
ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਦਸੰਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਖਾਲਸਾ ਪੰਥ ਦੀ ਦਾਦੀ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਅਤੇ ਸਮੂਹ ਸਿੰਘਾਂ ਸਿੰਘਣੀਆਂ ਦੀਆਂ ਲਾਸ਼ਾਨੀ ਸ਼ਹਾਦਤਾਂ ਨੂੰ ਨਤਮਸਤਕ ਹੋਣ ਵਾਲੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਲਈ ਸ਼ਹੀਦੀ ਜੋੜ ਮੇਲ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਰਹੇ ਹਨ। ਜਿਨ੍ਹਾਂ ਦੀ ਹਰ ਪੱਖੋਂ ਸੇਵਾ ਲਈ ਪੰਜਾਬ ਦੇ ਕੋਣੇ ਕੋਣੇ ਵਿੱਚ ਵੱਖ ਵੱਖ ਤਰ੍ਹਾਂ ਦੇ ਸੰਗਤਾਂ ਵੱਲੋਂ ਜੀਟੀ ਰੋੜਾਂ ਅਤੇ ਲਿੰਕ ਸੜਕਾਂ ਉੱਤੇ ਜਿੱਥੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਦਾਦੀ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਹੋਰ ਸਿੰਘ ਸਿੰਘਣੀਆਂ ਸਿੰਘਾਂ ਸਿੰਘਣੀਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਉੱਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਹਨ ਤਾਂ ਕਿ ਸ਼ਰਧਾਲ਼ੂਆਂ ਨੂੰ ਦੇਸ਼ ਦੇ ਕੋਣ ਕੋਣ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਲਈ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਮੁੱਖ ਦਰਵਾਜ਼ੇ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਲੰਗਰ ਵਰਤ ਰਿਹਾ ਹੈ। ਵੱਡੀ ਗਿਣਤੀ ਵਿੱਚ ਰੋਜ਼ਾਨਾ ਸੰਗਤਾਂ ਪਹੁੰਚ ਕੇ ਲੰਗਰ ਛਕਦੀਆਂ ਹਨ। ਇਹਨਾਂ ਤੋਂ ਇਲਾਵਾ ਸੋਹਾਣਾ ਵੀ ਕੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਕਾਲ ਆਸ਼ਰਮ ਕਲੋਨੀ ਮਾਰਕੀਟ ਵੱਲੋਂ ਵੀ ਚਾਹ ਰਸ ਬਿਸਕੁਟ ਅਤੇ ਮੱਠੀ ਆਦਿ ਦਾ ਲੰਗਰ ਲਾਇਆ ਗਿਆ। ਖਾਸ ਗੱਲ ਇਹ ਹੈ ਕਿ ਇਹ ਲੰਗਰ ਸੁਹਾਣਾ ਵਿਖੇ ਬਣਾਏ ‘ਜਨਮ ਦਿਨ ਗਰੁੱਪ’ ਵਿੱਚ ਸ਼ਾਮਿਲ ਨੌਜਵਾਨਾਂ ਵੱਲੋਂ ਲਾਇਆ ਜਾਂਦਾ ਹੈ। ਜੋ ਕਿ ਸਵੇਰ ਤੋਂ ਦੇਰ ਰਾਤ ਤੱਕ ਚਲਦਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਲੰਗਰ ਛਕੇ ਜਾਂਦਾ ਹੈ। ਸਰਦਾਰ ਉਧੱਮ ਸਿੰਘ ਬੈਦਵਾਣ ਸੋਹਾਣਾ, ਸਾਬਕਾ ਐਮਸੀ ਸੁਰਿੰਦਰ ਸਿੰਘ ਰੋਡਾ ਬੈਦਵਾਣ, ਸ. ਹਰਸੰਗਤ ਸਿੰਘ ਸੋਹਾਣਾ, ਸ. ਜਗਦੀਸ਼ ਸਿੰਘ ਗਿੱਲ ਲਖਨੌਰ, ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਦਿਲਦਾਰ ਸਿੰਘ ਬਿੱਲੂ ਬੈਦਵਾਣ, ਸ਼ੇਰ ਸਿੰਘ ਬੈਦਵਾਣ, ਕਬੱਡੀ ਕੋਚ ਦੀਸ਼ਾ ਸੋਹਾਣਾ, ਤਰਸੇਮ ਸਿੰਘ ਹੈਪੀ, ਨੰਬਰਦਾਰ ਦਵਿੰਦਰ ਸਿੰਘ ਬੈਦਵਾਣ,੍ਰਸ.ਗੁਰਬਾਜ ਸਿੰਘ ਬੈਦਵਾਣ ਮਟੌਰ, ਜਗਰੂਪ ਸਿੰਘ ਜੁਗਨਾ ਸੋਹਾਣਾ, ਗੁਰਪ੍ਰੀਤ ਸਿੰਘ ਮਨੋਹਰ ਮੈਡੀਕਲ ਸਟੋਰ ਸੋਹਾਣਾ, ਸ.ਚਰਨ ਸਿੰਘ ਮੈਣ ਮਾਜਰੀ, ਬਲਵਿੰਦਰ ਸਿੰਘ ਬਿੰਦਾ ਗੀਗੇ ਮਾਜਰਾ, ਧਰਮਪਾਲ ਟੀ ਸਟਾਲ, ਜੱਗੀ ਸੋਹਾਣਾ, ਨਿੱਕੇ ਬੇਟੇ ਅਰਮਾਨ ਸਿੰਘ ਬੈਦਵਾਣ ਸੋਹਾਣਾ, ਜੱਸਪ੍ਰਤਾਪ ਸਿੰਘ ਗਿੱਲ ਲਖਨੌਰ ਆਦਿ ਨੇ ਸਵੇਰ ਤੋਂ ਸ਼ਾਮ ਤੱਕ ਨਿਸ਼ਕਾਮ ਸੇਵਾ ਲੰਗਰਾਂ ‘ਚ ਕੀਤੀ। ਹਰ ਸਾਲ ਦੀ ਤਰ੍ਹਾਂ ਪਿੰਡ ਸੈਦਪੁਰ ਦੀ ਸਮੂਹ ਸੰਗਤ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪਿੰਡ ਸੋਹਾੜਾ ਵਿਖੇ ਸ਼ਰਧਾ ਲਈ ਕੜਾਹ ਪ੍ਰਸ਼ਾਦ, ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਸ਼ਰਧਾ ਸ਼ਰਧਾਲੂਆਂ ਲਈ ਚੱਲ ਰਿਹਾ ਹੈ। ਇਹਨਾਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਲਾਂਡਰਾਂ ਨੇੜੇ ਵੀ ਚਾਹ, ਪਕੌੜਿਆਂ ਅਤੇ ਪ੍ਰਸ਼ਾਦਿਆਂ ਦੇ ਲੰਗਰ ਚੱਲ ਰਹੇ ਹਨ। ਖਾਸ ਗੱਲ ਇਹ ਹੈ ਕਿ ਮੋਹਾਲੀ ਸ਼ਹਿਰ ਦੇ ਵੱਖ-ਵੱਖ ਫੇਜਾਂ ਦੀਆਂ ਸੰਗਤਾਂ ਤੋਂ ਇਲਾਵਾ ਪਿੰਡ ਸੋਹਾਣਾ ਤੋਂ ਸ਼ੁਰੂ ਹੋ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਸ਼ਰਧਾਲੂਆਂ ਲਈ ਹਰ ਨਗਰ ਪਿੰਡ ਨਿਵਾਸੀਆਂ ਨੇ ਵੱਖ ਵੱਖ ਤਰ੍ਹਾਂ ਲੰਗਰ ਲਗਾਏ ਹੋਏ ਹਨ।


