Home » Uncategorized » 76 ਤੋਂ 80 ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਵੱਲੋਂ 200 ਕਰੋੜ ਰੁਪਏ ਦੀ ਵੱਡੀ ਰਾਹਤ 15 ਸਾਲ ਪੁਰਾਣਾ ਮਸਲਾ ਹੋਇਆ ਹੱਲ : ਵਿਧਾਇਕ ਕੁਲਵੰਤ ਸਿੰਘ

76 ਤੋਂ 80 ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਵੱਲੋਂ 200 ਕਰੋੜ ਰੁਪਏ ਦੀ ਵੱਡੀ ਰਾਹਤ 15 ਸਾਲ ਪੁਰਾਣਾ ਮਸਲਾ ਹੋਇਆ ਹੱਲ : ਵਿਧਾਇਕ ਕੁਲਵੰਤ ਸਿੰਘ

ਇਨਹਾਂਸਮੈਂਟ ਸੰਘਰਸ਼ ਕਮੇਟੀ ਨੇ ਵਿਧਾਇਕ ਕੁਲਵੰਤ ਸਿੰਘ ਦਾ ਕੀਤਾ ਵਿਸ਼ੇਸ਼ ਤੌਰ ‘ਤੇ ਧੰਨਵਾਦ : ਕੌਂਸਲਰ ਸੁਖਦੇਵ ਸਿੰਘ ਪਟਵਾਰੀ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਦਸੰਬਰ (ਮੰਗਤ ਸਿੰਘ ਸੈਦਪੁਰ) : ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ  ਸੈਕਟਰ 79 ,  ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੈਬਨਟ ਦੀ ਮੀਟਿੰਗ ਨੇ ਮੋਹਾਲੀ ਵਿਚਲੇ ਸੈਕਟਰ 76 ਤੋਂ 80 ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਲਗਭਗ 200 ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਹੈ। ਜਿਸ ਦੇ ਲਈ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਨਵਾਦ ਕਰਦੇ ਹਾਂ, ਉਹਨਾਂ ਕਿਹਾ ਕਿ 76 ਤੋਂ 80 ਸੈਕਟਰ ਦੇ ਪਲਾਟ ਹੋਲਡਰਾਂ ਨੂੰ ਪਾਈ ਵਾਧੂ ਰਕਮ ਸਰਕਾਰ ਵੱਲੋਂ 3164 ਰੁਪਏ ਨੂੰ ਘੱਟ ਕਰਨ ਸਬੰਧੀ ਪ੍ਰਸਤਾਵ ਗਮਾਡਾ ਵੱਲੋਂ ਸਰਕਾਰ ਨੂੰ ਭੇਜਿਆ ਗਿਆ ਸੀ। ਜਦਕਿ ਗਮਾਡਾ ਵੱਲੋਂ ਸੰਬੰਧਿਤ ਪਲਾਟ ਹੋਲਡਰਾਂ ਨੂੰ  3164 ਰੁਪਏ ਤੋਂ ਘਟਾ ਕੇ 2325 ਰੁਪਏ ਕਰਨ ਦੇ ਬਾਰੇ ਵਿੱਚ ਪ੍ਰਸਤਾਵ ਭੇਜਿਆ ਗਿਆ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਕੈਬਨਟ ਦੀ ਮੀਟਿੰਗ ਤੋਂ ਬਾਅਦ ਉਹਨਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਇਨਹਾਂਸਮੈਂਟ ਦੀ ਰਕਮ ਨੂੰ ਹੋਰ ਘਟਾਇਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਆਪਣੇ ਪੱਧਰ ਤੇ ਇਸ ਦੀ ਜਿੰਮੇਵਾਰੀ ਲੈਂਦੇ 3164 ਦੀ ਥਾਂ 2216 ਰੁਪਏ  ਫਾਈਨਲ ਕਰ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਨਾਲ 76-80 ਦੇ ਵਸਨੀਕਾਂ ਨੂੰ ਗਮਾਡਾ ਵੱਲੋਂ ਸਰਕਾਰ ਨੂੰ ਭੇਜੇ ਗਏ ਪ੍ਰਸਤਾਵ ਕਿ ਇਨਹਾਂਸਮੈਂਟ ਦੀ ਰਕਮ 839 ਰੁਪਏ ਘਟਾਈ ਜਾਵੇ। ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਲਏ ਗਏ ਫੈਸਲੇ ਦੇ ਮੁਤਾਬਿਕ ਹੁਣ ਇਹ ਰਕਮ 948 ਘੱਟ  ਦੇਣੀ ਪਵੇਗੀ। ਜਿਸ ਦੇ ਨਾਲ ਲਗਭਗ 20 ਕਰੋੜ ਰੁਪਏ ਦਾ ਹੋਰ ਫਾਇਦਾ ਹੋਇਆ  ਹੈ , ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਇਨਹਾਂਸਮੈਂਟ ਹੋਈ ਰਕਮ ਘਟੀ ਹੋਵੇ। ਮੋਹਾਲੀ ਦੇ ਲੋਕਾਂ ਨਾਲ ਇਸ ਮਸਲੇ ਸਬੰਧੀ ਵਾਅਦਾ ਕੀਤਾ ਸੀ ,ਹਾਲਾਂਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਵੱਲੋਂ ਇਸ ਮਸਲੇ ਵਿੱਚ ਕਈ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਅਤੇ ਝੂਠੀ ਬਿਆਨਬਾਜ਼ੀ ਵੀ ਹੁੰਦੀ ਰਹੀ, ਪ੍ਰੰਤੂ ਮੈਂ ਲੋਕਾਂ ਨਾਲ ਕੀਤੇ ਗਏ ਵਾਅਦੇ ਮੁਤਾਬਕ ਕਿਹਾ ਸੀ ਕਿ ਜੇਕਰ ਇਸ ਮਾਮਲੇ ਵਿੱਚ ਉਹਨਾਂ ਨੂੰ ਅਦਾਲਤ ਜਾਣਾ ਪਿਆ ਤਾਂ ਅਦਾਲਤੀ ਚਾਰਜੋਈ ਦੇ  ਵਿੱਚ ਉਹ ਵੀ 76-80 ਦੇ ਵਸਨੀਕਾਂ ਨਾਲ ਹਾਜ਼ਰ ਖੜੇ ਮਿਲਣਗੇ, ਪ੍ਰੰਤੂ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੇ ਹੀ ਲੋਕਾਂ ਦਾ 15 ਸਾਲ ਪੁਰਾਣਾ ਮਸਲਾ ਹੱਲ ਕਰ ਦਿੱਤਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਜਿਹੜਾ ਵੀ ਮਸਲਾ ਮੋਹਾਲੀ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਧਿਆਨ ਵਿੱਚ ਲਿਆਂਦਾ ਹੈ ਉਸ ਦਾ ਉਹਨਾਂ ਤੁਰੰਤ ਹੱਲ ਕੀਤਾ ਹੈ ਅਤੇ ਬੇਸ਼ੱਕ ਕੈਬਿਨਟ ਦੀ ਮੀਟਿੰਗ ਵੱਲੋਂ ਇਸ ਮਾਮਲੇ ਸਬੰਧੀ ਫੈਸਲਾ ਸੁਣਾ ਦਿੱਤਾ ਗਿਆ ਸੀ ਪ੍ਰੰਤੂ ਉਸ ਤੋਂ ਬਾਅਦ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਇਸ ਮਸਲੇ ਦੇ ਵਿੱਚ 76 ਤੋਂ 80 ਸੈਕਟਰ ਦੇ ਵਸਨੀਕਾਂ ਨੂੰ ਹੱਲ ਹੋਣ ‘ਤੇ ਵੱਡਾ ਫਾਇਦਾ ਹੋਇਆ ਹੈ। ਇਸ ਮੌਕੇ ‘ਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸੀਨੀਅਰ ਆਗੂ ਸੁਰਿੰਦਰ ਸਿੰਘ ਰੋਡਾ ਬੈਦਵਾਣ, ਸ. ਤਰਲੋਚਨ ਸਿੰਘ ਮਟੌਰ, ਸਾਬਕਾ ਕੌਂਸਲਰ ਕਮਲਜੀਤ ਕੌਰ ਸੁਹਾਣਾ, ਰਾਜੀਵ ਵਿਸ਼ਿਸ਼ਟ, ਸੁਖਚੈਨ ਸਿੰਘ ਸੈਕਟਰ 80, ਬਲਵੀਰ ਮਸੀਹ, ਮੇਜਰ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ ਕੰਗ, ਬਲਵਿੰਦਰ ਸਿੰਘ ਕੰਗ ,ਚਰਨਜੀਤ ਕੌਰ, ਹਰਪਾਲ ਸਿੰਘ ਚੰਨਾ, ਜਸਪਾਲ ਮਟੋਰ, ਮਨਦੀਪ ਸਿੰਘ ਮਟੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *