ ਬਠਿੰਡਾ- ਸੁਰਜੀਤ ਸਿੰਘ ਫੂਲ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਗੁਰਦੀਪ ਸਿੰਘ ਬਠਿੰਡਾ, ਬੁਲਾਰਾ ਕੌਮੀ ਇਨਸਾਫ ਮੋਰਚਾ। 7. ਜ਼ਿਲਾ ਮੁਕਤਸਰ—ਭਾਰਤੀ ਕਿਸਾਨ ਯੂਨੀਅਨ (ਖੋਸਾ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਲਾ ਮੁਕਤਸਰ। 8. ਜ਼ਿਲਾ ਫਰੀਦਕੋਟ–ਭਾਰਤੀ ਕਿਸਾਨ ਯੂਨੀਅਨ (ਖੋਸਾ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲਾ ਫਰੀਦਕੋਟ। 9. ਜਿਲਾ ਮੋਗਾ—ਕਿਰਤੀ ਕਿਸਾਨ ਯੂਨੀਅਨ ਨਿਰਭੈ ਸਿੰਘ ਢੁਡੀਕੇ। 10. ਜ਼ਿਲਾ ਫਿਰੋਜ਼ਪੁਰ- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਲਾ ਫਿਰੋਜ਼ਪੁਰ, ਅਤੇ ਬਲਵਿੰਦਰ ਸਿੰਘ ਪਿਆਰੇਆਣਾ, ਕੌਮੀ ਇਨਸਾਫ ਮੋਰਚਾ। 11. ਜ਼ਿਲਾ ਫਾਜ਼ਿਲਕਾ— ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਸਿੰਘ ਧਨੇਰ) ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜ਼ਿਲਾ ਫਾਜ਼ਿਲਕਾ। 12. ਜ਼ਿਲ੍ਹਾ ਲੁਧਿਆਣਾ- ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਮਹਾਂ ਪੁਰਸ਼ ਬਾਬਾ ਅਮੀਰ ਸਿੰਘ ਜੀ, ਜਵੱਦੀ ਟਕਸਾਲ ਵਾਲੇ ਅਤੇ ਬਲਵਿੰਦਰ ਸਿੰਘ ਫਿਰੋਜ਼ਪੁਰ ਕੌਮੀ ਇਨਸਾਫ ਮੋਰਚਾ ਵਾਲੇ।
13. ਜਿਲਾ ਗੁਰਦਾਸਪੁਰ—ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਰਾਜ ਗੁਰਵਿੰਦਰ ਸਿੰਘ ਲਾਡੀ ਘੁਮਾਨ ਅਤੇ ਬਾਬਾ ਜਤਿੰਦਰ ਸਿੰਘ ਜੀ ਬਟਾਲਾ ਤੋਂ। 14. ਜ਼ਿਲਾ ਹੁਸ਼ਿਆਰਪੁਰ–ਜੰਗਵੀਰ ਸਿੰਘ ਚੌਹਾਨ, ਦੁਆਬਾ ਕਿਸਾਨ ਯੂਨੀਅਨ ਅਤੇ ਮਹਾਂ ਪੁਰਸ਼ ਬਾਬਾ ਸੇਵਾ ਸਿੰਘ ਜੀ, ਰਾਮਪੁਰ ਖੇੜਾ ਵਾਲੇ।
15. ਜ਼ਿਲ੍ਹਾ ਜਲੰਧਰ- ਜੰਗਵੀਰ ਸਿੰਘ ਚੌਹਾਨ ਅਤੇ ਬਲਦੇਵ ਸਿੰਘ ਮੱਲੀ ਨੰਗਲ ਜੀ। 16. ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)– ਜਥੇਦਾਰ ਬਲਬੀਰ ਸਿੰਘ ਬੈਰੋਪੁਰ, ਕੌਮੀ ਇਨਸਾਫ ਮੋਰਚਾ ਮੋਹਾਲੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਜੀ। 17. ਜ਼ਿਲਾ ਰੋਪੜ- ਕਿਰਤੀ ਕਿਸਾਨ ਮੋਰਚਾ ਜ਼ਿਲ੍ਹਾ ਰੋਪੜ, ਨਿਰਭੈ ਸਿੰਘ ਢੁਡੀਕੇ ਜੀ ਦੀ ਜਿੰਮੇਵਾਰੀ। 18. ਜਿਲਾ ਨਵਾਂ ਸ਼ਹਿਰ– ਕਿਰਤੀ ਕਿਸਾਨ ਯੂਨੀਅਨ ਪੰਜਾਬ ਨਿਰਭੈ ਸਿੰਘ ਢੁੱਡੀਕੇ ਜੀ। 19. ਜਿਲਾ ਅੰਮ੍ਰਿਤਸਰ—-ਯੂਨਾਈਟਡ ਅਕਾਲੀ ਦਲ, ਗੁਰਦੀਪ ਸਿੰਘ ਬਠਿੰਡਾ ਜੀ ਅਤੇ ਇੰਦਰਜੀਤ ਸਿੰਘ ਕੋਟਬੁੱਢਾ ਜੀ। 20. ਜਿਲਾ ਤਰਨ ਤਾਰਨ—ਇੰਦਰਜੀਤ ਸਿੰਘ ਕੋਟ ਬੁੱਢਾ ਜੀ, ਕਿਸਾਨ ਸੰਘਰਸ਼ ਕਮੇਟੀ ਆਜ਼ਾਦ
21. ਜ਼ਿਲ੍ਹਾ ਜਲੰਧਰ- ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਜੰਗਵੀਰ ਸਿੰਘ ਚੌਹਾਨ ਜੀ ਅਤੇ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਜੀ। 22. ਜ਼ਿਲਾ ਪਠਾਨਕੋਟ- ਰਾਜਗੁਰਵਿੰਦਰ ਸਿੰਘ ਲਾਡੀ ਘੁਮਾਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਬਾਬਾ ਜਤਿੰਦਰ ਸਿੰਘ ਜੀ। 23. ਜ਼ਿਲਾ ਕਪੂਰਥਲਾ- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਸਿੰਘ ਧਨੇਰ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਲ੍ਾ ਕਪੂਰਥਲਾ।
24. ਜ਼ਿਲ੍ਹਾ ਮਲੇਰਕੋਟਲਾ- ਕਿਰਤੀ ਕਿਸਾਨ ਯੂਨੀਅਨ ਪੰਜਾਬ ਨਿਰਭੈ ਸਿੰਘ ਢੁੱਡੀਕੇ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਮਲੇਰਕੋਟਲਾ। 25. ਚੰਡੀਗੜ੍ਹ–ਜਸਟਿਸ ਰਣਜੀਤ ਸਿੰਘ ਜੀ ਅਤੇ ਜਥੇਦਾਰ ਰਸ਼ਪਾਲ ਸਿੰਘ ਚੰਡੀਗੜ੍ਹ ,ਯੂਨਾਈਟਿਡ ਅਕਾਲੀ ਦਲ ਗੁਰਦੀਪ ਸਿੰਘ ਜੀ ਬਠਿੰਡਾ। ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਸ ਮੌਕੇ ਵੱਡੇ ਪੱਧਰ ਤੇ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਗੁਰਚਰਨ ਸਿੰਘ( ਸਰਪ੍ਰਸਤ ਕੌਮੀ ਇਨਸਾਫ ਮੋਰਚਾ)+91 98881 63281, ਜਥੇਦਾਰ ਗੁਰਦੀਪ ਸਿੰਘ ਬਠਿੰਡਾ (ਮੁੱਖ ਬੁਲਾਰਾ ਕੌਮੀ ਇਨਸਾਫ ਮੋਰਚਾ) 987-607-2000,, ਬਲਵਿੰਦਰ ਸਿੰਘ ਤਾਲਮੇਲ ਕਮੇਟੀ ਮੈਂਬਰ 81466 96144, ਡਾਕਟਰ ਦਰਸ਼ਨ ਪਾਲ
ਮੈਂਬਰ ਤਾਲਮੇਲ ਕਮੇਟੀ ਕੌਮੀ ਇਨਸਾਫ ਮੋਰਚਾ 94172 69294 ਮੋਬਾਇਲ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ

Leave a Reply

Your email address will not be published. Required fields are marked *