Home » Uncategorized » ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਮਹਿੰਦਰਾ ੨੬੫ ਡਿਲਕਸ ਟਾਪ ਮਾਡਲ ਟਰੈਕਟਰ ਕੀਤਾ ਭੇਂਟ…

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਮਹਿੰਦਰਾ ੨੬੫ ਡਿਲਕਸ ਟਾਪ ਮਾਡਲ ਟਰੈਕਟਰ ਕੀਤਾ ਭੇਂਟ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਦਸੰਬਰ (ਮੰਗਤ ਸਿੰਘ ਸੈਦਪੁਰ) : ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ  ਦਾਨੀ ਸੱਜਣ ਵੱਲੋਂ ਮਹਿੰਦਰਾ ੨੬੫ ਡਿਲਕਸ ਟਾਪ ਮਾਡਲ ਟਰੈਕਟਰ ਭੇਂਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵਲੋਂ ਟਰੈਕਟਰ ਨੂੰ ਗੁਰਦੁਆਰਾ ਸਾਹਿਬ ਜੀ ਵਿਖੇ ਨਿਸ਼ਾਨ ਸਾਹਿਬ ਦੇ ਨੇੜੇ ਖੜਾ ਕਰਕੇ ਟਰੈਕਟਰ ਦੀਆਂ ਚਾਬੀਆਂ ਦਫ਼ਤਰ ਵਿਖੇ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਟਰੈਕਟਰ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ਤੇ ਹੈ। ਦਾਨੀ ਸੱਜਣ ਵਲੋਂ ਦਸਿਆ ਗਿਆ ਕਿ ਦਾਸ ਇਸ ਸ਼ਹੀਦੀ ਸਥਾਨ ਤੇ ਚੱਲ ਰਹੀ ਕਾਰ ਸੇਵਾ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਸੇਵਾ-ਸੰਭਾਲ ਅਤੇ ਨਵੇਂ ਸਰੂਪਾਂ ਦੀ ਨਿਸ਼ਕਾਮ ਸੇਵਾ ਤੋਂ ਬਹੁਤ ਪ੍ਰਭਾਵਿਤ ਹੈ । ਇਸ ਅਸਥਾਨ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਮਹਾਰਾਜ ਦਾ ਹੁੰਦਾ ਅਦਬ ਸਤਿਕਾਰ ਅਤੇ ਕਾਰ ਸੇਵਾ ਵੇਖ ਕੇ ਦਾਸ ਵੀ ਤੁੱਛ ਮਾਤਰ ਇਹ ਟਰੈਕਟਰ ਗੁਰੂ ਸਾਹਿਬ ਜੀ ਦੇ ਸਤਿਕਾਰ ਵਿੱਚ ਭੇਂਟ ਕਰਨਾ ਚਾਹੁੰਦਾ ਹੈ। ਦਾਨੀ ਸੱਜਣ ਵੱਲੋਂ ਟਰੈਕਟਰ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ । ਉਨਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾਹ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜਦੀ ਕਲਾ ਲਈ ਅਰਦਾਸ ਕਰਵਾਈ ਗਈ । ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਅਸਥਾਨ ਦੀ ਸੰਗਤਾਂ ਵਿੱਚ ਬਹੁਤ ਮਾਨਤਾ ਹੈ । ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ੩ ਏਅਰ ਕੰਡੀਸ਼ਨਡ ਬੱਸ, ਨਗਰ ਕੀਰਤਨ ਲਈ ਆਲੀਸ਼ਾਨ ਪਾਲਕੀ ਸਾਹਿਬ ਵਾਲੀ ਗੱਡੀ, ਕਵਾਲਿਸ, ਸਕਾਰਪਿਓ, ੩ ਮਾਰੂਤੀ ਈਕੋ, ਮਹਿੰਦਰਾ ਮਰਾਜ਼ੋ, ਮਹਿੰਦਰਾ ਜ਼ਾਇਲੋ, ਮਾਰੂਤੀ ਵਰਸਾ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ੮ ਟਰੈਕਟਰ, ਟਾਟਾ 207, ਟਾਟਾ 709, ਮਹਿੰਦਰਾ ਪਿੱਕ ਅੱਪ, ਮਹਿੰਦਰਾ ਯੂਟੀਲਿਟੀ, ਮਹਿੰਦਰ ਕੈਂਪਰ, ਮਹਿੰਦਰ ਮੈਕਸ, ਮਹਿੰਦਰਾ ਬਲੇਰੋ, ਮਹਿੰਦਰ ਮਿਨੀ ਟਰਕ ੩੨੦੦ ਅਸ਼ੋਕਾ ਲੇਲੈਂਡ ਟਰੱਕ, ਟਾਟਾ ਐੱਲ ਪੀ. ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿਕ ਭੇਂਟ ਕੀਤਾ ਜਾ ਚੁੱਕਿਆ ਹੈ ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਕਾਲੇ ਕੱਪੜੇ ਪਾ ਕੇ ਹੱਥਾਂ ਪੈਰਾਂ ਨੂੰ ਸੰਗਲਾਂ ‘ਚ ਜਕੜ ਕੇ ਕੀਤਾ ਜਾਵੇਗਾ ਪਾਰਲੀਮੈਂਟ ਵੱਲ ਰੋਸ ਪ੍ਰਦਰਸ਼ਨ : ਮੋਰਚਾ ਤਾਲਮੇਲ ਕਮੇਟੀ